Breaking News
Home / Featured / Crime / ਅਮਰੀਕਾ ਦਾ ਵਿਗੜਿਆ ਮਾਹੌਲ, ਹੁਣ ਸਿੱਖ ਬਣਿਆ ਨਿਸ਼ਾਨਾ

ਅਮਰੀਕਾ ਦਾ ਵਿਗੜਿਆ ਮਾਹੌਲ, ਹੁਣ ਸਿੱਖ ਬਣਿਆ ਨਿਸ਼ਾਨਾ

ਨਿਊਯਾਰਕ: 22 ਫਰਵਰੀ ਨੂੰ ਅਮਰੀਕਾ ਦੇ ਕੈਨਸਸ ਸ਼ਹਿਰ ਵਿੱਚ ਹੋਏ ਨਸਲੀ ਹਮਲੇ ਨੂੰ ਹਾਲੇ ਕੁਝ ਦਿਨ ਹੀ ਬੀਤੇ ਹਨ ਕਿ ਹੁਣ ਅਮਰੀਕਾ ‘ਚ ਵਾਸ਼ਿੰਗਟਨ ਦੇ ਕੈਂਟ ਇਲਾਕੇ ਵਿੱਚ ਇੱਕ 39 ਸਾਲਾ ਸਿੱਖ ਵਿਅਕਤੀ ਨੂੰ ਗੋਲੀ ਮਾਰਕੇ ਜ਼ਖਮੀ ਕਰ ਦਿੱਤੇ ਜਾਣ ਦੀ ਖਬਰ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਸਾਊਥ ਕੈਰੋਲੀਨਾ ਵਿੱਚ ਇੱਕ 43 ਸਾਲਾ ਭਾਰਤੀ ਹਾਰਨਿਸ਼ ਪਟੇਲ ਨੂੰ ਉਸ ਦੇ ਆਪਣੇ ਸਟੋਰ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਤਾਜ਼ਾ ਘਟਨਾ ਵਿੱਚ ਜ਼ਖਮੀ ਸਿੱਖ ਵਿਅਕਤੀ ਦੀ ਜਾਣਕਾਰੀ ਮੁਤਾਬਕ ਜਦੋਂ ਉਹ ਸ਼ਾਮ ਨੂੰ ਆਪਣੇ ਕੈਂਟ ਸਥਿਤ ਘਰ ਤੋਂ ਬਾਹਰ ਜਾ ਰਿਹਾ ਸੀ ਤਾਂ ਬਾਹਰ ਸੜਕ ‘ਤੇ ਜਾ ਰਹੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਬੁਲਾਇਆ ਤੇ ਉਸ ਨੂੰ ਉੱਚੀ ਅਵਾਜ਼ ਵਿੱਚ ‘ਆਪਣੇ ਦੇਸ਼ ਵਾਪਸ ਚਲੇ ਜਾਓ’ ਚਿਲਾਉਣ ਲੱਗਾ। ਕੈਂਟ ਪੁਲਿਸ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਵਿਚਾਲੇ ‘ਆਪਣੇ ਦੇਸ਼ ਵਾਪਸ ਚਲੇ ਜਾਓ’ ਕਹਿਣ ‘ਤੇ ਝਗੜਾ ਹੋਇਆ ਤਾਂ ਅਣਪਛਾਤੇ ਵਿਅਕਤੀ ਨੇ ਸਿੱਖ ਵਿਅਕਤੀ ਦੀ ਬਾਂਹ ਵਿੱਚ ਗੋਲੀ ਮਾਰ ਦਿੱਤੀ।

ਜ਼ਖਮੀ ਭਾਰਤੀ ਸਿੱਖ ਵਿਅਕਤੀ ਵੱਲੋਂ ਦੱਸੇ ਹੁਲੀਏ ਮੁਤਾਬਕ ਹਮਲਾਵਰ 6 ਫੁੱਟ ਲੰਬਾ ਸੀ। ਉਸ ਨੇ ਆਪਣੇ ਚਿਹਰੇ ‘ਤੇ ਨਕਾਬ ਪਾਇਆ ਹੋਇਆ ਸੀ। ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ। ਪੁਲਿਸ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਸਿੱਖ ਭਾਈਚਾਰੇ ਦੀ ਮਦਦ ਵੀ ਲੈ ਰਹੀ ਹੈ। ਪਿਛਲੇ 12 ਦਿਨਾਂ ਵਿੱਚ ਅਮਰੀਕਾ ਵਿੱਚ ਵਸਦੇ ਭਾਰਤੀਆਂ ‘ਤੇ ਹੋਏ ਨਸਲੀ ਹਮਲਿਆਂ ਦਾ ਇਹ ਤੀਜਾ ਮਾਮਲਾ ਹੈ।

ਇਸ ਵਿੱਚ ਉਨ੍ਹਾਂ ਨੂੰ ਅਮਰੀਕਾ ਵਿੱਚੋਂ ਚਲੇ ਜਾਣ ਦੀਆਂ ਟਿੱਪਣੀਆਂ ਕਰਕੇ ਕੇ ਨਿਸ਼ਾਨਾ ਬਣਾਇਆ ਗਿਆ ਹੈ। ਇੰਨ ਹਮਲਿਆਂ ਵਿੱਚ 31 ਸਾਲਾ ਸ੍ਰੀਨਿਵਾਸ ਕੁਚੀਭੋਤਲੀ ਦੀ ਕੈਨਸਸ ਵਿੱਚ, 43 ਸਾਲਾ ਹਾਰਨਿਸ਼ ਪਟੇਲ ਦੀ ਸਾਊਥ ਕੈਰੋਲੀਨਾ ਵਿੱਚ ਹੱਤਿਆ ਕਰ ਦਿੱਤੀ ਗਈ ਜਦਕਿ ਕੈਂਟ ਵਿੱਚ ਇੱਕ ਸਿੱਖ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ।

About admin

Check Also

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਅੱਤਵਾਦੀਆ ਨਾਲ ਲੋਹਾ ਲੈ ਰਹੇ ਨੇਵੀ ਦੇ ਮੇਰੀਨ ਕਮਾਂਡਰਾਂ ਦਾ ਹੌਸਲਾ ਵਧਾਉਣ ਦੇ ਲਈ ਚੀਫ ...

Leave a Reply

Your email address will not be published. Required fields are marked *