Home / Breaking News / ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ

ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ

ਨਵੀਂ ਦਿੱਲੀ: ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਹ ਐਲਾਨ ਦਿੱਲੀ ਵਿੱਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਦਰਅਸਲ ਰਾਜਧਾਨੀ ਵਿੱਚ ਰਹਿਣ ਵਾਲੇ ਲੋਕ ਹੁਣ ਮੁਫ਼ਤ ਵਿੱਚ ਆਪਣਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕਰਵਾ ਸਕਦੇ ਹਨ।

ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਾਜ਼ਾ ਹੁਕਮਾਂ ਅਨੁਸਾਰ ਜੇਕਰ ਸਰਜਰੀ ਲਈ ਸਰਕਾਰੀ ਹਸਪਤਾਲਾਂ ਵਿੱਚ ਇੱਕ ਮਹੀਨ ਤੋਂ ਜ਼ਿਆਦਾ ਸਮੇਂ ਦੀ ਤਾਰੀਖ਼ ਮਿਲਦੀ ਹੈ ਤਾਂ ਮਰੀਜ਼ ਦੀ ਸਰਜਰੀ ਪ੍ਰਾਈਵੇਟ ਹਸਪਤਾਲ ਵਿੱਚ ਹੋਵੇਗੀ ਉਹ ਵੀ ਮੁਫ਼ਤ। ਦਿੱਲੀ ਸਰਕਾਰ ਦੀ ਇਹ ਸੁਵਿਧਾ ਹਰ ਕਿਸੇ ਲਈ ਚਾਹੇ ਉਸ ਦੀ ਆਮਦਨੀ ਕਿੰਨੀ ਵੀ ਕਿਉਂ ਨਾ ਹੋਵੇ।

ਦਿੱਲੀ ਸਰਕਾਰ ਦੇ ਹੁਕਮਾਂ ਅਨੁਸਾਰ 20 ਸਰਕਾਰੀ ਹਸਪਤਾਲਾਂ ਦੇ ਮਰੀਜ਼ਾਂ ਨੂੰ 41 ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫ਼ਰ ਕੀਤਾ ਜਾ ਸਕੇਗਾ। ਦਿੱਲੀ ਸਰਕਾਰ ਨੇ ਇਸ ਯੋਜਨਾ ਨੂੰ ਹੈਲਥ ਫ਼ਾਰ ਆਲ ਕੰਸੈਪਟ ਸਕੀਮ ਦਾ ਨਾਮ ਦਿੱਤਾ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਆਖਿਆ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਸਰਜਰੀ ਲਈ ਸਰਕਾਰੀ ਹਸਪਤਾਲ ਵਿੱਚ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਦੀ ਤਾਰੀਖ਼ ਮਿਲਦੀ ਹੈ ਤਾਂ ਉਹ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਰੈਫ਼ਰ ਕੀਤਾ ਜਾ ਸਕੇਗਾ।

ਉੱਥੇ ਉਸ ਦਾ ਇਲਾਜ ਮੁਫ਼ਤ ਵਿੱਚ ਹੋਵੇਗਾ। ਇਲਾਜ ਦਾ ਪੂਰਾ ਖਰਚਾ ਦਿੱਲੀ ਸਰਕਾਰੀ ਦੀ ਜ਼ਿੰਮੇਵਾਰੀ ਹੋਵੇਗੀ। ਇਸ ਵਿੱਚ ਸਰਜਰੀ, ਦਵਾਈਆਂ, ਖਾਣਾ ਤੇ ਹਸਪਤਾਲ ਵਿੱਚ ਰਹਿਣ ਦਾ ਖਰਚਾ ਵੀ ਸ਼ਾਮਲ ਹੈ। ਸਿਹਤ ਮੰਤਰੀ ਅਨੁਸਾਰ ਪ੍ਰੋਟੈਸਟ ਤੇ ਕਿਡਨੀ ਸਟੋਨ ਨਾਮਕ ਦੋ ਅਜਿਹੀਆਂ ਸਰਜਰੀਆਂ ਹਨ ਜੋ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਹੁੰਦੀਆਂ। ਸਰਕਾਰ ਨੇ ਇਹ ਸੁਵਿਧਾ ਪ੍ਰਾਈਵੇਟ ਹਸਪਤਾਲਾਂ ਵਿੱਚ ਦੇਣ ਦਾ ਫ਼ੈਸਲਾ ਕੀਤਾ ਹੈ। ਮੁਫ਼ਤ ਇਲਾਜ ਦੇ ਲਈ ਮਰੀਜ਼ਾ ਦਾ ਆਧਾਰ ਕਾਰਡ, ਵੋਟਰ ਕਾਰਡ, ਲਾਇਸੰਸ, ਜਨਮ ਪ੍ਰਮਾਣ ਪੱਤਰ ਵਿੱਚੋਂ ਇੱਕ ਪਛਾਣ ਪੱਤਰ ਦੇਣਾ ਹੋਵੇਗਾ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *