Home / Delhi / ਪੰਥਕ ਧਿਰਾਂ ਵੰਡੀਆਂ ਹੋਣ ਕਰਕੇ ਬਾਦਲਾਂ ਦੀ ਚੜ੍ਹਾਈ

ਪੰਥਕ ਧਿਰਾਂ ਵੰਡੀਆਂ ਹੋਣ ਕਰਕੇ ਬਾਦਲਾਂ ਦੀ ਚੜ੍ਹਾਈ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਵਿਰੋਧੀ ਵੋਟ ਵੰਡੇ ਜਾਣ ਦਾ ਲਾਹਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਿਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਕੁੱਲ ਭੁਗਤੀਆਂ ਵੋਟਾਂ ਵਿੱਚੋਂ ਜਿੱਤਣ ਵਾਲੇ ਬਾਦਲ ਧੜੇ ਨੂੰ ਸਿਰਫ 43 ਫੀਸਦੀ ਵੋਟਾਂ ਪਈਆਂ। ਇਸ ਦੇ ਬਾਵਜੂਦ ਅਕਾਲੀ ਦਲ ਇੰਨੇ ਵੱਡੇ ਫਰਕ ਨਾਲ ਜੇਤੂ ਰਿਹਾ ਜਦਕਿ ਵਿਰੋਧੀ ਧਿਰਾਂ 57 ਫੀਸਦੀ ਵੋਟਾਂ ਲੈ ਕੇ ਵੀ ਹਾਰ ਗਈਆਂ।

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਸਰਨਾ ਧੜੇ ਨੂੰ ਇਨਾਂ ਵੋਟਾਂ ਵਿੱਚ ਸੱਤ ਸੀਟਾਂ ਨਾਲ 29.86 ਫੀਸਦੀ ਵੋਟਾਂ ਮਿਲੀਆਂ ਜਦੋਂਕਿ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਪੰਥਕ ਸੇਵਾ ਦਲ ਨੂੰ 8.38 ਫੀਸਦੀ ਵੋਟਾਂ ਮਿਲੀਆਂ ਹਾਲਾਂਕਿ ਇਹ ਦਲ ਕੋਈ ਸੀਟ ਨਾ ਜਿੱਤ ਸਕਿਆ। ਇਸ ਦੌਰਾਨ ਆਜ਼ਾਦ ਉਮੀਦਵਾਰ ਵੀ ਕਰੀਬ 14 ਫੀਸਦੀ ਵੋਟਾਂ ਲੈ ਗਏ ਇਨ੍ਹਾਂ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਦਾ ਸਿੱਖ ਸਦਭਾਵਨਾ ਦਲ ਵੀ ਸ਼ਾਮਲ ਹੈ।

ਇਸ ਵਾਰ ਚੋਣਾਂ ਲੜਨ ਵਾਲੇ ਧੜਿਆਂ ਵਿੱਚੋਂ ਦੋਵੇਂ ਮੁੱਖ ਧੜਿਆਂ ਤੋਂ ਇਲਾਵਾ ਸਿਰਫ ਪੰਥਕ ਸੇਵਾ ਦਲ ਹੀ ਅਗਲੀ ਵਾਰ ਲਈ ਇੱਕੋ ਪੱਕਾ ਚੋਣ ਨਿਸ਼ਾਨ ਲੈਣ ਦੇ ਕਾਬਲ ਹੋਵੇਗਾ ਕਿਉਂਕਿ ਉਸ ਨੇ ਦਿੱਲੀ ਗੁਰਦੁਆਰਾ ਐਕਟ ਦੀ ਸ਼ਰਤ ਮੁਤਾਬਕ ਕੁੱਲ ਭੁਗਤੀਆਂ ਵੋਟਾਂ ਵਿੱਚੋਂ 6 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ।

ਸੂਤਰਾਂ ਮੁਤਾਬਕ ਪਰਦੇ ਪਿੱਛੇ ਅਕਾਲ ਸਹਾਇ ਵੈਲਫੇਅਰ ਸੁਸਾਇਟੀ, ਪੰਥਕ ਸੇਵਾ ਦਲ ਤੇ ਸਿੱਖ ਸਦਭਾਵਨਾ ਦਲ ਦੇ ਆਗੂਆਂ ਦਰਮਿਆਨ ਕਈ ਦਿਨਾਂ ਤੱਕ ਬੈਠਕਾਂ ਦਾ ਦੌਰ ਵੀ ਚੱਲਿਆ ਪਰ ਗੱਲ ਕਿਸੇ ਤਣ-ਪੱਤਣ ਨਾ ਲੱਗੀ। ਸਿਰਫ਼ ਕੁਝ ਹਲਕਿਆਂ ਲਈ ਹੀ ਅਕਾਲ ਸਹਾਇ ਤੇ ਸਿੱਖ ਸਦਭਾਵਨਾ ਦਲ ਦਰਮਿਆਨ ਹੀ ਦੋਵਾਂ ਧੜਿਆਂ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਸਮਝੌਤਾ ਹੋਇਆ।

ਪੰਥਕ ਸੇਵਾ ਦਲ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨਾਲ ਸਮਝੌਤਾ ਕਰਨ ਤੋਂ ਟਾਲਾ ਵੱਟਿਆ ਪਰ ਚੋਣਾਂ ਦੌਰਾਨ ਕੋਈ ਸਫਲਤਾ ਨਾ ਪਾ ਸਕੇ। ਭਾਈ ਰਣਜੀਤ ਸਿੰਘ ਨੇ ਕਾਂਗਰਸੀ ਆਗੂ ਤੇ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ ਦਾ ਪੂਰਾ ਸਮਰਥਨ ਕੀਤਾ ਤੇ ਮਾਰਵਾਹ ਨੇ ਜਿੱਤ ਵੀ ਹਾਸਲ ਕੀਤੀ।

ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਦੇ ਪ੍ਰਧਾਨ ਜਸਜੀਤ ਸਿੰਘ ਟੋਨੀ ਨੇ ਕਿਹਾ ਕਿ ਸਰਨਾ ਭਰਾ ਵਿਰੋਧੀ ਧਿਰਾਂ ਨੂੰ ਜੇਕਰ ਇਕੱਠਾ ਕਰ ਲੈਂਦੇ ਤਾਂ ਉਨ੍ਹਾਂ ਦਾ ਇੰਨਾ ਮਾੜਾ ਹਸ਼ਰ ਨਹੀਂ ਸੀ ਹੋਣਾ ਤੇ ਦਿੱਲੀ ਕਮੇਟੀ ਦੇ ਨਤੀਜੇ ਕੁਝ ਹੋਰ ਹੀ ਹੁੰਦੇ। ਉਨ੍ਹਾਂ ਇਹ ਵੀ ਤਰਕ ਵੀ ਦਿੱਤਾ ਕਿ ਜੇਕਰ ਇਹ ਚੋਣਾਂ ਪੰਜਾਬ ਵਿਧਾਨ ਸਭਾ ਦੇ 11 ਮਾਰਚ ਨੂੰ ਸਾਹਮਣੇ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਹੋਈਆਂ ਹੁੰਦੀਆਂ ਤਾਂ ਬਾਦਲਾਂ ਲਈ ਵੀ ਹਾਲਤ ਹੋਰ ਹੋਣੇ ਸਨ। ਅਕਾਲੀ ਦਲ ਦਾ ਜਨਤਕ ਤੌਰ ‘ਤੇ ਵੀ ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ ਇੰਨੀ ਵੱਡੀ ਜਿੱਤ ਦਾ ਮੁੱਖ ਕਾਰਨ ਵਿਰੋਧੀ ਵੋਟ ਵੰਡੇ ਜਾਣ ਨੂੰ ਹੀ ਮੰਨਿਆ ਜਾ ਰਿਹਾ ਹੈ

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me