Breaking News
Home / Breaking News / ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ !

ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ !

ਨਵੀਂ ਦਿੱਲੀ: ਆਈਫੋਨ ਦੇ ਸ਼ੌਕੀਨਾਂ ਲਈ ਬੇਹੱਦ ਚੰਗੀ ਖਬਰ ਹੈ। ਜੇਕਰ ਤੁਸੀਂ ਆਈਫੋਨ ਖਰੀਦਣਾ ਚਾਹੁੰਦੇ ਹੋ ਪਰ ਤੁਹਾਡੀ ਜੇਬ ਭਾਰ ਨਹੀਂ ਝੱਲ ਰਹੀ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਹੁਣ ਤੁਸੀਂ ਆਈਫੋਨ 7 ਤੇ ਆਈਫੋਨ 7 ਪਲੱਸ ਦੇ ਵੱਖ-ਵੱਖ ਵੈਰੀਐਂਟ ਖਰੀਦ ਸਕਦੇ ਹੋ। ਇਸ ਲਈ ਖਾਸ ਆਫਰ ਚੱਲ ਰਿਹਾ ਹੈ।
ਆਨਲਾਈਨ ਸ਼ਾਪਿੰਗ ਵੈੱਬਸਾਈਟ ਅਮੇਜਨ ਵੱਲੋਂ ਆਈਫੋਨ 7 ਤੇ ਆਈਫੋਨ 7 ਪਲੱਸ ‘ਤੇ ਵੱਡੀ ਛੋਟ ਦਿੱਤੀ ਜਾ ਰਹੀ ਹੈ। ਇਸ ਆਫਰ ਤਹਿਤ ਗਾਹਕਾਂ ਨੂੰ 10 ਹਜ਼ਾਰ ਰੁਪਏ ਦਾ ਸਿੱਧਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫਲਿੱਪਕਾਰਟ ਨੇ ਵੀ ਗਾਹਕਾਂ ਲਈ ਖਾਸ ਆਫਰ ਦਿੱਤਾ ਸੀ।
ਅਮੇਜਨ ਦੇ ਆਫਰ ਮੁਤਾਬਕ iPhone 7 32GB ਤੁਹਾਨੂੰ 10 ਹਜ਼ਾਰ ਦੇ ਡਿਸਕਾਊਂਟ ਨਾਲ 49,999 ਰੁਪਏ ‘ਚ ਮਿਲੇਗਾ। ਇਸ ਦੀ ਮਾਰਕਿਟ ‘ਚ ਕੀਮਤ 60,000 ਰੁਪਏ ਹੈ। ਇਸੇ ਤਰ੍ਹਾਂ iPhone 7 128GB 59,999 ਰੁਪਏ ‘ਚ ਮਿਲ ਰਿਹਾ ਹੈ। ਇਸ ਦੀ ਕੀਮਤ 70,000 ਰੁਪਏ ਹੈ।
iPhone 7  256GB ਇਸ ਸੇਲ ਦੌਰਾਨ ਸਿਰਫ 70,215 ਰੁਪਏ ‘ਚ ਮਿਲ ਰਿਹਾ ਹੈ, ਜਦਕਿ ਇਸ ਦੀ ਕੀਮਤ 80,000 ਰੁਪਏ ਹੈ। ਇਸ ਆਫਰ ਤਹਿਤ iPhone 7 Plus 32GB ਤੇ 10 ਹਜ਼ਾਰ ਦੇ ਡਿਸਕਾਊਂਟ ਦੇਣ ਮਗਰੋਂ ਇਹ 61,999 ਰੁਪਏ ‘ਚ ਮਿਲ ਰਿਹਾ ਹੈ। iPhone 7 Plus 128GB  ਸਿਰਫ 71,999 ਰੁਪਏ ਕੀਮਤ ‘ਤੇ ਵੇਚਿਆ ਜਾ ਰਿਹਾ ਹੈ।

About admin

Check Also

750 ਰੁਪਏ ਹੋਈ ਮਹਿੰਗੀ ਚਾਂਦੀ,ਜਾਣੋ ਸੋਨੇ ਦੇ ਰੇਟ

ਨਵੀਂ ਦਿੱਲੀ,18/11/17:–  ਵਿਆਹਾਂ ਦੇ ਸੀਜ਼ਨ ‘ਚ ਮੰਗ ਵਧਣ ਨਾਲ ਅੱਜ  ਸਰਾਫਾ ਬਾਜ਼ਾਰ ‘ਚ ਸੋਨਾ ਲਗਾਤਾਰ ...

Leave a Reply

Your email address will not be published. Required fields are marked *