Breaking News
Home / Breaking News / ਕਣਕ ਦੀ ਖਰੀਦ ਬਾਰੇ ਸਰਕਾਰ ਦਾ ਵੱਡਾ ਫੈਸਲਾ

ਕਣਕ ਦੀ ਖਰੀਦ ਬਾਰੇ ਸਰਕਾਰ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਚਾਲੂ ਹਾੜੀ ਸੀਜ਼ਨ ‘ਚ ਕਣਕ ਦੀ ਸਰਕਾਰੀ ਖ਼ਰੀਦ ਤੈਅ ਸਮੇਂ ਤੋਂ ਪਹਿਲਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਮੱਧ ਪ੍ਰਦੇਸ਼, ਗੁਜਰਾਤ ਤੇ ਰਾਜਸਥਾਨ ਦੀਆਂ ਮੰਡੀਆਂ ‘ਚ ਕਣਕ ਦੀ ਫ਼ਸਲ ਆਉਣ ਲੱਗੀ ਹੈ। ਇਸ ਦੇ ਮੱਦੇਨਜ਼ਰ ਇਨ੍ਹਾਂ ਮੰਡੀਆਂ ‘ਚ ਸਰਕਾਰੀ ਖ਼ਰੀਦ ਇੱਕ ਅਪ੍ਰੈਲ ਦੀ ਬਜਾਏ 15 ਮਾਰਚ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਖ਼ੁਰਾਕ ਮੰਤਰਾਲੇ ਦੇ ਇਸ ਫ਼ੈਸਲੇ ਨਾਲ ਇੱਥੋਂ ਦੇ ਕਿਸਾਨਾਂ ਨੂੰ ਰਾਹਤ ਮਿਲੇਗੀ। ਖ਼ੁਰਾਕ ਮੰਤਰਾਲਾ ਨੇ ਭਾਰਤੀ ਖ਼ੁਰਾਕ ਨਿਗਮ (ਐਫਸੀਆਈ) ਤੇ ਸੂਬਾ ਏਜੰਸੀਆਂ ਨੂੰ ਕਣਕ ਖ਼ਰੀਦ ‘ਚ ਤੇਜ਼ੀ ਵਰਤਣ ਦਾ ਹੁਕਮ ਦਿੱਤਾ ਹੈ।
ਦਰਅਸਲ ਮੱਧ ਪ੍ਰਦੇਸ਼ ਤੇ ਗੁਜਰਾਤ ਸਰਕਾਰ ਨੇ ਕੇਂਦਰੀ ਖ਼ੁਰਾਕ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਣਕ ਦੀ ਸਰਕਾਰੀ ਖ਼ਰੀਦ ਜਲਦੀ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਰਾਜਸਥਾਨ ਦੀਆਂ ਵੀ ਕਈ ਮੰਡੀਆਂ ‘ਚ ਕਣਕ ਦੀ ਆਮਦ ਚਾਲੂ ਹੋ ਗਈ ਹੈ ਪਰ ਉਥੋਂ ਦੀ ਸਰਕਾਰ ਵੱਲੋਂ ਕੇਂਦਰ ਨੂੰ ਫਿਲਹਾਲ ਕੋਈ ਚਿੱਠੀ ਪ੍ਰਾਪਤ ਨਹੀਂ ਹੋਈ। ਜਦਕਿ ਖ਼ੁਰਾਕ ਮੰਤਰਾਲਾ ਨੇ ਉੱਥੋਂ ਦੀਆਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਗੁਜਰਾਤ, ਮੱਧ ਪ੍ਰਦੇਸ਼ ਤੇ ਰਾਜਸਥਾਨ ‘ਚ ਕਣਕ ਦੀ ਅਗੇਤੀ ਫ਼ਸਲ ਤਿਆਰ ਹੋ ਚੁੱਕੀ ਹੈ। ਉਸ ਦੀ ਫ਼ਸਲ ਨੂੰ ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ਤੇ ਖ਼ਰੀਦ ਯਕੀਨੀ ਕਰਵਾਉਣ ਨੂੰ ਕਿਹਾ ਗਿਆ ਹੈ। ਕਣਕ ਦੀ ਇਸ ਖ਼ਰੀਦ ਨਾਲ ਸਰਕਾਰ ਨੂੰ ਪੈਦਾਵਾਰ, ਬਾਜ਼ਾਰ ‘ਚ ਮੰਗ ਤੇ ਸਪਲਾਈ ਤੇ ਮੌਜੂਦਾ ਕੀਮਤਾਂ ਨਾਲ ਕਣਕ ਦਰਾਮਦ ‘ਤੇ ਰੋਕ ਲਾਉਣ ਵਰਗੇ ਫ਼ੈਸਲੇ ਲੈਣ ‘ਚ ਮਦਦ ਮਿਲੇਗੀ।
ਐਮਐਸਪੀ ਦੇ ਘੱਟ ਮੁੱਲ ‘ਤੇ ਦਰਾਮਦ ਹੋ ਰਹੀ ਕਣਕ ਨਾਲ ਘਰੇਲੂ ਬਾਜ਼ਾਰ ‘ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਫਿਲਹਾਲ ਦਰਾਮਦ ਕਣਕ ਦੀ ਸਪਲਾਈ ਦੱਖਣੀ ਸੂਬਿਆਂ ‘ਚੋਂ ਹੋ ਰਹੀ ਹੈ। ਚਾਲੂ ਹਾੜੀ ਸੀਜ਼ਨ ‘ਚ ਕਣਕ ਦੀ ਹੁਣ ਤਕ ਦੀ ਸਭ ਤੋਂ ਜ਼ਿਆਦਾ 9.67 ਕਰੋੜ ਟਨ ਦੀ ਪੈਦਾਵਾਰ ਹੋਣ ਸੰਭਾਵਨਾ ਹੈ ਜੋ ਪਿਛਲੇ ਸੀਜ਼ਨ ਦੇ 9.23 ਕਰੋੜ ਟਨ ਤੋਂ ਬਹੁਤ ਜ਼ਿਆਦਾ ਹੈ।
ਮੌਨਸੂਨ ਦੀ ਚੰਗੀ ਬਾਰਸ਼, ਜ਼ਮੀਨ ‘ਚ ਉਮੀਦ ਮੁਤਾਬਕ ਨਮੀ ਤੇ ਨੀਤੀਗਤ ਤਿਆਰੀਆਂ ਕਾਰਨ ਹਾੜੀ ਫਸਲਾਂ ਦੀ ਬੰਪਰ ਪੈਦਾਵਾਰ ਹੋਣ ਦਾ ਅੰਦਾਜ਼ਾ ਹੈ। ਇਸ ਦੇ ਮੱਦੇਨਜ਼ਰ ਐਫਸੀਆਈ ਨੇ 3.3 ਕਰੋੜ ਟਨ ਅਨਾਜ਼ ਖ਼ਰੀਦ ਦਾ ਟੀਚਾ ਤੈਅ ਕੀਤਾ ਹੈ ਜਦਕਿ ਪਿਛਲੇ ਸੀਜ਼ਨ ‘ਚ ਸਿਰਫ 2.3 ਕਰੋੜ ਟਨ ਕਣਕ ਦੀ ਸਰਕਾਰੀ ਖ਼ਰੀਦ ਹੋਈ ਸੀ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *