Home / Featured / Crime / ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਬਨੂੜ: ਗਿਆਨ ਸਾਗਰ ਨਰਸਿੰਗ ਕਾਲਜ ਦੀ ਬੀਐਸਸੀ ਪਹਿਲੇ ਸਾਲ ਦੀ 19 ਵਰ੍ਹਿਆਂ ਦੀ ਵਿਦਿਆਰਥਣ ਨੇ ਆਪਣੇ ਹੋਸਟਲ ਵਾਲੇ ਕਮਰੇ ਵਿੱਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕੋਮਲਪ੍ਰੀਤ ਕੌਰ ਵਜੋਂ ਹੋਈ ਹੈ। ਉਹ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਨਾਗਲਾ ਦੀ ਰਹਿਣ ਵਾਲੀ ਸੀ। ਮਿਲੀ ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ 10 ਵਜੇ ਦੇ ਕਰੀਬ ਹੋਈ।
ਮਿਲੀ ਜਾਣਕਾਰੀ ਅਨੁਸਾਰ ਕੋਮਲਪ੍ਰੀਤ ਕੌਰ ਕਾਲਜ ਦੇ ਹੋਸਟਲ ਵਿੱਚ ਰਹਿੰਦੀ ਸੀ। ਉਸ ਦੀ ਰੂਮਮੇਟ ਛੁੱਟੀ ਹੋਣ ਕਾਰਨ ਆਪਣੇ ਪਿੰਡ ਗਈ ਹੋਈ ਸੀ। ਕੋਮਲਪ੍ਰੀਤ ਦੀਆਂ ਸਹੇਲੀਆਂ ਅਨੁਸਾਰ ਉਹ ਰਾਤ ਤੱਕ ਆਪਣੇ ਕਮਰੇ ਵਿੱਚ ਠੀਕ-ਠਾਕ ਸੀ। ਜਦੋਂ ਉਨ੍ਹਾਂ ਉਸ ਨੂੰ ਰੋਟੀ ਲਈ ਆਵਾਜ਼ ਮਾਰੀ ਤਾਂ ਉਸ ਨੇ ਅੰਦਰੋਂ ਹੀ ਨਾਂਹ ਕਰ ਦਿੱਤੀ। ਉਸ ਦੀਆਂ ਸਹੇਲੀਆਂ ਇੱਕ ਵਾਰ ਫਿਰ ਜਦੋਂ ਦੁੱਧ ਲੈਣ ਲਈ ਆਵਾਜ਼ਾਂ ਮਾਰੀਆਂ ਤਾਂ ਅੰਦਰੋਂ ਕੋਈ ਹੁੰਗਾਰਾ ਨਹੀਂ ਭਰਿਆ।
ਵਿਦਿਆਰਥਣਾਂ ਨੇ ਕੋਈ ਆਵਾਜ਼ ਨਾ ਆਉਣ ’ਤੇ ਹੋਸਟਲ ਦੀ ਵਾਰਡਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਵਾਰਡਨ ਨੇ ਜਦੋਂ ਦਰਵਾਜ਼ਾ ਖੁੱਲ੍ਹਵਾਇਆ ਤਾਂ ਕੋਮਲਪ੍ਰੀਤ ਪੱਖੇ ਨਾਲ ਲਟਕ ਰਹੀ ਸੀ। ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਤੇ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਮ੍ਰਿਤਕਾ ਦੇ ਪਿਤਾ ਰਘਬੀਰ ਸਿੰਘ ਤੇ ਭਰਾ ਨੇ ਦੱਸਿਆ ਕਿ ਕੋਮਲਪ੍ਰੀਤ ਨੇ ਐਤਵਾਰ ਨੂੰ ਮੋਬਾਈਲ ਉੱਤੇ ਉਨ੍ਹਾਂ ਨਾਲ ਗੱਲ ਕੀਤੀ ਸੀ। ਉਹ ਬਿਲਕੁਲ ਠੀਕ ਸੀ ਤੇ ਮੰਗਲਵਾਰ ਦੇ ਪੇਪਰ ਦੀ ਤਿਆਰੀ ਕਰਨ ਦੀ ਗੱਲ ਆਖ ਰਹੀ ਸੀ।
ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਤੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ। ਮੌਕੇ ਤੋਂ ਪੁਲਿਸ ਨੂੰ ਕੋਈ ਵੀ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ। ਮ੍ਰਿਤਕਾ ਕੋਮਲਪ੍ਰੀਤ ਵੱਲੋਂ ਆਪਣੇ ਹੋਸਟਲ ਵਾਲੇ ਕਮਰੇ ਦੀ ਦੀਵਾਰ ਉੱਤੇ ਬਹੁਤ ਭਾਵੁਕ ਸ਼ਬਦਾਵਲੀ ’ਚ ਆਪਣੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਤੋਂ ਆਪਣੇ ਇਸ ਕਾਰੇ ਲਈ ਮੁਆਫ਼ੀ ਮੰਗਣ ਤੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੂੰ ਮਿਸ ਕਰਨ ਵਰਗੀਆਂ ਗੱਲਾਂ ਲਿਖੀਆਂ ਹੋਈਆਂ ਹਨ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me