Breaking News
Home / Featured / ਮੋਗਾ ਨਗਰ ਨਿਗਮ ਦੇ ਬਾਹਰੋਂ ਲੰਘਣ ਵਾਲਿਆਂ ਦੇ ਬੂਟ ਪਾਲਸ਼ ਕਰ ਰਹੀ ਇਹ ਸੰਸਥਾ, ਜਾਣੋ ਕੀ ਹੈ ਕਾਰਨ

ਮੋਗਾ ਨਗਰ ਨਿਗਮ ਦੇ ਬਾਹਰੋਂ ਲੰਘਣ ਵਾਲਿਆਂ ਦੇ ਬੂਟ ਪਾਲਸ਼ ਕਰ ਰਹੀ ਇਹ ਸੰਸਥਾ, ਜਾਣੋ ਕੀ ਹੈ ਕਾਰਨ

 ਮੋਗਾ  : ਪਿਛਲੇ ਲੰਬੇ ਸਮੇਂ ਤੋਂ ਮੋਗਾ ਸ਼ਹਿਰ ਦੀਆਂ ਸਮੱਸਿਆਵਾਂ ਲਈ ਜੂਝ ਰਹੀ ਸੰਸਥਾ ਐਂਟੀ ਕਰੱਪਰਸ਼ਨ ਅਵੇਅਰਨੈੱਸ ਆਰਗੇਨਾਈਜ਼ੇਸ਼ਨ ਵਲੋਂ ਬੁੱਧਵਾਰ ਨੂੰ ਸੁੱਤੀ ਹੋਈ ਮੋਗਾ ਨਗਰ ਨਿਗਮ ਨੂੰ ਜਗਾਉਣ ਲਈ ਅਨੋਖਾ ਪ੍ਰਦਰਸ਼ਨ ਕਰਦਿਆਂ ਨਗਰ ਨਿਗਮ ਗੇਟ ਦੇ ਬਾਹਰ ਬੂਟ ਪਾਲਿਸ਼ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਦੌਰਾਨ ਲੰਘਣ ਵਾਲੇ ਰਾਹਗੀਰਾਂ ਦੇ ਬੂਟ ਪਾਲਸ਼ ਕਰਕੇ ਉਨ੍ਹਾਂ ਪਾਸੋਂ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਚੰਦੇ ਦੀ ਮੰਗ ਕੀਤੀ ਗਈ। ਇਸ ਮੌਕੇ ਬਕਾਇਦਾ ਤੌਰ ‘ਤੇ ਇਕ ਦਾਨ ਪਾਤਰ ਵੀ ਲਾਇਆ ਗਿਆ, ਜਿਸ ਉੱਪਰ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਚੰਦਾ ਦੇਣ ਦੀ ਅਪੀਲ ਕੀਤੀ ਗਈ। ਸੰਸਥਾ ਦੇ ਚੇਅਰਮੈਨ ਅਤੇ ਮੌਜੂਦਾ ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਮੋਗਾ ਸ਼ਹਿਰ ਅੰਦਰ ਪਿਛਲੇ ਲੰਬੇ ਸਮੇਂ ਦੌਰਾਨ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਾਉਣ ਲਈ 31 ਆਰ. ਓ. ਸਿਸਟਮ ਲਾਉਣ ਦਾ ਵਾਅਦਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ। ਇਸ ਤੋਂ ਇਲਾਵਾ ਸ਼ਹਿਰ ਅੰਦਰ ਘੁੰਮ ਰਹੇ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਨੰਦੀ ਸ਼ੈੱਲਾ ਬਣਵਾਉਣ, ਸ਼ਹਿਰ ਦੇ ਰੋਕੇ ਗਏ 25 ਕਰੋੜ ਰੁਪਏ ਦੇ ਵਿਕਾਸ ਕੰਮ ਸ਼ੁਰੂ ਕਰਾਉਣ ਅਤੇ ਸ਼ਹਿਰ ਦੀਆਂ 5 ਹਜ਼ਾਰ ਤੋਂ ਵੱਧ ਬੰਦ ਪਈਆਂ ਸਟਰੀਟ ਲਾਈਟਾਂ ਠੀਕ ਕਰਾਉਣ ਲਈ ਸੰਸਥਾ ਵਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੌਰਾਨ ਸ਼ਹਿਰ ਵਾਸੀਆਂ ਦੇ ਬੂਟ ਪਾਲਸ਼ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਦੌਰਾਨ ਜੋ ਵੀ ਚੰਦਾ ਇਕੱਤਰ ਹੋਵੇਗਾ, ਉਸ ਦਾ ਡਰਾਫਟ ਬਣਾ ਕੇ ਨਗਰ ਨਿਗਮ ਮੋਗਾ ਨੂੰ ਸੌਂਪਿਆ ਜਾਵੇਗਾ। ਅੱਜ ਦੀ ਇਸ ਮੁਹਿੰਮ ਦੀ ਪੂਰੇ ਸ਼ਹਿਰ ਅਤੇ ਇਲਾਕੇ ‘ਚ ਚਰਚਾ ਹੈ। ਹੁਣ ਦੇਖਣਾ ਇਹ ਹੈ ਕਿ ਨਿਗਮ ਪ੍ਰਸ਼ਾਸਨ ਇਸ ਨਿਵੇਕਲੇ ਢੰਗ ਨਾਲ ਕੀਤੇ ਪ੍ਰਦਰਸ਼ਨ ਤੋਂ ਬਾਅਦ ਸ਼ਹਿਰ ਦੀਆ ਸਮੱਸਿਆਵਾਂ ਪ੍ਰਤੀ ਗੰਭੀਰਤਾ ਦਿਖਾਉਂਦਾ ਹੈ ਜਾਂ ਨਹੀਂ। ਇਸ ਮੌਕੇ ਗੁਰਸੇਵਕ ਸਿੰਘ ਸੰਨਿਆਸੀ, ਦੀਪਕ ਅਰੋੜਾ, ਅਰਵਿੰਦਰ ਸਿੰਘ ਕਾਨਪੁਰੀਆ, ਧੀਰਜ ਮਨੋਜਾ, ਵਰੁਣ ਗਰਗ, ਵਿਕਾਸ ਗਾਬਾ ਸਮੇਤ ਅਨੇਕਾ ਸ਼ਖਸ਼ੀਅਤਾਂ ਹਾਜ਼ਰ ਸਨ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me