Home / Breaking News / ਮੁਕਾਬਲੇ ‘ਚ ਦੋ ਅੱਤਵਾਦੀ ਢੇਰ, ਇੱਕ ਨਾਗਰਿਕ ਵੀ ਮਰਿਆ

ਮੁਕਾਬਲੇ ‘ਚ ਦੋ ਅੱਤਵਾਦੀ ਢੇਰ, ਇੱਕ ਨਾਗਰਿਕ ਵੀ ਮਰਿਆ

ਪੁਲਵਾਮਾ: ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ ਵਿੱਚ  ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਢੇਰ ਕਰ ਦਿੱਤੇ ਗਏ। ਦੋਵਾਂ ਪਾਸੇ ਤੋਂ ਹੋਈ ਫਾਇਰਿੰਗ ਵਿੱਚ ਇੱਕ ਆਮ ਨਾਗਰਿਕ ਦੀ ਵੀ ਮੌਤ ਹੋਈ ਹੈ। ਦੋਵਾਂ ਦਾ ਸਬੰਧ ਲਸ਼ਕਰ-ਏ-ਤੋਇਬਾ ਨਾਲ ਹੈ।
ਸੂਬੇ ਦੇ ਪੁਲਿਸ ਅਧਿਕਾਰੀਆਂ ਅਨੁਸਾਰ ਅਵੰਤੀਪੋਰਾ ਦੇ ਪਡਗਾਮਪੋਰਾ ਇਲਾਕੇ ਵਿੱਚ ਅੱਜ ਤੜਕੇ ਦਹਿਸ਼ਤਗਰਦਾਂ ਦੇ ਟਿਕਾਣੇ ਉੱਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਇੱਕ ਘਰ ਵਿੱਚ ਲੁਕੇ ਹੋਏ ਦਹਿਸ਼ਤਗਰਦਾਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।
ਕਰੀਬ 40 ਮਿੰਟ ਤੱਕ ਚੱਲੀ ਗੋਲੀਬਾਰੀ ਵਿੱਚ ਦੋ ਦਹਿਸ਼ਤਗਰਦ ਢੇਰ ਹੋ ਗਏ। ਸੁਰੱਖਿਆ ਬਲਾਂ ਨੇ ਮੁਕਾਬਲੇ ਤੋਂ ਪਹਿਲਾਂ ਪੁਲਿਸ ਉੱਤੇ ਫਾਇਰਿੰਗ ਕਰ ਰਹੇ ਇੱਕ ਦਹਿਸ਼ਤਗਰਦ ਦੀ ਮਾਂ ਵੀ ਬੁਲਾਇਆ। ਮਾਂ ਨੇ ਪੁੱਤ ਨੂੰ ਆਤਮ ਸਮਰਪਣ ਕਰਨ ਲਈ ਵੀ ਆਖਿਆ ਪਰ ਉਹ ਨਹੀਂ ਮੰਨਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਤੇ ਦਹਿਸ਼ਤਗਰਦ ਘਰ ਦੇ ਅੰਦਰ ਹੀ ਢੇਰ ਕਰ ਦਿੱਤਾ ਗਿਆ।

About admin

Check Also

ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਪ੍ਰਧਾਨ ਮੰਤਰੀ ਦੀ ਕਿਸਾਨ-ਭਲਾਈ ਯੋਜਨਾ ਤਹਿਤ ਹੀ ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ...

Leave a Reply

Your email address will not be published. Required fields are marked *