Breaking News
Home / Featured / ਇੱਥੋਂ ਵੇਖੋ ਚੋਣ ਨਤੀਜਿਆਂ ਦੀ ਅਸਲ ਤਸਵੀਰ

ਇੱਥੋਂ ਵੇਖੋ ਚੋਣ ਨਤੀਜਿਆਂ ਦੀ ਅਸਲ ਤਸਵੀਰ

ਚੰਡੀਗੜ੍ਹ: 11 ਮਾਰਚ ਯਾਨੀ ਕੱਲ੍ਹ ਪੰਜ ਸੂਬਿਆਂ ਦੇ ਵਿਧਾਨ ਸਭਾ ਨਤੀਜੇ ਆ ਜਾਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ। ਪੂਰੇ ਭਾਰਤ ਦਾ ਪ੍ਰਿੰਟ, ਇਲਾਕਟ੍ਰਾਨਿਕ ਤੇ ਸੋਸ਼ਲ ਮੀਡੀਆ ਨਤੀਜਿਆਂ ਦੀ ਪਲ-ਪਲ ਦੀ ਜਾਣਕਾਰੀ ਦੇਣ ਲਈ ਕਮਰ ਕੱਸੀ ਬੈਠਾ ਹੈ। ਇਸ ਦਰਮਿਆਨ ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਵੀ ਚੋਣਾਂ ਦੇ ਪਲ-ਪਲ ਦੇ ਨਤੀਜਿਆਂ ਦੀ ਪੁਖਤਾ ਜਾਣਕਾਰੀ ਮੁਹੱਈਆ ਕਰਵਾਏਗੀ। ਚੋਣ ਨਤੀਜੇ ਵਿਭਾਗ ਦੀ www.eciresults.nic.in ਜਾਂ www.eci.nic.in ਵੈੱਬਸਾਈਟ ‘ਤੇ ਦੇਖੇ ਜਾ ਸਕਦੇ ਹਨ।

ਸਵੇਰੇ 8 ਵਜੇ ਤੋਂ ਵਿਭਾਗ ਵੱਲੋਂ ਨਤੀਜਿਆਂ ਦੇ ਰੁਝਾਨ ਦਿਖਾਉਣੇ ਸ਼ੁਰੂ ਕੀਤੇ ਜਾਣਗੇ। ਨਤੀਜਿਆਂ ਦੀ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਵੀ ਪੂਰੀ ਤਿਆਰੀ ਕਰ ਲਈ ਗਈ ਹੈ। ਨਤੀਜਿਆਂ ਲਈ ਮੀਡੀਆ ਵੱਲੋਂ ਰਿਪੋਰਟਿੰਗ ਦੇ ਨਾਲ ਚੋਣ ਕਮਿਸ਼ਨ ਦੀ ਵੈੱਬਸਾਈਟ ਦੀ ਜਾਣਕਾਰੀ ਹੀ ਅਹਿਮ ਹੁੰਦੀ ਹੈ। ਇਸ ਦਰਮਿਆਨ ਕੋਈ ਤਕਨੀਕੀ ਸਮੱਸਿਆ ਨਾ ਆਵੇ, ਇਸ ਲਈ ਵੀ ਤਕਨੀਕੀ ਮਾਹਿਰ ਤਿਆਰ ਬਰ ਤਿਆਰ ਹਨ।

ਵਿਭਾਗ ਵੱਲੋਂ ਹਲਕੇ, ਪਾਰਟੀ ਤੇ ਉਮੀਦਵਾਰ ਮੁਤਾਬਕ ਨਤੀਜੇ ਤੇ ਰੁਝਾਨ ਦਿਖਾਏ ਜਾਣਗੇ। ਇੱਕ ਅੰਦਾਜ਼ੇ ਮੁਤਾਬਕ ਵਿਭਾਗ ਦੀ ਵੈੱਬਸਾਈਟ ‘ਤੇ ਕੱਲ੍ਹ ਨੂੰ ਦੇਸ਼ ਵਿਦੇਸ਼ ਤੋਂ 36 ਮਿਲੀਅਨ ਲੋਕਾਂ ਦੇ ਪਹੁੰਚਣ ਦੀ ਆਸ ਹੈ। ਵੋਟਾਂ ਦੀ ਗਿਣਤੀ ਖਤਮ ਹੋਣ ‘ਤੇ ਨਤੀਜਿਆਂ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me