Breaking News
Home / Featured / ਅੰਮ੍ਰਿਤਸਰ : ਜਾਣੋ ਇਨ੍ਹਾਂ ਹਾਟ ਸੀਟਾਂ ‘ਤੇ ਕਿਸ ਦੇ ਸਿਰ ਸਜੇਗਾ ਜਿੱਤ ਦਾ ਤਾਜ

ਅੰਮ੍ਰਿਤਸਰ : ਜਾਣੋ ਇਨ੍ਹਾਂ ਹਾਟ ਸੀਟਾਂ ‘ਤੇ ਕਿਸ ਦੇ ਸਿਰ ਸਜੇਗਾ ਜਿੱਤ ਦਾ ਤਾਜ

ਅੰਮ੍ਰਿਤਸਰ— ਪੰਜਾਬ ‘ਚ ਇਸ ਵਾਰ ਤਿਕੋਣਾ ਮੁਕਾਬਲਾ ਹੈ ਅਤੇ ਸਾਰੀਆਂ ਪਾਰਟੀਆਂ ਦੇ ਨੇਤਾ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਪੰਜਾਬ ‘ਚ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਹਨ। ਸੱਤਾ ਹਾਸਲ ਕਰਨ ਲਈ ਕਿਸੇ ਵੀ ਪਾਰਟੀ ਲਈ 59 ਸੀਟਾਂ ‘ਤੇ ਜਿੱਤ ਹਾਸਲ ਕਰਨਾ ਜ਼ਰੂਰੀ ਹੈ। ਲਗਾਤਾਰ ਦਸ ਸਾਲ ਸੱਤਾ ‘ਤੇ ਕਾਬਜ਼ ਰਹੇ ਅਕਾਲੀ-ਭਾਜਪਾ ਗਠਜੋੜ ਨੇ ਭਾਵੇਂ ਹੀ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੋਵੇ ਪਰ ਸਾਰੇ ਐਗਜ਼ਿਟ ਪੋਲ ‘ਚ ਹਰ ਕੋਈ ਉਨ੍ਹਾਂ ਨੂੰ ਲੜਾਈ ਤੋਂ ਬਾਹਰ ਮੰਨ ਰਿਹਾ ਹੈ। ਮੁੱਖ ਲੜਾਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਮੰਨੀ ਜਾ ਰਹੀ ਹੈ। ਖੈਰ, ਇਹ ਅੱਜ ਪਤਾ ਚੱਲ ਜਾਵੇਗਾ ਕਿ ਪੰਜਾਬ ਦੇ ਲੋਕਾਂ ਨੇ ਕਿਹੜੀ ਪਾਰਟੀ ਨੂੰ ਤਖਤ ‘ਤੇ ਬਿਠਾਉਣ ਦਾ ਫੈਸਲਾ ਕੀਤਾ ਹੈ।

ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਹਾਟ ਸੀਟ ਮਜੀਠਾ ਹਲਕਾ ਹੈ, ਜਿਸ ‘ਤੇ ਸਭ ਦੀਆਂ ਨਜ਼ਰਾ ਟਿਕੀਆਂ ਹੋਈਆਂ ਹਨ। ਮਜੀਠਾ ‘ਚ ਮੁੱਖ ਮੁਕਾਬਲਾ ਬਿਕਰਮ ਮਜੀਠੀਆ (ਅਕਾਲੀ ਦਲ), ਹਿੰਮਤ ਸ਼ੇਰਗਿੱ (ਆਮ ਆਦਮੀ ਪਾਰਟੀ) ਅਤੇ ਲਾਲੀ ਮਜੀਠੀਆ (ਕਾਂਗਰਸ) ਵਿਚਕਾਰ ਹੈ।

ਇਸ ਤੋਂ ਇਲਾਵਾ ਦੂਜੀ ਹਾਟ ਸੀਟ ਅੰਮ੍ਰਿਤਸਰ ਪੂਰਬੀ ‘ਚ ਨਵਜੋਤ ਸਿੰਘ ਸਿੱਧੂ (ਕਾਂਗਰਸ), ਸਰਬਜੋਤ ਧੰਜਲ (ਆਪ) ਅਤੇ ਰਾਜੇਸ਼ ਹਨੀ (ਭਾਜਪਾ) ਵਿਚਕਾਰ ਤਿਕੋਣਾ ਮੁਕਾਬਲਾ ਹੈ।

ਥੋੜ੍ਹੀ ਦੇਰ ਤਕ ਇਨ੍ਹਾਂ ਸੀਟਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ, ਜਿਨ੍ਹਾਂ ਦੀ ਪਲ-ਪਲ ਖਬਰ ਅਸੀਂ ਤੁਹਾਨੂੰ ਦਿੰਦੇ ਰਹਾਂਗੇ।

LIVE ਅਪਡੇਟ :

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me