Home / Breaking News / ਬਾਦਲ ਪਰਿਵਾਰ ਤੋਂ ਖੁੱਸੇਗੀ ਅਕਾਲੀ ਦਲ ਦੀ ਸਰਦਾਰੀ

ਬਾਦਲ ਪਰਿਵਾਰ ਤੋਂ ਖੁੱਸੇਗੀ ਅਕਾਲੀ ਦਲ ਦੀ ਸਰਦਾਰੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਪਾਰਟੀ ਵਿੱਚ ਬਾਦਲਾਂ ਲਈ ਵੱਡਾ ਸੰਕਟ ਬਣ ਸਕਦੀ ਹੈ। ਦਰਅਸਲ ਪਿਛਲੇ ਇੱਕ ਦਹਾਕੇ ਤੋਂ ਪਾਰਟੀ ਤੇ ਸਰਕਾਰ ਬਾਦਲ ਪਰਿਵਾਰ ਹੀ ਚਲਾ ਰਿਹਾ ਸੀ। ਇਸ ਤੋਂ ਅੱਗੇ ਦੀ ਗੱਲ ਕਰੀਏ ਤਾਂ ਅਸਲ ਵਿੱਚ ਸੁਖਬੀਰ ਬਾਦਲ ਹੀ ਕਰਤਾ-ਧਰਤਾ ਸੀ। ਇਸ ਲਈ ਹਾਰ ਦਾ ਠੀਕਰਾ ਵੀ ਸੁਖਬੀਰ ਬਾਦਲ ਸਿਰ ਹੀ ਭੱਜਣਾ ਸੁਭਾਵਿਕ ਹੈ।

ਸਿਰਫ ਇੱਕੋ ਹੱਥ (ਸੁਖਬੀਰ ਬਾਦਲ) ਪਾਰਟੀ ਤੇ ਸਰਕਾਰ ਦੀ ਵਾਗਡੋਰ ਤੋਂ ਅਕਾਲੀ ਦਲ ਦੇ ਲੀਡਰ ਖੁਸ਼ ਨਹੀਂ ਸਨ ਪਰ ਉਨ੍ਹਾਂ ਨੂੰ ਸੁਖਬੀਰ ਖਿਲਾਫ ਮੋਰਚਾ ਖੋਲ੍ਹਣ ਦਾ ਮੌਕਾ ਵੀ ਨਹੀਂ ਮਿਲ ਰਿਹਾ ਸੀ। ਇਸ ਦਾ ਕਾਰਨ 2007 ਤੋਂ ਬਾਅਦ ਪਾਰਟੀ ਨੂੰ ਮਿਲੀਆਂ ਲਗਾਤਾਰ ਜਿੱਤਾਂ ਸਨ। ਇਨ੍ਹਾਂ ਜਿੱਤਾਂ ਦੇ ਕਾਰਨ ਚਾਹੇ ਕੁਝ ਵੀ ਰਹੇ ਹੋਣ ਪਰ ਹਰ ਵਾਰ ਇਸ ਨੂੰ ਸੁਖਬੀਰ ਬਾਦਲ ਦੀ ਬਾਕਮਾਲ ਰਣਨੀਤੀ ਨੂੰ ਹੀ ਉਭਾਰਿਆ ਗਿਆ।

ਸੀਨੀਅਰ ਅਕਾਲੀ ਆਗੂ ਬਾਦਲ ਪਰਿਵਾਰ ਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਣ ਲੱਗੇ ਹਨ। ਇਸ ਦੇ ਸੰਕੇਤ ਐਤਵਾਰ ਨੂੰ ਹੋਈ ਆਖਰੀ ਕੈਬਨਿਟ ਮੀਟਿੰਗ ਵਿੱਚ ਵੀ ਵੇਖਣ ਨੂੰ ਮਿਲੇ। ਅਕਾਲੀ ਲੀਡਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨਾ ਹੀ ਪਾਰਟੀ ਲਈ ਮਹਿੰਗਾ ਸਾਬਤ ਹੋਇਆ ਹੈ।

ਮੀਟਿੰਗ ਵਿੱਚ ਕਈ ਆਗੂਆਂ ਨੇ ਦੱਬਵੀਂ ਸੁਰ ਵਿੱਚ ਹਾਰ ਦਾ ਗੁੱਸਾ ਬਾਦਲ ਪਰਿਵਾਰ, ਖਾਸ ਕਰ ਸੁਖਬੀਰ ਬਾਦਲ ਤੇ ਮਾਫੀਆ ਗਰੋਹਾਂ ਦੀਆਂ ਗਤੀਵਿਧੀਆਂ ਸਿਰ ਕੱਢਿਆ। ਇਸ ਲਈ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਆਉਣ ਵਾਲੇ ਸਮੇਂ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਰੇ ਅਕਾਲੀ ਲੀਡਰ ਇਹ ਵੀ ਮੰਨਦੇ ਹਨ ਕਿ ਬਾਦਲ ਪਰਿਵਾਰ ਨੇ ਆਪਣੇ ਹਲਕਿਆਂ ਵਿੱਚ ਤਾਂ ਵਿਕਾਸ ਦੇ ਨਾਂ ‘ਤੇ ਲੋਕ ਸ਼ਾਂਤ ਕਰ ਲਏ ਪਰ ਉਨ੍ਹਾਂ ਦੇ ਹਲਕਿਆਂ ਵਿੱਚ ਓਨਾ ਧਿਆਨ ਨਹੀਂ ਦਿੱਤਾ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *