Home / Breaking News / ਕੈਪਟਨ ਮੰਤਰੀ ਮੰਡਲ ਦੀ ਪਹਿਲੀ ਅਹਿਮ ਬੈਠਕ ਅੱਜ, ਹੋ ਸਕਦੈ ਨੇ ਕਈ ਵੱਡੇ ਫੈਸਲੇ

ਕੈਪਟਨ ਮੰਤਰੀ ਮੰਡਲ ਦੀ ਪਹਿਲੀ ਅਹਿਮ ਬੈਠਕ ਅੱਜ, ਹੋ ਸਕਦੈ ਨੇ ਕਈ ਵੱਡੇ ਫੈਸਲੇ

ਚੰਡੀਗੜ੍ਹ/ਜਲੰਧਰ : ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਦੀ 18 ਮਾਰਚ ਨੂੰ ਹੋਣ ਵਾਲੀ ਪਹਿਲੀ ਬੈਠਕ ਕਾਫ਼ੀ ਅਹਿਮ ਰਹੇਗੀ ਕਿਉਂਕਿ ਇਸ ‘ਚ ਕਈ ਵੱਡੇ ਫੈਸਲੇ ਲਏ ਜਾਣਗੇ। ਬੈਠਕ ਦਾ ਏਜੰਡਾ ਮੁੱਖ ਤੌਰ ‘ਤੇ ਸੂਬੇ ਦੀ ਵਿੱਤੀ ਹਾਲਤ ‘ਤੇ ਕੇਂਦਰਿਤ ਦੱਸਿਆ ਜਾ ਰਿਹਾ ਹੈ। ਇਸ ਵਿਚ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਅਤੇ ਖਰਚਿਆਂ ਵਿਚ ਕਟੌਤੀ ਸੰਬੰਧੀ ਫੈਸਲੇ ਲਏ ਜਾ ਸਕਦੇ ਹਨ। ਇਸ ਬੈਠਕ ‘ਚ ਸੂਬੇ ਦੇ 100 ਦੇ ਕਰੀਬ ਅਜਿਹੇ ਗੈਰ-ਜ਼ਰੂਰੀ ਬੋਰਡਾਂ ਤੇ ਨਿਗਮਾਂ ‘ਤੇ ਚਰਚਾ ਹੋਵੇਗੀ, ਜਿਨ੍ਹਾਂ ਨੂੰ ਖਤਮ ਕਰਕੇ ਕਰੋੜਾਂ ਰੁਪਏ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਨਾਲ 400 ਕਰੋੜ ਰੁਪਏ ਤੱਕ ਦੀ ਬੱਚਤ ਹੋਵੇਗੀ। ਕਿਸਾਨਾਂ ਦੀ ਕਰਜ਼ਾ ਮੁਆਫ਼ੀ ਤੋਂ ਇਲਾਵਾ ਨਸ਼ਿਆਂ ਦੇ ਮੁੱਦੇ ‘ਤੇ ਵੀ ਬੈਠਕ ‘ਚ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਨੇ ਨਸ਼ਿਆਂ ਨੂੰ 4 ਹਫ਼ਤਿਆਂ ‘ਚ ਖਤਮ ਕਰਨ ਦੀ ਗੱਲ ਕਹੀ ਹੋਈ ਹੈ। ਪਤਾ ਲੱਗਾ ਹੈ ਕਿ ਬੈਠਕ ‘ਚ ਮੁੱਖ ਮੰਤਰੀ ਵਲੋਂ ਸਾਰੇ ਮੰਤਰੀਆਂ ਨੂੰ ਮੀਟਿੰਗ ਦੇ ਏਜੰਡੇ ਲਈ ਵੱਖ-ਵੱਖ ਮਾਮਲਿਆਂ ‘ਤੇ ਆਪਣੇ ਪ੍ਰਸਤਾਵ ਤੇ ਸੁਝਾਅ ਵਿਸਥਾਰ ਨਾਲ ਤਿਆਰ ਕਰਕੇ ਲਿਆਉਣ ਲਈ ਕਿਹਾ ਗਿਆ ਹੈ, ਜਿਨ੍ਹਾਂ ‘ਤੇ ਚਰਚਾ ਤੋਂ ਬਾਅਦ ਫੈਸਲੇ ਹੋਣਗੇ।

About admin

Check Also

‘इज्जत घर है शौचालय – पीएम मोदी

‘इज्जत घर है शौचालय – पीएम मोदी प्रधानमंत्री -23-09-17 नरेंद्र मोदी के वाराणसी दौरे का ...

Leave a Reply

Your email address will not be published. Required fields are marked *