Breaking News
Home / Breaking News / ਦੇਸ਼ ਭਰ ਦੇ ਪੈਟਰੋਲ ਪੰਪਾਂ ‘ਤੇ ਆਈ.ਟੀ. ਦਾ ਛਾਪਾ, ਨੋਟਬੰਦੀ ਦੌਰਾਨ ਰਕਮ ਜਮ੍ਹਾ ਕਰਨ ਦਾ ਸ਼ੱਕ

ਦੇਸ਼ ਭਰ ਦੇ ਪੈਟਰੋਲ ਪੰਪਾਂ ‘ਤੇ ਆਈ.ਟੀ. ਦਾ ਛਾਪਾ, ਨੋਟਬੰਦੀ ਦੌਰਾਨ ਰਕਮ ਜਮ੍ਹਾ ਕਰਨ ਦਾ ਸ਼ੱਕ

ਨਵੀਂ ਦਿੱਲੀ— ਨੋਟਬੰਦੀ ਦੌਰਾਨ ਲੋਕਾਂ ਦੀ ਕਾਲੇ ਧਨ ਨੂੰ ਸਫੇਦ ਕਰਨ ਦੇ ਸ਼ੱਕ ‘ਚ ਆਮਦਨ ਟੈਕਸ (ਆਈ.ਟੀ.) ਵਿਭਾਗ ਨੇ ਦੇਸ਼ ਭਰ ਦੇ ਪੈਟਰੋਲ ਪੰਪਾਂ ਅਤੇ ਐੱਲ.ਪੀ.ਜੀ. ਵਿਕਰੇਤਾ ਦੇ ਇੱਥੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨੋਟਬੰਦੀ ਦੌਰਾਨ ਪੈਟਰੋਲ ਪੰਪਾਂ ਅਤੇ ਐੱਲ.ਪੀ.ਜੀ. ਵਿਕਰੇਤਾਵਾਂ ਦੇ ਇੱਥੇ ਬੈਨ ਨੋਟ ਚਲਾਉਣ ਦੀ ਇਜਾਜ਼ਤ ਸੀ। ਆਈ.ਟੀ. ਅਫ਼ਸਰਾਂ ਨੂੰ ਸ਼ੱਕ ਹੈ ਕਿ ਪੈਟਰੋਲ ਪੰਪ ਮਾਲਕਾਂ ਨੇ ਇਸ ਛੂਟ ਦੀ ਆੜ ‘ਚ ਲੋਕਾਂ ਦੇ ਕਾਲੇ ਧਨ ਨੂੰ ਸਫੇਦ ਕੀਤਾ। ਮੀਡੀਆ ਰਿਪੋਰਟ ਅਨੁਸਾਰ ਆਈ.ਟੀ. ਐਕਟ ਦੇ ਸੈਕਸ਼ਨ 133ਏ ਦੇ ਅਧੀਨ ਇਕ ਕਾਰਵਾਈ ਹੋ ਰਹੀ ਹੈ। ਇਸ ਦੇ ਅਧੀਨ ਪੰਪ ਮਾਲਕਾਂ ਦੀ ਕੈਸ਼ਬੁੱਕ ਦੀ ਜਾਂਚ ਕੀਤੀ ਜਾ ਰਹੀ ਹੈ। ਆਈ.ਟੀ. ਅਫ਼ਸਰ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਨੋਟਬੰਦੀ ਦੌਰਾਨ ਪੈਟਰੋਲ ਪੰਪ ਮਾਲਕਾਂ ਵੱਲੋਂ ਕੀਤਾ ਗਿਆ ਬੈਂਕ ਡਿਪਾਜ਼ਿਟ ਉਨ੍ਹਾਂ ਦੀ ਸੇਲਜ਼ ਨਾਲ ਮੇਲ ਖਾ ਰਿਹਾ ਹੈ ਜਾਂ ਨਹੀਂ। ਕੁਝ ਆਈ.ਟੀ. ਅਫ਼ਸਰਾਂ ਨੇ ਇਸ ਨੂੰ ਰੂਟੀਨ ਸਰਵੇ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਇਕ ਛਾਪਾ ਨਹੀਂ ਹੈ। ਅਫ਼ਸਰਾਂ ਅਨੁਸਾਰ ਇਹ ਸਰਵੇ ਦੇਸ਼ ਭਰ ਦੇ ਪੈਟਰੋਲ ਪੰਪ ਮਾਲਕਾਂ ਅਤੇ ਐੱਲ.ਪੀ.ਜੀ. ਵਿਕਰੇਤਾਵਾਂ ਦੇ ਕੈਂਪਸ ‘ਚ 6 ਮਾਰਚ ਤੋਂ ਕੀਤੇ ਜਾ ਰਹੇ ਹਨ। ਇਕ ਅਫ਼ਸਰ ਨੇ ਦੱਸਿਆ,”ਸਰਵੇ ਤੋਂ ਪਤਾ ਲੱਗਾ ਹੈ ਕਿ ਨੋਟਬੰਦੀ ਦੌਰਾਨ ਪੈਟਰੋਲ ਪੰਪ ਮਾਲਕਾਂ ਨੇ ਔਸਤ ਵਿਕਰੀ ਤੋਂ 15 ਫੀਸਦੀ ਵਧ ਰਕਮ ਜਮ੍ਹਾ ਕਰਵਾਈ ਹੈ। ਅਸੀਂ ਸਰਕਾਰੀ ਤੇਲ ਕੰਪਨੀਆਂ ਤੋਂ ਡਾਟਾ ਮੰਗਿਆ ਹੈ ਤਾਂ ਕਿ ਐਕਸਟਰਾ ਡਿਪਾਜ਼ਿਟ ਦੀ ਠੀਕ ਤਰ੍ਹਾਂ ਜਾਂਚ ਹੋ ਸਕੇ।” ਇਸ ਤੋਂ ਪਹਿਲਾਂ ਆਈ.ਟੀ. ਸਰਵੇ ‘ਚ ਪਾਇਆ ਗਿਆ ਸੀ ਕਿ ਪੈਟਰੋਲ ਪੰਪ ਮਾਲਕਾਂ ਨੇ ਨੋਟਬੰਦੀ ਦੌਰਾਨ ਐਕਚੁਅਲ ਸੇਲਜ਼ ਤੋਂ 20 ਫੀਸਦੀ ਵਧ ਰਕਮ ਡਿਪਾਜ਼ਿਟ ਕੀਤੀ ਹੈ।”
ਜੇਕਰ ਪੈਟਰੋਲ ਪੰਪ ਅਤੇ ਗੈਸ ਵਿਕਰੇਤਾ ਦੇ ਇੱਥੋਂ ਨੋਟਬੰਦੀ ਦੌਰਾਨ ਸੇਲਜ਼ ਤੋਂ ਵਧ ਡਿਪਾਜ਼ਿਟ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਤਾਂ ਉਨ੍ਹਾਂ ਦੇ ਮਾਲਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਤੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਅਧੀਨ ਟੈਕਸ ਅਤੇ 49.90 ਫੀਸਦੀ ਦੀ ਪੈਨਲਟੀ ਵਸੂਲੀ ਜਾ ਰਹੀ ਹੈ। ਜੇਕਰ ਪੈਟਰੋਲ ਪੰਪ ਮਾਲਕ ਦਾਅਵਾ ਕਰਦੇ ਹਨ ਕਿ ਜਮ੍ਹਾ ਕੀਤਾ ਗਿਆ ਐਕਸਟਰਾ ਡਿਪਾਜ਼ਿਟ ਉਨ੍ਹਾਂ ਨੂੰ ਪੁਰਾਣੀ ਪੇਮੈਂਟ ਜਾਂ ਬਕਾਇਆ ਰਕਮ ਦੇ ਰੂਪ ‘ਚ ਮਿਲਿਆ ਹੈ ਤਾਂ ਵੀ ਆਈ.ਟੀ. ਅਫ਼ਸਰ ਇਸ ਨੂੰ ਗੈਰ-ਕਾਨੂੰਨੀ ਮੰਨ ਰਹੇ ਹਨ। ਜ਼ਿਕਰਯੋਗ ਹੈ ਕਿ ਨੋਟਬੰਦੀ ਦੌਰਾਨ ਅਜਿਹੀਆਂ ਖਬਰਾਂ ਆਈਆਂ ਸਨ ਕਿ ਪੈਟਰੋਲ ਪੰਪ ਮਾਲਕਾਂ ਅਤੇ ਐੱਲ.ਪੀ.ਜੀ. ਵਿਕਰੇਤਾ 500 ਅਤੇ ਇਕ ਹਜ਼ਾਰ ਰੁਪਏ ਦੇ ਪੁਰਾਣੇ ਨੋਟਾਂ ਨੂੰ ਗਲਤ ਤਰੀਕੇ ਨਾਲ ਬਦਲ ਰਹੇ ਹਨ। ਨਾਲ ਹੀ ਇਨ੍ਹਾਂ ਲੋਕਾਂ ਵੱਲੋਂ ਬੈਂਕ ‘ਚ ਜਮ੍ਹਾ ਕਰਵਾਈ ਗਈ ਕਰੰਸੀ ਉਸ ਦੌਰਾਨ ਹੋਈ ਵਿਕਰੀ ਤੋਂ ਵਧ ਪਾਈ ਗਈ ਸੀ। ਆਈ.ਟੀ. ਵਿਭਾਗ ਨੇ ਇਸ ਨੂੰ ਦੇਖਦੇ ਹੋਏ ਇਹ ਕਾਰਵਾਈ ਕੀਤੀ ਹੈ। ਆਈ.ਟੀ. ਵਿਭਾਗ ਨੋਟਬੰਦੀ ਦੌਰਾਨ ਤੈਅ ਤੋਂ ਵਧ ਕੈਸ਼ ਜਮ੍ਹਾ ਕਰਵਾਉਣ ‘ਤੇ ਕਈ ਲੋਕਾਂ ਨੂੰ ਨੋਟਿਸ ਭੇਜ ਚੁਕਿਆ ਹੈ।

About admin

Check Also

ਸੁਖਪਾਲ ਖਹਿਰਾ ਨੂੰ ਭਾਜਪਾ ਨੇਤਾ ਨੇ ਭੇਜਿਆ ਲੀਗਲ ਨੋਟਿਸ

ਸੁਖਪਾਲ ਖਹਿਰਾ ਨੂੰ ਭਾਜਪਾ ਨੇਤਾ ਨੇ ਭੇਜਿਆ ਲੀਗਲ ਨੋਟਿਸ ਆਮ -25-07-17 ਆਮਦੀ ਪਾਰਟੀ ਦੇ ਆਗੂ ...

Leave a Reply

Your email address will not be published. Required fields are marked *