Home / Featured / ਸੰਜੇ ਤੇ ਦੁਰਗੇਸ਼ ਖਿਲਾਫ ਐੱਨ. ਆਰ. ਆਈਜ਼. ਦਾ ਗੁੱਸਾ ਸੱਤਵੇਂ ਆਸਮਾਨ ‘ਤੇ, ਪਾਰਟੀ ‘ਚੋਂ ਕੱਢਣ ਲਈ ਪਾਈ ਪਟੀਸ਼ਨ
2017_3image_10_54_205890000aap11-ll

ਸੰਜੇ ਤੇ ਦੁਰਗੇਸ਼ ਖਿਲਾਫ ਐੱਨ. ਆਰ. ਆਈਜ਼. ਦਾ ਗੁੱਸਾ ਸੱਤਵੇਂ ਆਸਮਾਨ ‘ਤੇ, ਪਾਰਟੀ ‘ਚੋਂ ਕੱਢਣ ਲਈ ਪਾਈ ਪਟੀਸ਼ਨ

ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਹੋਈ ਜ਼ਬਰਦਸਤ ਹਾਰ ਤੋਂ ਬਾਅਦ ਪਾਰਟੀ ਆਗੂਆਂ ਖਿਲਾਫ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਪੁੱਜ ਗਿਆ ਹੈ। ਇਸ ਹਾਰ ਦਾ ਕਾਰਨ ਆਪ ਆਗੂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਮੰਨਦੇ ਹੋਏ ਐੱਨ. ਆਰ. ਆਈਜ਼ ਨੇ ਇਕ ਆਨਲਾਈਨ ਪਟੀਸ਼ਨ ਪਾ ਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਉਕਤ ਆਗੂਆਂ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ, ਜਿਸ ‘ਤੇ ਬਾਹਰ ਰਹਿੰਦੇ ਪੰਜਾਬੀਆਂ ਨੇ ਧੜਾਧੜ ਸਾਈਨ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਪਟੀਸ਼ਨ ਦੀ ਸ਼ੁਰੂਆਤ ਆਸਟ੍ਰੇਲੀਆ ‘ਚ ਰਹਿੰਦੇ ਆਮ ਆਦਮੀ ਪਾਰਟੀ ਦੇ ਇਕ ਸਮਰਥਕ ਗੁਰਪ੍ਰੀਤ ਸਿੰਘ ਗਿੱਲ ਨੇ ਕੀਤੀ, ਜਿਸ ਤੋਂ ਬਾਅਦ ਲੋਕਾਂ ਨੇ ਉਸ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਪਟੀਸ਼ਨ ਦਾ ਸਿਰਲੇਖ ‘ਅਰਵਿੰਦ ਕੇਜਰੀਵਾਲ, ਰੀਮੂਵ ਸੰਜੇ ਸਿੰਘ ਐਂਡ ਦੁਰਗੇਸ਼ ਪਾਠਕ ਫਰਾਮ ਪੰਜਾਬ ਪੁਜ਼ੀਸ਼ਨਜ਼ ਐਂਡ ‘ਪੀ. ਏ. ਸੀ.’ ਹੈ। ਇਸ ‘ਚ ਕੇਜਰੀਵਾਲ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਵਾਲੰਟੀਅਰ ਚਾਹੁੰਦੇ ਹਨ ਕਿ ਦੋਹਾਂ ਆਗੂਆਂ ਨੂੰ ਤੁਰੰਤ ਅਹੁਦਿਆਂ ਤੋਂ ਹਟਾ ਦਿੱਤਾ ਜਾਵੇ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਪੰਜਾਬ ‘ਚ ਦਿੱਲੀ ਦੇ ਆਗੂ ਨਹੀਂ ਚਾਹੀਦੇ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਹੈਮਿਲਟਨ ਸ਼ਹਿਰ ‘ਚ ਰਹਿੰਦੇ ਖੁਸ਼ਮੀਤ ਸਿੰਘ ਨੇ ਪਟੀਸ਼ਨ ‘ਤੇ ਦਸਤਖਤ ਕਰਦਿਆਂ ਲਿਖਿਆ ਹੈ ਕਿ ਸੰਜੇ ਸਿੰਘ ਨੇ ‘ਆਪ’ ਦੀ ਜਿੱਤ ਦੀਆਂ ਸੰਭਾਵਨਾਵਾਂ ਘਟਾ ਦਿੱਤੀਆਂ ਹਨ ਅਤੇ ਉਹ ਇਕ ਦਾਗੀ ਅਕਸ ਵਾਲੇ ਆਗੂ ਹਨ, ਇਸ ਲਈ ਉਨ੍ਹਾਂ ਨੂੰ ਹਟਾ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਭਾਵੇਂ ਹੀ ਪੰਜਾਬ ਦੀਆਂ ਚੋਣਾਂ ਦੌਰਾਨ ਐੱਨ. ਆਰ. ਆਈਜ਼ ਨੇ ਪਾਰਟੀ ਦਾ ਡਟਵਾਂ ਸਾਥ ਦਿੱਤਾ ਪਰ ਹੁਣ ਉਹ ਮਹਿਸੂਸ ਕਰਨ ਲੱਗੇ ਹਨ ਕਿ ਪੰਜਾਬ ਨਾਲ ਸਬੰਧਿਤ ਆਗੂਆਂ ਨੂੰ ਹੀ ਅਹੁਦੇਦਾਰੀਆਂ ਸੌਂਪੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਸੂਬੇ ‘ਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

About admin

Check Also

voting

ਵੋਟਿੰਗ ਮਸ਼ੀਨਾਂ ‘ਚ ਗੜਬੜੀ: ਸੁਪਰੀਮ ਕੋਰਟ ਵੱਲੋਂ ਜਵਾਬ ਤਲਬ

ਨਵੀਂ ਦਿੱਲੀ: ਵੋਟਿੰਗ ਮਸ਼ੀਨਾਂ (ਈਵੀਐਮ) ਵਿੱਚ ਗੜਬੜੀ ਦੀ ਸ਼ਿਕਾਇਤ ਕਰਨ ਵਾਲੀ ਅਪੀਲ ‘ਤੇ ਸੁਪਰੀਮ ਕੋਰਟ ...

Leave a Reply

Your email address will not be published. Required fields are marked *