Breaking News
Home / Breaking News / 15 ਸਾਲਾਂ ਬਾਅਦ ਕਿਸਮਤ ਨੇ ਫੜੀ ਰਫਤਾਰ, ਸਿੱਖ ਨੇ ਇੰਗਲੈਂਡ ‘ਚ ਜਿੱਤੀ ਸੁਪਨਿਆਂ ਦੀ ਲਗਜ਼ਰੀ ਕਾਰ
2017_3image_16_39_023720000car11-ll

15 ਸਾਲਾਂ ਬਾਅਦ ਕਿਸਮਤ ਨੇ ਫੜੀ ਰਫਤਾਰ, ਸਿੱਖ ਨੇ ਇੰਗਲੈਂਡ ‘ਚ ਜਿੱਤੀ ਸੁਪਨਿਆਂ ਦੀ ਲਗਜ਼ਰੀ ਕਾਰ

ਲੰਡਨ— ਇੰਗਲੈਂਡ ਵਿਚ ਸਿੱਖ ਵਿਅਕਤੀ ਰਾਜ ਸਿੰਘ ਬੰਗਾ ਦੀ ਖੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਉਸ ਨੇ ਇਕ ਮੁਕਾਬਲੇ ਵਿਚ ਇਨਾਮ ਦੇ ਰੂਪ ਵਿਚ ਆਪਣੇ ਸੁਪਨਿਆਂ ਦੀ ਲਗਜ਼ਰੀ ਕਾਰ ਜਿੱਤ ਲਈ। ਰਾਜ ਸਿੰਘ ਨੇ ਪੋਰਸ਼ ਕਾਇਨੇ ਐੱਸ ਈ-ਹਾਈਬ੍ਰਿਡ ਕਾਰ ਇਨਾਮ ਵਿਚ ਜਿੱਤੀ ਹੈ। ਇਸ ਕਾਰ ਦੀ ਕੀਮਤ 60 ਹਜ਼ਾਰ ਪੌਂਡ ਯਾਨੀ ਕਿ ਕਰੀਬ 48 ਲੱਖ ਤੋਂ ਵਧ ਹੈ। ਹੈਰੋ ਵਾਸੀ ਰਾਜ ਸਿੰਘ ਬੀਤੇ 15 ਸਾਲਾਂ ਤੋਂ ‘ਬੈਸਟ ਆਫ ਦਿ ਬੈਸਟ’ (ਬੀ. ਓ. ਟੀ. ਬੀ.) ਮੁਕਾਬਲੇ ਵਿਚ ਹਿੱਸਾ ਲੈ ਰਿਹਾ ਸੀ। ਇਹ ਮੁਕਾਬਲਾ ਕਰਵਾਉਣ ਵਾਲੀ ਕੰਪਨੀ ਨੇ ਕਾਰ ਜਿੱਤਣ ਦੀ ਖੁਸ਼ੀ ਉਸ ਨੂੰ ਉਸ ਸਮੇਂ ਦਿੱਤੀ ਜਦੋਂ ਉਹ ਚੀਨ ਦੀ ਯਾਤਰਾ ‘ਤੇ ਗਿਆ ਹੋਇਆ ਸੀ। ਇਹ ਕੰਪਨੀ 1999 ਤੋਂ ਇਹ ਮੁਕਾਬਲਾ ਕਰਵਾ ਰਹੀ ਹੈ। ਇਸ ਦੇ ਸੰਸਥਾਪਕ ਵਿਲੀਅਮ ਹਿੰਦਮਾਰਚ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਹਮੇਸ਼ਾ ਤੋਂ ਕਾਰਾਂ ਦਾ ਸ਼ੌਂਕ ਰਿਹਾ। ਉਨ੍ਹਾਂ ਨੇ ਕੋਈ ਹੋਰ ਸਾਮਾਨ ਖਰੀਦਣ ਦੀ ਤਾਂ ‘ਤੇ ਕਾਰਾਂ ਖਰੀਦਣ ਨੂੰ ਹਮੇਸ਼ਾ ਤਰਜੀਹ ਦਿੱਤੀ ਅਤੇ ਇਹੀ ਚੀਜ਼ ਉਸ ਨੂੰ ਵਿਰਾਸਤ ਵਿਚ ਮਿਲੀ। ਵਿਲੀਅਮ ਨੇ ਕਿਹਾ ਕਿ ਉਸ ਨੇ ਦੇਖਿਆ ਕਿ ਕਈ ਲੋਕ ਹਨ, ਜਿਨ੍ਹਾਂ ਦਾ ਸੁਪਨਾ ਕਾਰ ਖਰੀਦਣ ਦਾ ਹੁੰਦਾ ਹੈ ਪਰ ਉਨ੍ਹਾਂ ਦਾ ਇਹ ਸੁਪਨਾ ਅਧੂਰਾ ਰਹਿ ਜਾਂਦਾ ਹੈ। ਇਸ ਲਈ ਉਸ ਨੇ ਇਸ ਮੁਕਾਬਲੇ ਦੀ ਸ਼ੁਰੂਆਤ ਕੀਤੀ ਤਾਂ ਜੋ ਲੋਕ ਘੱਟ ਪੈਸੇ ‘ਤੇ ਲਗਜ਼ਰੀ ਕਾਰਾਂ ਦਾ ਮਜ਼ਾ ਲੈਣ ਸਕਣ।

ਰਾਜ ਬੰਗਾ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਇਹ ਕਾਰ ਜਿੱਤੀ ਹੈ, ਉਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਸ ਕੰਪੀਟੀਸ਼ਨ ‘ਚ ਪਹਿਲੀ ਵਾਰ ਗੈਟਵੈੱਕ ਹਵਾਈ ਅੱਡੇ ‘ਤੇ ਸਾਲ 2002 ‘ਚ ਹਿੱਸਾ ਲਿਆ ਸੀ ਅਤੇ ਅੱਜ ਤੱਕ ਲੈ ਰਿਹਾ ਸੀ। ਜ਼ਿਕਰਯੋਗ ਹੈ ਕਿ ਬੀ. ਓ. ਟੀ. ਬੀ. ਕੰਪਨੀ ਨੂੰ ਵਿਲੀਅਮ ਹਿੰਦਮਾਰਚ ਨੇ 1999 ਨੂੰ ਹੀਥਰੋ ਹਵਾਈ ਅੱਡੇ ਤੋਂ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਇਹ 20 ਮਿਲੀਅਨ ਪੌਂਡ ਦੀਆਂ ਸੁਪਰ ਕਾਰਾਂ ਲੋਕਾਂ ਨੂੰ ਵੰਡ ਚੁੱਕਾ ਹੈ।

About admin

Check Also

mar26v95894-580x395

ਬੀਜੇਪੀ ਦੀ ਧਮਕੀ: ‘ਜਿਹੜੇ ਗਾਂ ਨੂੰ ਮਾਂ ਨਹੀਂ ਕਹਿਣਗੇ, ਉਨ੍ਹਾਂ ਦਾ ਹੋਏਗਾ ਕਤਲ’

ਮਜ਼ੱਫਰਨਗਰ: “ਮੈਂ ਵਾਅਦਾ ਕਰਦਾ ਹਾਂ ਕਿ ਜਿਹੜਾ ਵਿਅਕਤੀ ‘ਬੰਦੇ ਮਾਤਰਮ’ ਨਹੀਂ ਕਹੇਗਾ, ਮੈਂ ਉਸ ਦੇ ...

Leave a Reply

Your email address will not be published. Required fields are marked *