Home / Breaking News / ਕਪਿਲ ਦਾ ਸ਼ੋਅ ਬਣਿਆ ਸਿੱਧੂ ਲਈ ਰੋਜ਼ੀ-ਰੋਟੀ ਦਾ ਧੰਦਾ, ਮੰਤਰੀ ਅਹੁਦੇ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ

ਕਪਿਲ ਦਾ ਸ਼ੋਅ ਬਣਿਆ ਸਿੱਧੂ ਲਈ ਰੋਜ਼ੀ-ਰੋਟੀ ਦਾ ਧੰਦਾ, ਮੰਤਰੀ ਅਹੁਦੇ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ

ਲੁਧਿਆਣਾ— ਹਾਲ ਹੀ ‘ਚ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਹਿੱਸਾ ਬਣੇ ਨਵਜੋਤ ਸਿੰਘ ਸਿੱਧੂ ਲੋਕਲ ਬਾਡੀਜ਼ ਮੰਤਰੀ ਥਾਪੇ ਜਾਣ ਉਪਰੰਤ ਉਨ੍ਹਾਂ ਦੇ ਵਿਰੁੱਧ ਬੇਸੁਰਾ ਰਾਗ ਅਲਾਪਨਾ ਸ਼ੁਰੂ ਹੋ ਗਿਆ ਹੈ। ਜਵਾਬ ‘ਚ ਉਨ੍ਹਾਂ ਦਾ ਕਹਿਣਾ ਦਰੁਸਤ ਹੈ ਕਿ ਕਪਿਲ ਸ਼ਰਮਾ ਸ਼ੋਅ ਉਨ੍ਹਾਂ ਲਈ ਰੋਟੀ-ਰੋਜ਼ੀ ਦਾ ਧੰਦਾ ਹੈ ਪਰ ਮੰਤਰੀ ਅਹੁਦੇ ਇਸ ਦੇ ਬਿਲਕੁਲ ਉਲਟ ਹਨ। ਜੇ ਕੋਈ ਸਮਝ ਲਏ ਕਿ ਮੰਤਰੀ ਅਹੁਦੇ ਉਸ ਲਈ ਕਾਰੋਬਾਰ/ਵਪਾਰ ਜਾਂ ਦੁਕਾਨਦਾਰੀ ਹੈ, ਤਾਂ ਉਹ ਗਲਤੀ ਦੇ ਰਸਤੇ ‘ਤੇ ਹੈ। ਯਾਦ ਰਹੇ ਕੇ ਪੰਜਾਬ ਮੰਤਰੀ ਮੰਡਲ ਦੇ ਜਿਹੜੇ ਵੀ ਮੰਤਰੀ ਚੁਣੇ ਗਏ ਹਨ, ਸਭ ਦਾ ਕੋਈ ਨਾ ਕੋਈ ਨਿੱਜੀ ਕਾਰੋਬਾਰ, ਜ਼ਮੀਨ, ਭਾਵ ਆਮਦਨ ਦਾ ਜ਼ਰੀਆ ਹੈ। ਕੋਈ ਵੀ ਮੰਤਰੀ ਮੰੰਤਰੀ ਅਹੁਦੇ ‘ਤੇ ਨਿਰਭਰ ਨਹੀਂ। ਜੇ ਕੋਈ ਮੰਤਰੀ ਅਹੁਦੇ ਨੂੰ ਆਪਣੇ ਕਾਰੋਬਾਰੀ ਧੰਦੇ ਵਜੋਂ ਅਪਣਾ ਲਵੇ ਤਾਂ ਫਿਰ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਮੰਤਰੀ ਭ੍ਰਿਸ਼ਟਾਚਾਰ ‘ਚ ਜ਼ਰੂਰ ਲਿਪਟਿਆ ਹੋਵੇਗਾ।
ਸਿੱਧੂ ਦਾ ਇਹ ਕਹਿਣਾ ਹੈ ਕਿ ਮੰਤਰੀ ਅਹੁਦਾ ਮੇਰੀ ਆਮਦਨ ਦਾ ਕੋਈ ਰੋਜ਼ੀ-ਰੋਟੀ ਦਾ ਵਸੀਲਾ ਨਹੀਂ, ਮੰਤਰੀ ਅਹੁਦਾ ਤਾਂ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਹਰ ਮੰਤਰੀ, ਐੱਮ. ਐੱਲ. ਏ, ਐੱਮ. ਪੀ. ਨੂੰ ਆਪਣਾ ਨਿੱਜੀ ਕਾਰੋਬਾਰ ਕਰਨ ਦੀ ਖੁੱਲ੍ਹ ਹੈ, ਚਾਹੇ ਉਸ ਦੀ ਕੋਈ ਫੈਕਟਰੀ ਹੈ, ਜਾਂ ਦੁਕਾਨਦਾਰੀ ਜਾਂ ਜ਼ਮੀਨ ਤੋਂ ਆਉਣ ਵਾਲੇ ਕਿਰਾਏ, ਲਾਭ ਦੀ ਆਮਦਨ ਹੈ।
ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਆਮਦਨ ਦਾ ਜ਼ਰੀਆ, ਰੋਜ਼ੀ-ਰੋਟੀ ਦਾ ਵਸੀਲਾ ਹੀ ਕਪਿਲ ਸ਼ਰਮਾ ਸ਼ੋਅ ਹੈ ਤਾਂ ਫਿਰ ਉਨ੍ਹਾਂ ਨੂੰ ਰੋਟੀ-ਰੋਜ਼ੀ ਕਮਾਉਣ ਤੋਂ ਰੋਕਣ ਦੀ ਗੱਲ ਕਰਨੀ ਗਲਤ ਹੈ। ਇਸ ਸ਼ਰਤ/ਸੁਝਾਅ ‘ਚ ਕੋਈ ਦਮ ਨਹੀਂ, ਉਨ੍ਹਾਂ ਨੂੰ ਰੋਟੀ-ਰੋਜ਼ੀ ਕਮਾਉਣੋਂ ਰੋਕਣਾ ਜਾਂ ਪਾਬੰਦੀ ਲਗਾਉਣ ਦਾ ਸਿੱਧਾ ਮਤਲਬ ਇਹ ਹੋਇਆ ਕਿ ਉਹ ਭ੍ਰਿਸ਼ਟਾਚਾਰ ਦੀ ਲਪੇਟ ‘ਚ ਆ ਕੇ ਮੰਤਰੀ ਅਹੁਦੇ ਨੂੰ ਹੀ ਆਪਣੀ ਰੋਟੀ-ਰੋਜ਼ੀ ਦਾ ਵਸੀਲਾ ਬਣਾ ਕੇ ਲੋਕਾਂ ਨੂੰ ਲੁੱਟੀ ਜਾਵੇ ਨਾ ਕਿ ਈਮਾਨਦਾਰੀ ਨਾਲ ਆਪਣੀ ਰੋਟੀ-ਰੋਜ਼ੀ ਕਮਾਵੇ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *