Home / Breaking News / ਕੇਜਰੀਵਾਲ ਸਰਕਾਰ ਨੂੰ ਚੋਣ ਕਮਿਸ਼ਨ ਦਾ ਝਟਕਾ

ਕੇਜਰੀਵਾਲ ਸਰਕਾਰ ਨੂੰ ਚੋਣ ਕਮਿਸ਼ਨ ਦਾ ਝਟਕਾ

ਨਵੀਂ ਦਿੱਲੀ: ਅਗਲੇ ਮਹੀਨੇ ਹੋਣ ਵਾਲੀਆਂ ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਦਿੱਲੀ ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਦਿੱਲੀ ‘ਚ ਜਿੰਨੇ ਵੀ ਹੋਰਡਿੰਗ, ਡਿਸਪਲੇਅ, ਬੈਨਰ ਆਦਿ ‘ਚ ਲਿਖੇ ‘ਆਮ’ ਸ਼ਬਦ ਨੂੰ ਹਟਾਇਆ ਜਾਂ ਢੱਕਿਆ ਜਾਵੇ। ਚੋਣ ਕਮਿਸ਼ਨ ਦੇ ਸਰਕਾਰ ਨੂੰ ਇਸ ਲਈ 38 ਘੰਟੇ ਦਾ ਸਮਾਂ ਦਿੱਤਾ ਹੈ।

ਦਰਅਸਲ ਬੀਜੇਪੀ ਲੀਡਰ ਵਿਜੇਂਦਰ ਗੁਪਤਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਹ ਇਤਰਾਜ਼ ਦਰਜ ਕਰਵਾਇਆ ਸੀ ਕਿ ਦਿੱਲੀ ਸਰਕਾਰ ਦੀ ਯੋਜਨਾ ਆਮ ਆਦਮੀ ਮੁਹੱਲਾ ਕਲੀਨਕ ਤੇ ਆਮ ਆਦਮੀ ਬਾਈਪਾਸ ਐਕਸਪ੍ਰੈਸ ਆਦਿ ਤੋਂ ‘ਆਮ ਆਦਮੀ’ ਸ਼ਬਦ ਹਟਾਇਆ ਜਾਵੇ।

ਚਿੱਠੀ ‘ਚ ਕਿਹਾ ਹੈ ਕਿ ਸਰਕਾਰੀ ਹੋਰਡਿੰਗ ‘ਤੇ ਆਮ ਆਦਮੀ ਸ਼ਬਦ ਲਿਖੇ ਜਾਣ ਨਾਲ ਆਮ ਆਦਮੀ ਪਾਰਟੀ ਦਾ ਪ੍ਰਚਾਰ ਹੋ ਰਿਹਾ ਹੈ। ਦਿੱਲੀ ‘ਚ ਇਸ ਸਮੇਂ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਜਿਸ ਦੀ ਸਰੇਅਮ ਉਲੰਘਣਾ ਹੋ ਰਹੀ ਹੈ। ਇਸ ਲਈ ਇਨ੍ਹਾਂ ਸਾਰੀਆਂ ਥਾਵਾਂ ਤੋਂ ਆਮ ਆਦਮੀ ਸ਼ਬਦ ਹਟਾਇਆ ਜਾਵੇ।

ਦੱਸਣਯੋਗ ਹੈ ਕਿ ਦਿੱਲੀ ਨਗਰ ਨਿਗਮ ਚੋਣਾਂ ‘ਚ 272 ਸੀਟਾਂ ਲਈ 24 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਚੋਣ ਦੀ ਤਿਆਰੀ ‘ਚ ਆਮ ਆਦਮੀ ਪਾਰਟੀ, ਕਾਂਗਰਸ ਤੇ ਬੀਜੇਪੀ ਡਟੀਆਂ ਹੋਈਆਂ ਹਨ।

About admin

Check Also

ਪੀ. ਐੱਨ. ਬੀ. ਦੇ 18 ਹਜ਼ਾਰ ਕਰਮਚਾਰੀਆਂ ਦਾ ਟਰਾਂਸਫਰ

ਪੀ. ਐੱਨ. ਬੀ. ‘ਚ ਹੋਏ ਘੋਟਾਲੇ ਦੇ ਬਾਅਦ ਸਰਕਾਰੀ ਬੈਂਕ ਕਰਮਚਾਰੀਆਂ ਦੇ ਟਰਾਂਸਫਰ ਹੋਣੇ ਸ਼ੁਰੂ ...

Leave a Reply

Your email address will not be published. Required fields are marked *