Breaking News
Home / Delhi / ਤਰਮੀਮ ਦੇ ਭਰੋਸੇ ਮਗਰੋਂ ‘ਸ਼ੇਰ-ਏ-ਪੰਜਾਬ’ ਨੂੰ ਹਰੀ ਝੰਡੀ

ਤਰਮੀਮ ਦੇ ਭਰੋਸੇ ਮਗਰੋਂ ‘ਸ਼ੇਰ-ਏ-ਪੰਜਾਬ’ ਨੂੰ ਹਰੀ ਝੰਡੀ

ਨਵੀਂ ਦਿੱਲੀ: ਖਾਲਸਾ ਰਾਜ ਕਾਇਮ ਕਰਨ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਚੈਨਲ ‘ਤੇ ਸ਼ੁਰੂ ਹੋਏ ਲੜੀਵਾਰ ‘ਸ਼ੇਰ-ਏ-ਪੰਜਾਬ’ ਬਾਰੇ ਪੈਦਾ ਹੋਏ ਇਤਰਾਜ਼ਾਂ ਨੂੰ ਚੈਨਲ ਵੱਲੋਂ ਦੁਰਸਤ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਅਦਾਲਤੀ ਮਾਮਲਾ ਖਾਰਜ ਹੋ ਗਿਆ ਹੈ। ਦਿੱਲੀ ਦੀ ਸਾਕੇਤ ਜ਼ਿਲ੍ਹਾ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਪਟੀਸ਼ਨ ਦਾਖਲ ਕਰਨ ਵਾਲੇ ਅਜਮੇਰ ਸਿੰਘ ਰੰਧਾਵਾ, ਕੁਲਦੀਪ ਸਿੰਘ ਅਨੰਦ ਸਣੇ ਐਡਵੋਕੇਟ ਮਨਜੀਤ ਸਿੰਘ ਬੁਟਾਲੀਆ ਤੇ ਐਡਵੋਕੇਟ ਦਲਵੀਰ ਕੌਰ ਪੇਸ਼ ਹੋਏ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਕੀਲ ਵੀ ਪਹੁੰਚੇ ਤੇ ਚੈਨਲ ਦੇ ਵਕੀਲ ਵੀ ਪੇਸ਼ ਹੋਏ। ਜੱਜ ਹਰਜੋਤ ਸਿੰਘ ਭੱਲਾ ਦੀ ਅਦਾਲਤ ਵਿੱਚ ਪਟੀਸ਼ਨਰ ਧਿਰ ਨੇ ਕਿਹਾ ਕਿ ਸਟਾਰ ਟੀ.ਵੀ. ਦੀ ਯੁਨਿਟ ਚੈਨਲ ‘ਲਾਈਫ ਓਕੇ’ ਨੇ ਲੜੀਵਾਰ ਬਾਰੇ ਪੈਦਾ ਹੋਏ ਇਤਰਾਜ਼ਾਂ ਤੇ ਖਦਸ਼ਿਆਂ ਨੂੰ ਹੱਲ ਕਰਨ ਦਾ ਭਰੋਸਾ ਦਿਤਾ ਹੈ। ਇਸ ਸਬੰਧੀ ਚੈਨਲ ਵੱਲੋਂ ਬ੍ਰਾਡਕਾਸਟਿੰਗ ਕੰਨਟੈਂਟ ਕੰਪਲੇਂਟਸ ਕੌਂਸਲ (ਬੀਸੀਸੀਸੀ) ਨੂੰ ਭੇਜੇ ਗਏ ਸਪੱਸ਼ਟੀਕਰਨ ਦੀ ਕਾਪੀ ਪਟੀਸ਼ਨਰ ਨੂੰ ਬੀਸੀਸੀਸੀ ਵੱਲੋਂ ਈਮੇਲ ਰਾਹੀਂ ਬੀਤੇ ਦਿਨ ਭੇਜੀ ਜਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਪਟੀਸ਼ਨਰ ਧਿਰ ਨੇ ਮੁੱਖ ਤੌਰ ‘ਤੇ ਇਹ ਇਤਰਾਜ਼ ਪ੍ਰਗਟਾਉਂਦੇ ਹੋਏ ਪਟੀਸ਼ਨ ਦਾਖਲ ਕੀਤੀ ਸੀ ਕਿ 20 ਮਾਰਚ ਤੋਂ ਸ਼ੁਰੂ ਹੋ ਰਹੇ ਲੜੀਵਾਰ ਦੀ ਮਸ਼ਹੂਰੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਜਵਾਨੀ ਵੇਲੇ ਬਿਨਾਂ ਦਾੜ੍ਹੀ ਤੋਂ ਵਿਖਾਇਆ ਗਿਆ ਹੈ। ਉਸ ਦੀ ਇੱਕ ਅੱਖ ਜੋ ਚੇਚਕ ਨਾਲ ਖਰਾਬ ਹੋ ਗਈ ਸੀ, ਨੂੰ ਠੀਕ ਵਿਖਾਇਆ ਗਿਆ ਹੈ ਤੇ ਉਸ ਦੇ ਮੱਥੇ ‘ਤੇ ਹਿੰਦੂ ਰੀਤੀ ਮੁਤਾਬਕ ਤਿਲਕ ਲਾਇਆ ਗਿਆ ਹੈ।

ਚੇਤੇ ਰਹੇ ਕਿ ਚੈਨਲ ਨੇ ਅਪਣੇ ਜਵਾਬ ਵਿਚ ਸਪੱਸ਼ਟ ਕੀਤਾ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਬਾਰੇ ਸਿੱਖਾਂ ਦੇ ਜਜ਼ਬਾਤ ਨੂੰ ਲੈ ਕੇ ਪੂਰੀ ਤਰ੍ਹਾਂ ਜਾਗਰੂਕ ਹਨ। ਇਤਿਹਾਸ ਦੀ ਡੂੰਘੀ ਖੋਜ ਪਿੱਛੋਂ ਇਹ ਲੜੀਵਾਰ ਤਿਆਰ ਕੀਤਾ ਗਿਆ ਹੈ। ਚੈਨਲ ਦੇ ਸਪੱਸ਼ਟੀਕਰਨ ਦਿੱਤੇ ਜਾਣ ਤੇ ਇਤਰਾਜ਼ਾਂ ਨੂੰ ਦੁਰਸਤ ਕਰਨ ਦੇ ਭਰੋਸੇ ਤੋਂ ਬਾਅਦ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਕੇਸ ਖਾਰਜ ਹੋ ਗਿਆ ਹੈ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me