Breaking News
Home / Delhi / ਹੁਣ ਇਸ ਤਰ੍ਹਾਂ ਦਾ ਹੋਵੇਗਾ ਪਾਸਪੋਰਟ, ਸਰਕਾਰ ਨੇ ਦਿੱਤੀ ਮਨਜ਼ੂਰੀ

ਹੁਣ ਇਸ ਤਰ੍ਹਾਂ ਦਾ ਹੋਵੇਗਾ ਪਾਸਪੋਰਟ, ਸਰਕਾਰ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਪਾਸਪੋਰਟ ਬਣਾਉਣ ਦੇ ਨਿਯਮਾਂ ਨੂੰ ਹਾਲ ਹੀ ‘ਚ ਆਸਾਨ ਬਣਾਉਣ ਤੋਂ ਬਾਅਦ ਹੁਣ ਮੋਦੀ ਸਰਕਾਰ ਅਜਿਹੇ ਦਸਤਾਵੇਜ਼ਾਂ ਦੀ ਗਲਤ ਵਰਤੋਂ ਰੋਕਣ ਲਈ ਸਖਤ ਫੀਚਰ ਲਿਆਉਣ ਦੀ ਤਿਆਰੀ ‘ਚ ਹੈ। ਵਿਦੇਸ਼ ਮੰਤਰਾਲੇ ਜਲਦ ਚਿਪ ਵਾਲੇ ਈ-ਪਾਸਪੋਰਟ ਪੇਸ਼ ਕਰੇਗਾ, ਜਿਸ ‘ਚ ਪਾਸਪੋਰਟ ਸੰਬੰਧੀ ਜਾਣਕਾਰੀ ਦੀ ਇਲੈਕਟ੍ਰਾਨਿਕ ਤਰੀਕੇ ਨਾਲ ਤਸਦੀਕ ਕੀਤੀ ਜਾ ਸਕੇਗੀ। ਚਿਪ ਜ਼ਰੀਏ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਧੋਖਾਦੇਹੀ ਦਾ ਪਤਾ ਲਾਉਣ ਅਤੇ ਪਾਸਪੋਰਟ ਦਾ ਗਲਤ ਇਸਤੇਮਾਲ ਰੋਕਣ ‘ਚ ਮਦਦ ਮਿਲੇਗੀ।

ਕੇਂਦਰ ਸਰਕਾਰ ਨੇ ਜ਼ਿਆਦਾ ਸੁਰੱਖਿਆ ਵਾਲੇ ਚਿਪ ‘ਤੇ ਆਧਾਰਿਤ ਈ-ਪਾਸਪੋਰਟ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰਾਜ ਸਭਾ ‘ਚ ਇਕ ਸਵਾਲ ਦੇ ਜਵਾਬ ‘ਚ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਜਾਣਕਾਰੀ ਦਿੱਤੀ ਕਿ ਇਲੈਕਟ੍ਰਾਨਿਕ ਤਰੀਕੇ ਨਾਲ ਦਸਤਖਤ ਵਾਲੇ ਈ-ਪਾਸਪੋਰਟ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।

ਵਿਦੇਸ਼ ਰਾਜ ਮੰਤਰੀ ਨੇ ਦੱਸਿਆ ਕਿ ਨਾਸਿਕ ਸਥਿਤ ‘ਇੰਡੀਆ ਸਕਿਓਰਿਟੀ ਪ੍ਰੈੱਸ’ (ਆਈ. ਐੱਸ. ਪੀ.) ਨੂੰ ਸੰਸਾਰਕ ਟੈਂਡਰ ਜ਼ਰੀਏ ਇਸ ਨੂੰ ਬਣਾਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਾਸਪੋਰਟ ‘ਚ ਲੱਗੀ ਚਿਪ ‘ਚ ਪਾਸਪੋਰਟ ਧਾਰਕ ਦੀ ਨਿੱਜੀ ਜਾਣਕਾਰੀ ਅਤੇ ਦਸਤਖਤ ਡਿਜੀਟਲ ਤਰੀਕੇ ਨਾਲ ਲਏ ਜਾਣਗੇ। ਈ-ਪਾਸਪੋਰਟ ਜ਼ਿਆਦਾ ਸੁਰੱਖਿਅਤ ਹੋਣਗੇ। ਅਜਿਹਾ ਹੋਣ ‘ਤੇ ਕੋਈ ਫਰਜ਼ੀ ਪਾਸਪੋਰਟ ਨਹੀਂ ਬਣਾ ਸਕੇਗਾ। ਇਸ ਨਵੇਂ ਚਿਪ ਵਾਲੇ ਪਾਸਪੋਰਟ ‘ਚ ਵਿਅਕਤੀ ਦੀ ਸਾਰੀ ਨਿੱਜੀ ਜਾਣਕਾਰੀ ਚਿਪ ‘ਚ ਸਟੋਰ ਕੀਤੀ ਜਾਵੇਗੀ।

About admin

Check Also

ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਦਫਤਰਾਂ ਦੀ ਚੈਕਿੰਗ

ਡਿਪਟੀ ਕਮਿਸ਼ਨਰ ਐਮ.ਕੇ ਅਰਵਿੰਦ ਕੁਮਾਰ ਆਈ.ਏ.ਐੱਸ ਨੇ ਅੱਜ ਮੁਕਤਸਰ ਸਾਹਿਬ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ...

Leave a Reply

Your email address will not be published. Required fields are marked *

My Chatbot
Powered by Replace Me