Breaking News
Home / Delhi / 2 ਲੱਖ ਤੋਂ ਵਧ ਨਕਦ ਲੈਣ-ਦੇਣ ‘ਤੇ ਟੈਕਸ ਨਹੀਂ ਪਰ

2 ਲੱਖ ਤੋਂ ਵਧ ਨਕਦ ਲੈਣ-ਦੇਣ ‘ਤੇ ਟੈਕਸ ਨਹੀਂ ਪਰ

ਨਵੀਂ ਦਿੱਲੀ— ਸਰਕਾਰ ਨੇ 2 ਲੱਖ ਰੁਪਏ ਤੋਂ ਉੱਪਰ ਦੇ ਨਕਦ ਲੈਣ-ਦੇਣ ‘ਤੇ ਲੱਗਣ ਵਾਲਾ 1 ਫੀਸਦੀ ਟੈਕਸ ਹਟਾ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜਦੋਂ 2 ਲੱਖ ਰੁਪਏ ਤੋਂ ਉੱਪਰ ਦੇ ਨਕਦ ਲੈਣ-ਦੇਣ ‘ਤੇ ਰੋਕ ਹੀ ਲਾ ਦਿੱਤੀ ਗਈ ਹੈ, ਤਾਂ ਇਸ ਟੈਕਸ ਦਾ ਕੋਈ ਮਤਲਬ ਨਹੀਂ ਰਹਿ ਗਿਆ। ਇਹ ਫੈਸਲਾ 1 ਅਪ੍ਰੈਲ ਤੋਂ ਲਾਗੂ ਹੋਣਾ ਸੀ। ਦਰਅਸਲ, ਵਿੱਤ ਮੰਤਰੀ ਨੇ ਆਪਣੇ ਪਿਛਲੇ ਬਜਟ ‘ਚ ਇਸ ਦਾ ਐਲਾਨ ਕੀਤਾ ਸੀ। ਇਹ ਟੈਕਸ 1 ਫੀਸਦੀ ਸੀ, ਜੋ 2 ਲੱਖ ਰੁਪਏ ਤੋਂ ਜ਼ਿਆਦਾ ਦੇ ਸਾਮਾਨ ਜਾਂ ਸਰਵਿਸ ਦੇ ਭੁਗਤਾਨ ‘ਤੇ ਵਸੂਲਿਆ ਜਾਣਾ ਸੀ ਪਰ ਹੁਣ ਨਕਦ ਲੈਣ-ਦੇਣ ਹੀ 2 ਲੱਖ ਤੋਂ ਵਧ ਨਹੀਂ ਕੀਤਾ ਜਾ ਸਕੇਗਾ। ਇਸ ਲਈ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ।

ਜ਼ਿਕਰਯੋਗ ਹੈ ਕਿ 2 ਲੱਖ ਰੁਪਏ ਤੋਂ ਵਧ ਦਾ ਨਕਦ ਲੈਣ-ਦੇਣ ਹੁਣ ਗੈਰ-ਕਾਨੂੰਨੀ ਮੰਨਿਆ ਜਾਵੇਗਾ ਅਤੇ ਅਜਿਹਾ ਕਰਨ ‘ਤੇ ਭਾਰੀ ਜੁਰਮਾਨਾ ਭਰਨਾ ਹੋਵੇਗਾ। ਸਰਕਾਰ ਨੇ ਬੀਤੇ ਮੰਗਲਵਾਰ ਇਹ ਨਵਾਂ ਪ੍ਰਸਤਾਵ ਰੱਖਿਆ ਸੀ। ਨਵੇਂ ਨਿਯਮਾਂ ਮੁਤਾਬਕ ਤੈਅ ਹੱਦ ਤੋਂ ਵਧ ਰਕਮ ਦੇ ਨਕਦ ਲੈਣ-ਦੇਣ ‘ਤੇ 100 ਫੀਸਦੀ ਤਕ ਜੁਰਮਾਨਾ ਲੱਗੇਗਾ। ਨਵੀਂ ਵਿਵਸਥਾ ਪਹਿਲੀ ਅਪ੍ਰੈਲ ਤੋਂ ਲਾਗੂ ਹੋਵੇਗੀ।

ਇਹ ਕਾਨੂੰਨ ਲਾਗੂ ਹੋ ਜਾਣ ਤੋਂ ਬਾਅਦ ਸਭ ਤੋਂ ਜ਼ਿਆਦਾ ਮੁਸ਼ਕਲ ਵਪਾਰੀਆਂ ਲਈ ਖੜ੍ਹੀ ਹੋਵੇਗੀ। ਇਸ ਨਿਯਮ ਤੋਂ ਬਾਅਦ ਕੋਈ ਵੀ ਦੁਕਾਨਦਾਰ 2 ਲੱਖ ਰੁਪਏ ਤੋਂ ਜ਼ਿਆਦਾ ਕੈਸ਼ ਨਹੀਂ ਲੈ ਸਕੇਗਾ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸ ‘ਤੇ ਅਤੇ ਗਾਹਕ ਦੋਹਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਫੈਸਲੇ ਕਾਰਨ ਵਪਾਰੀਆਂ ਨੂੰ ਡਿਜੀਟਲ ਭੁਗਤਾਨ ਦਾ ਬਦਲ ਚੁਣਨਾ ਜ਼ਰੂਰੀ ਹੋ ਜਾਵੇਗਾ।

About admin

Check Also

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਅੱਤਵਾਦੀਆ ਨਾਲ ਲੋਹਾ ਲੈ ਰਹੇ ਨੇਵੀ ਦੇ ਮੇਰੀਨ ਕਮਾਂਡਰਾਂ ਦਾ ਹੌਸਲਾ ਵਧਾਉਣ ਦੇ ਲਈ ਚੀਫ ...

Leave a Reply

Your email address will not be published. Required fields are marked *