Home / Breaking News / ਗੁਰਦਾਸਪੁਰ ਜੇਲ ਕਾਂਡ : ਗੈਂਗਸਟਰਾਂ ਵਲੋਂ ਕੀਤੀ ਵਾਰਦਾਤ ਤੋਂ ਬਾਅਦ ਹੈਰਾਨ ਕਰਨ ਵਾਲੀ ਘਟਨਾ ਆਈ ਸਾਹਮਣੇ

ਗੁਰਦਾਸਪੁਰ ਜੇਲ ਕਾਂਡ : ਗੈਂਗਸਟਰਾਂ ਵਲੋਂ ਕੀਤੀ ਵਾਰਦਾਤ ਤੋਂ ਬਾਅਦ ਹੈਰਾਨ ਕਰਨ ਵਾਲੀ ਘਟਨਾ ਆਈ ਸਾਹਮਣੇ

  ਗੁਰਦਾਸਪੁਰ  : ਬੀਤੇ ਦਿਨੀਂ ਗੁਰਦਾਸਪੁਰ ਦੀ ਸੈਂਟਰ ਜੇਲ ਵਿਚ ਕੈਦੀ ਗੈਂਗਸਟਰਾ ਅਤੇ ਜੇਲ ਪੁਲਸ ਪ੍ਰਸ਼ਾਸਨ ਵਿਚ ਹੋਈ ਤਕਰਾਰ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਜੇਲ ਅੰਦਰ ਡਿਊਟੀ ‘ਤੇ ਤਾਇਨਾਤ ਚਾਰ ਹੋਮਗਾਰਡ ਦੇ ਜਵਾਨਾਂ ਨੂੰ ਕੁੱਝ ਕੈਦੀਆਂ ਨੇ ਘਟਨਾ ਦੌਰਾਨ ਮੁਲਾਜ਼ਮਾਂ ਵੱਲੋਂ ਪਾਈ ਗਈ ਵਰਦੀ ਬਦਲ ਕੇ ਆਪਣੇ ਕੱਪੜੇ ਪਵਾ ਕੇ ਉਨ੍ਹਾਂ ਦੀ ਗੈਂਗਸਟਰਾਂ ਤੋਂ ਜਾਨ ਬਚਾਈ ਗਈ ਅਤੇ 6 ਪ੍ਰਾਈਵੇਟ ਪੈਸਕੋ ਕੰਪਨੀ ਹੇਠ ਠੇਕੇ ‘ਤੇ ਸਕਿਓਰਟੀ ਦਾ ਕੰਮ ਕਰਦੇ ਜਵਾਨਾਂ ਨੇ ਜੇਲ ਅੰਦਰ ਬਣੀ ਆਟਾ ਚੱਕੀ ਦੀ ਫੈਕਟਰੀ ਵਿਚ ਕਈ ਘੰਟੇ ਲੁੱਕ ਕੇ ਆਪਣੀ ਜਾਨ ਬਚਾਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਅੰਦਰ ਡਿਊਟੀ ਦੇ ਤਾਇਨਾਤ ਪੈਸਕੋ ਕੰਪਨੀ ਦੇ ਸਕਿਓਰਟੀ ਦੇ ਮੁਲਾਜ਼ਮਾਂ ਮਨਜੀਤ ਸਿੰਘ ਅਤੇ ਅਜੈਬ ਸਿੰਘ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਸਾਡੀ ਕੰਪਨੀ ਦੇ 6 ਜਵਾਨ ਜੇਲ ਅੰਦਰ ਸਕਿਓਰਟੀ ‘ਤੇ ਤਾਇਨਾਤ ਸਨ। ਇਸ ਦੌਰਾਨ ਸਕਿਓਰਟੀ ਗਾਰਡ ਹਰਜੀਤ ਸਿੰਘ ਦੇ ਕਾਫੀ ਸੱਟਾਂ ਵੀ ਲੱਗੀਆ ਹਨ। ਇਨ੍ਹਾਂ ਦੇ ਨਾਲ ਚਾਰ ਹੋਮਗਾਰਡ ਦੇ ਜਵਾਨ ਜਿਨ੍ਹਾਂ ਵਿਚ ਪਲਵਿੰਦਰ ਸਿੰਘ, ਰਮੇਸ਼, ਅਮਰੀਕ ਅਤੇ ਅਮਰਨਾਥ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਜਦੋਂ ਕੈਦੀ ਗੈਂਗਸਟਰਾ ਨੇ ਪੁਲਸ ਮੁਲਾਜ਼ਮਾਂ ‘ਚੇ ਹਮਲਾ ਕੀਤਾ ਤਾਂ ਜੇਲ ਦਾ ਸਾਰਾ ਪੁਲਸ ਪ੍ਰਸ਼ਾਸਨ ਇਨ੍ਹਾਂ ਜਵਾਨਾਂ ਨੂੰ ਜੇਲ ਦੇ ਅੰਦਰ ਹੀ ਛੱਡ ਕੇ ਬਾਹਰ ਨਿਕਲ ਆਇਆ, ਜਿਸ ਦੌਰਾਨ ਇਨ੍ਹਾਂ 10 ਜਵਾਨਾਂ ਦੀ ਜਾਨ ‘ਤੇ ਬਣ ਆਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਆਪਰੇਸ਼ਨ ਖਤਮ ਹੋਇਆ ਤਾਂ ਜਵਾਨ ਆਟਾ ਚੱਕੀ ਦੀ ਫੈਕਟਰੀ ‘ਚੋਂ ਬਾਹਰ ਨਿਕਲੇ।
ਉਧਰ ਦੂਜੇ ਪਾਸੇ ਪੈਸਕੋ ਮੁਲਾਜ਼ਮਾਂ ਨੇ ਦੱਸਿਆ ਜੇਕਰ ਜੇਲ ਵਿਚ ਸਜ਼ਾ ਭੁਗਤ ਰਹੇ ਕੁੱਝ ਸਮਝਦਾਰ ਕੈਦੀ ਆਪਣੇ ਕੱਪੜੇ ਪਵਾ ਕੇ ਮੁਲਾਜ਼ਮਾਂ ਦੀ ਨੂੰ ਪਵਾਉਂਦੇ ਤਾਂ 4 ਹੋਮਗਾਰਡਜ਼ ਜਵਾਨਾਂ ਨੂੰ ਕੈਦੀ ਗੈਂਗਸਟਰਾ ਨੇ ਜਾਨੋਂ ਮਾਰ ਦੇਣਾ ਸੀ। ਇਹ ਚਾਰੇ ਜਵਾਨ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਹੀ ਕੈਦੀਆਂ ਦੀ ਬੈਰਕ ਤੋਂ ਬਾਹਰ ਨਿਕਲੇ। ਪੈਸਕੋ ਕੰਪਨੀ ਵਿਚ ਠੇਕੇ ‘ਤੇ ਕੰਮ ਕਰ ਰਹੇ ਮਨਜੀਤ ਸਿੰਘ ਅਤੇ ਅਜੈਬ ਸਿੰਘ ਨੇ ਸਰਕਾਰ ਅਤੇ ਜੇਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਗੈਂਗਸਟਰਾ ‘ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੋਂ ਤੋਂ ਅਜਿਹਾ ਵਾਕਿਆ ਨਾ ਵਾਪਰ ਸਕੇ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *