Breaking News
Home / Breaking News / ਮਾਨਸਾ ‘ਚ ਔਰਤਾਂ ਦੀ ਦੋ ਰੋਜ਼ਾ ਕੌਮੀ ਕਾਨਫਰੰਸ ਸ਼ੁਰੂ

ਮਾਨਸਾ ‘ਚ ਔਰਤਾਂ ਦੀ ਦੋ ਰੋਜ਼ਾ ਕੌਮੀ ਕਾਨਫਰੰਸ ਸ਼ੁਰੂ

ਮਾਨਸਾ: ਕੁਦਰਤ-ਮਾਨਵ ਕੇਂਦਰਤ ਏਜੰਡੇ ਉੱਪਰ ਮਾਨਸਾ ਵਿਚ ਦੋ ਰੋਜ਼ਾ ਕੌਮੀ ਔਰਤ ਕਾਨਫਰੰਸ ਅੱਜ ਸ਼ੁਰੂ ਹੋ ਗਈ ਹੈ।  26 ਅਤੇ 27 ਮਾਰਚ ਨੂੰ ਅਗਰਸੈਨ ਭਵਨ ਵਿਚ ਇਸ ਕਾਨਫਰੰਸ ਨੂੰ ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਸਮੇਤ ਯੁਵਾ ਭਾਰਤ ਅਤੇ ਸਗੁਨਾ ਸੰਗਠਨ (ਮਹਾਂਰਾਸ਼ਟਰ) ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ। ਇਸ ਕਾਨਫਰੰਸ ਦਾ ਮੁੱਖ ਵਿਸ਼ਾ ‘ਮਨੁੱਖੀ ਲਿੰਗਕ ਬਰਾਬਰੀ- ਇੱਕ ਉਚਿਤ ਅਤੇ ਇਨਸਾਫ਼ ਪਸੰਦ ਸਮਾਜ ਦੀ ਲੋੜ’  ਰੱਖਿਆ ਗਿਆ ਹੈ।

ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਕੌਮੀ ਕਮੇਟੀ ਮੈਂਬਰ ਸੁਖਦੇਵ ਭੁਪਾਲ ਨੇ ਦੱਸਿਆ ਕਿ ਇਸ ਦੋ ਰੋਜ਼ਾ ਕਾਨਫਰੰਸ  ਲਈ ਕੋਲਕਾਤਾ, ਮਹਾਂਰਾਸ਼ਟਰ, ਮੁੰਬਈ, ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਡੇਲੀਗੇਟ ਪੁੱਜ ਹਨ। ਉਨ੍ਹਾਂ ਦੱਸਿਆ  ਕਿ ਔਰਤਾਂ ਸਾਡੇ ਆਪਣੇ ਇਤਿਹਾਸ ਦੇ ਅੰਗ ਦੇ ਤੌਰ ‘ਤੇ ਪੂਰੀ ਧਰਤੀ ਉਪਰ ਸਤਾਬਦੀਆਂ ਤੱਕ ਅਨਿਆਂ ਦਾ ਸ਼ਿਕਾਰ  ਹੁੰਦੀਆਂ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਹੁਣ ਵੀ ਭਾਰਤ ਸਮੇਤ ਪੂਰੇ ਸੰਸਾਰ ਵਿਚ ਹਾਲਾਤ ਬਹੁਤ ਹੀ ਖਰਾਬ ਹੈ, ਹਿੰਸਾ ਨੂੰ ਔਰਤਾਂ ਦੇ ਖਿਲਾਫ ਹਥਿਆਰ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਔਰਤਾਂ ਮਨੁੱਖੀ ਤਸਕਰੀ ਦੀਆਂ ਮੁੱਖ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੇ ਖਿਲਾਫ ਬਲਾਤਕਾਰ ਨੂੰ ਜੰਗ ਵਿਚ ਹਥਿਆਰ ਦੇ ਤੌਰ ‘ਤੇ ਪ੍ਰਯੋਗ ਕੀਤਾ ਜਾਂਦਾ ਹੈ। ਦੇਸ਼ ਵਿਚ ਉਚ ਅਹੁਦੇ ‘ਤੇ ਬੈਠੀਆਂ ਔਰਤਾਂ ਸਮੇਤ ਰਾਜਨੀਤਕ ਪਿੜ ਵਿਚ ਕੁੱਦੀਆਂ ਔਰਤਾਂ ਨੇ ਵੀ ਇਮਾਨਦਾਰੀ ਨਾਲ ਮਹਿਲਾਵਾਂ ਲਈ, ਜੋ ਕੁਝ  ਕਰਨਾ ਚਾਹੀਦਾ ਸੀ, ਉਹ ਅੱਜ ਤੱਕ ਨਹੀਂ ਕੀਤਾ ਗਿਆ ਹੈ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *