Breaking News
Home / Featured / ਪੰਜਾਬ ਦੀ ਸਿੱਖਿਆ ਮੰਤਰੀ ਨੂੰ ਮੁਫਤ ਪੰਜਾਬੀ ਸਿਖਾਉਣ ਦੀ ਪੇਸ਼ਕਸ਼

ਪੰਜਾਬ ਦੀ ਸਿੱਖਿਆ ਮੰਤਰੀ ਨੂੰ ਮੁਫਤ ਪੰਜਾਬੀ ਸਿਖਾਉਣ ਦੀ ਪੇਸ਼ਕਸ਼

ਚੰਡੀਗੜ੍ਹ:- ਸਿਟੀ ਬਿਊਟੀਫੁਲ ਦੇ ਸਰਕਾਰੀ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਪੜਾਉਂਦੇ ਪ੍ਰੋ. ਪੰਡਿਤਰਾਓ ਧਰੇਨਵਰ ਨੇ ਪੰਜਾਬ ਦੀ ਨਵੀਂ ਬਣੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਪੰਜਾਬੀ ਸਿਖਾਉਣ ਦੀ ਪੇਸ਼ਕਸ਼ ਕੀਤੀ ਹੈ। ਪ੍ਰੋ. ਪੰਡਿਚਰਾਉ ਨੇ ਚਿੱਠੀ ਲਿਖ ਕੇ ਮੰਤਰੀ ਨੂੰ ਆਪਣੇ ਵੱਲੋਂ ਮੁਫਤ ਪੰਜਾਬੀ ਕਲਾਸਾਂ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਸਿੱਖਿਆ ਮੰਤਰੀ ਨੇ ਸਹੁੰ ਚੁੱਕ ਸਮਾਗਮ ਦੌਰਾਨ ਹਿੰਦੀ ਅਤੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ ਸੀ ਅਤੇ ਉਹ ਗੱਲਬਾਤ ਵੀ ਹਿੰਦੀ ਵਿੱਚ ਕਰਨ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਹਿਮਾਚਲੀ ਪਿਛੋਕੜ ਹੋਣ ਕਾਰਨ ਪੰਜਾਬੀ ਬੋਲਣ ਵਿੱਚ ਉਨਾਂ ਨੂੰ ਮੁਸ਼ਕਿਲ ਆਉਂਦੀ ਹੈ।

ਸਿੱਖਿਆ ਮੰਤਰੀ ਦੇ ਇਨਾਂ ਹਾਲਾਤਾਂ ਨੂੰ ਦੇਖਦਿਆਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਚਿੰਤਤ ਹਨ, ਅਜਿਹੇ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਣਥੱਕ ਮਿਹਨਤ ਕਰਨ ਵਾਲੇ ਪ੍ਰੋ. ਪੰਡਿਤਰਾਉ ਨੇ ਸਿੱਖਿਆ ਮੰਤਰੀ ਨੂੰ ਪੰਜਾਬੀ ਸਿਖਾਉਣ ਦੀ ਪੇਸ਼ਕਸ਼ ਕੀਤੀ ਹੈ। ਪ੍ਰੋ. ਵੱਲੋਂ ਮੰਤਰੀ ਸਾਹਿਬਾਂ ਨੂੰ ਲਿਖੀ ਚਿੱਠੀ ਤੁਸੀਂ ਪੜ੍ਹ ਸਕਦੇ ਹੋ।

ਸੇਵਾ ਵਿਖੇ, ਮਾਨਯੋਗ ਅਰੂਣਾ ਚੌਧਰੀ ਜੀ, ਸਿਖਿਆ ਮੰਤਰੀ, ਪੰਜਾਬ ਸਰਕਾਰ, ਪੰਜਾਬ।

ਵਿਸ਼ਾ: ਤੁਹਾਨੂੰ ਪੰਜਾਬੀ ਸਿਖਾਉਣ ਲਈ ਮੈਨੂੰ ਇੱਕ ਮੌਕਾ ਦੇਣ ਬਾਰੇ ਬੇਨਤੀ।

ਸ੍ਰੀਮਤੀ ਜੀ, ਬਹੁਤ ਹੀ ਆਦਰ ਅਤੇ ਸਤਿਕਾਰ ਸਹਿਤ ਬੇਨਤੀ ਹੈ ਕਿ ਤੁਹਾਨੂੰ ਪੰਜਾਬੀ ਸਿਖਾਉਣ ਲਈ ਮੈਨੂੰ ਇੱਕ ਮੌਕਾ ਦਿੱਤਾ ਜਾਵੇ ਕਿਉਂਕ ਸਿਖਾਉਣਾ ਮੇਰਾ ਧਰਮ ਅਤੇ ਕਰਮ ਹੈ। ਸਰਕਾਰੀ ਕਾਲਜ ਸੈਕਟਰ-46, ਚੰਡੀਗੜ੍ਹ ਵਿੱਚ ਸਮਾਜ-ਸਾਸਤਰ ਪੜਾਉਣ ਦੇ ਨਾਲ-ਨਾਲ ਪੀ. ਜੀ. ਆਈ. ਦੇ ਵਿੱਚ ਦੱਖਣੀ ਭਾਰਤੀ ਦੇ ਡਾਕਟਰਾਂ ਨੂੰ ਪੰਜਾਬੀ ਸਿਖਾ ਰਿਹਾ ਹਾਂ ਤਾਂ ਕਿ ਡਾਕਟਰ ਮਰੀਜ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕੇ, ਬੇਹਤਰੀਨ ਇਲਾਜ ਹੋ ਸਕੇ। ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਮੈ ਪੰਜਾਬੀ ਭਾਸ਼ਾ ਸਿਖ ਕੇ ਪੰਜਾਬੀ ਵਿੱਚ 12 ਕਿਤਾਬਾਂ ਲਿੱਖ ਚੁਕਿਆਂ ਹਾਂ। ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਣੀ ਸਾਹਿਬ ਅਤੇ ਜਫਰਨਾਮੇ ਨੂੰ ਮੈਂ ਆਪਣੀ ਮਾਂ-ਬੋਲੀ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕਿਆ ਹਾਂ। 10 ਸਾਲਾਂ ਤੋਂ ਲਗਾਤਾਰ ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਕਾਰਨ ਤੁਹਾਡੇ ਹੀ ਮਹਿਕਮੇ ਨੇ ਮੈਨੂੰ 2015 ਦੇ ”ਸ਼ਿਰੋਮਣੀ ਲਿਖਾਰੀ ਵਿਸ਼ੇਸ਼ ਪੁਰਸਕਾਰ” ਦੇ ਨਾਲ 1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਹੈ। ਜਿਸ ਦੇ ਲਈ ਮੈਂ ਰਿਣੀ ਹਾਂ ਅਤੇ ਕਰਜਦਾਰ ਵੀ ਹਾਂ।

ਇਸ ਕਰਜ ਨੂੰ ਉਤਾਰਣ ਦਾ ਵਕਤ ਆ ਚੁੱਕਿਆ ਹੈ ਕਿਉਂਕਿ ਜਿਸ ਦਿਨ ਤੋਂ ਤੁਸੀਂ ਇਸ ਅਮੀਰ ਮਹਿਕਮੇ ਦੇ ਮੰਤਰੀ ਬਣੇ ਹੋ ਉਦੋਂ ਤੋਂ ਪੰਜਾਬੀ ਭਾਸ਼ਾ ਨਾ ਜਾਨਣ ਦੇ ਅਰੋਪ ਤੁਹਾਡੇ ‘ਤੇ ਲਗਾਤਾਰ ਲੱਗ ਰਹੇ ਹਨ| ਤੁਹਾਡੇ ਪੱਦ ਦੇ ਗੌਰਵ ਅਤੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਤੁਹਾਨੂੰ ਪੰਜਾਬੀ ਸਿੱਖਣਾ ਬਹੁਤ ਜਰੂਰੀ ਹੈ। ਪੰਜਾਬੀ ਭਾਸ਼ਾ ਨਾ ਸਿਰਫ ਇੱਕ ਇਤਿਹਾਸਿਕ, ਮਿਠਾਸ ਭਰੀ ਭਾਸ਼ਾ ਹੈ, ਬਲਕਿ ਰੂਹਾਨੀਅਤ ਦੇ ਸਿਖਰ ਤੱਕ ਲੈ ਜਾਣ ਵਾਲੀ ਭਾਸ਼ਾ ਵੀ ਹੈ। ਇਸ ਲਈ ਇਸ ਭਾਸ਼ਾ ਨੂੰ ਸਿੱਖਣਾ ਨਾ ਸਿਰਫ ਗਿਆਨ ਦੀ ਸੰਪਤੀ ਹੋਵੇਗੀ, ਬਲਕਿ ਤੁਹਾਡੇ ਅਮੀਰ ਮਹਿਕਮੇ ਨੂੰ ਚਲਾਉਣ ਦੇ ਵਿੱਚ ਵੀ ਤੁਹਾਨੂੰ ਭਰਪੂਰ ਸਹਿਯੋਗ ਦੇਵੇਗੀ। ਬਹੁਤ ਹੀ ਨਿਮਰਤਾ ਨਾਲ ਮੈਂ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਪੰਜਾਬੀ ਸਿਖਾਉਣ ਲਈ ਇੱਕ ਮੌਕਾ ਮੈਨੂੰ ਜਰੂਰ ਦਿੱਤਾ ਜਾਵੇ। ਤੁਹਾਨੂੰ ਪੰਜਾਬੀ ਸਿਖਾਉਣ ਦਾ ਇਹ ਕਾਰਜ ਨਿਸ਼ੁਲਕ ਹੋਵੇਗਾ ਅਤੇ ਤੁਹਾਡੇ ਵਕਤ ਦੇ ਮੁਤਾ

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me