Breaking News
Home / Featured / ਗਰੀਬਾਂ ਨੂੰ ਸਸਤੀ ਰੋਟੀ ਦੇਣ ਲਈ ਕੈਪਟਨ ਸਰਕਾਰ ਨੇ ਲਿਆ ਵੱਡਾ ਫੈਸਲਾ

ਗਰੀਬਾਂ ਨੂੰ ਸਸਤੀ ਰੋਟੀ ਦੇਣ ਲਈ ਕੈਪਟਨ ਸਰਕਾਰ ਨੇ ਲਿਆ ਵੱਡਾ ਫੈਸਲਾ

ਚੰਡੀਗੜ੍ਹ : ਕਾਂਗਰਸ ਦੇ ਚੋਣ ਮੈਨੀਫੈਸਟੋ ‘ਚ ਗਰੀਬਾਂ ਨੂੰ 5 ਰੁਪਏ ‘ਚ ਖਾਣਾ ਦੇਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ‘ਚ ਭਾਵੇਂ ਹੀ ਕੈਪਟਨ ਸਰਕਾਰ ਨੇ ਅਸਮਰੱਥਾ ਜ਼ਾਹਰ ਕੀਤੀ ਹੈ ਪਰ ਸਰਕਾਰ ਨੇ ਇਸ ਵਾਅਦੇ ਨੂੰ ਗੰਭੀਰਤਾ ਨਾਲ ਲਿਆ ਹੈ, ਜਿਸ ਤਹਿਤ ਨਵਾਂ ਫੁਰਮਾਨ ਜਾਰੀ ਹੋਇਆ ਹੈ ਕਿ ਗਰੀਬਾਂ ਨੂੰ 5 ਨਹੀਂ, ਸਗੋਂ 13 ਰੁਪਏ ‘ਚ ਖਾਣਾ ਮੁੱਹਈਆ ਕਰਾਇਆ ਜਾਵੇਗਾ। ਇਸ ਯੋਜਨਾ ਦੀ ਸ਼ੁਰੂਆਤ ਲਈ ਸਰਕਾਰ ਵਲੋਂ ਸਟਡੀ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਖਾਣੇ ਦਾ ਮੁੱਲ ਕਰੀਬ 13 ਰੁਪਏ ਪਵੇਗਾ। ਹੁਣ ਸਰਕਾਰ ਨੇ ‘ਨੋ ਪ੍ਰਾਫਿਟ, ਨੋ ਲਾਸ’ ਤਹਿਤ 13 ਰੁਪਏ ‘ਚ ਹੀ ਗਰੀਬਾਂ ਨੂੰ ਸਸਤੀ ਰੋਟੀ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦਾ ਐਲਾਨ ਜੂਨ ਮਹੀਨੇ ‘ਚ ਪੇਸ਼ ਹੋਣ ਵਾਲੇ ਬਜਟ ‘ਚ ਕੀਤਾ ਜਾਵੇਗਾ। ਸਰਕਾਰ ਨੇ ਪਹਿਲੀ ਕੈਬਨਿਟ ਮੀਟਿੰਗ ‘ਚ ਚੋਣ ਮੈਨੀਫੈਸਟੋ ਦੇ 120 ਵਾਅਦਿਆਂ ਨੂੰ ਪ੍ਰਵਾਨਗੀ ਦਿੱਤੀ ਪਰ ਸਸਤੀ ਰੋਟੀ ਦਾ ਜ਼ਿਕਰ ਨਹੀਂ ਆਇਆ। ਵਿਧਾਨ ਸਭਾ ‘ਚ ਰਾਜਪਾਲ ਦੇ ਭਾਸ਼ਣ ‘ਚ ਵੀ ਸਸਤੀ ਰੋਟੀ ਦਿਖਾਈ ਨਹੀਂ ਦਿੱਤੀ ਪਰ ਗਰੀਬਾਂ ਨੂੰ ਸਸਤੀ ਰੋਟੀ ਮਿਲੇ, ਇਸ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਬੇ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਸਰਕਾਰ ਸਸਤੀ ਰੋਟੀ ‘ਚ ਸਬਸਿਡੀ ਨਹੀਂ ਦੇਣਾ ਚਾਹੁੰਦੀ ਕਿਉਂਕਿ ਇਸ ਨਾਲ ਸੂਬੇ ‘ਤੇ ਸਬਸਿਡੀ ਦਾ ਬੋਝ ਵਧੇਗਾ। ਸਰਕਾਰ ਨੂੰ ਇਸ ਗੱਲ ਦਾ ਡਰ ਵੀ ਹੈ ਕਿ ਕਿਤੇ ਸਬਸਿਡੀ ਦਾ ਖੇਡ ਹੀ ਨਾ ਸ਼ੁਰੂ ਹੋ ਜਾਵੇ। ਇਹੀ ਕਾਰਨ ਹੈ ਕਿ ਸਰਕਾਰ ਇਸ ਯੋਜਨਾ ਨੂੰ ‘ਨੋ ਪ੍ਰਾਫਿਟ, ਨਾ ਲਾਸ’ ਦੇ ਆਧਾਰ ‘ਤੇ ਸ਼ੁਰੂ ਕਰਕੇ ਲਗਾਤਾਰ ਚਲਾਉਣਾ ਚਾਹੁੰਦੀ ਹੈ। ਚੰਡੀਗੜ੍ਹ ‘ਚ ਇਸ ਯੋਜਨਾ ਤਹਿਤ 6 ਰੋਟੀਆਂ ਅਤੇ ਸਬਜ਼ੀ ਦਿੱਤੀ ਜਾ ਰਹੀ ਹੈ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me