Breaking News
Home / Featured / ਟਰੰਪ ਨੂੰ ਝਟਕਾ, ਪਰਵਾਸੀਆਂ ‘ਤੇ ਪਾਬੰਦੀ ਵਾਲੇ ਹੁਕਮਾਂ ‘ਤੇ ਰੋਕ ਵਧਾਈ

ਟਰੰਪ ਨੂੰ ਝਟਕਾ, ਪਰਵਾਸੀਆਂ ‘ਤੇ ਪਾਬੰਦੀ ਵਾਲੇ ਹੁਕਮਾਂ ‘ਤੇ ਰੋਕ ਵਧਾਈ

ਵਾਸ਼ਿੰਗਟਨ: ਮੁਸਲਿਮ ਬਹੁਗਿਣਤੀ ਵਾਲੇ ਛੇ ਮੁਲਕਾਂ ਤੋਂ ਲੋਕਾਂ ਦੀ ਯਾਤਰਾ ਉਤੇ ਪਾਬੰਦੀ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਵੇਂ ਹੁਕਮਾਂ ਉੱਤੇ ਰੋਕ ਨੂੰ ਅਮਰੀਕਾ ਦੇ ਸ਼ਹਿਰ ਹਵਾਈ ਦੇ ਫੈਡਰਲ ਜੱਜ ਨੇ ਅਣਮਿਥੇ ਸਮੇਂ ਤੱਕ ਵਧਾ ਦਿੱਤਾ ਹੈ। ਜ਼ਿਲ੍ਹਾ ਜੱਜ ਡੈਰੇਕ ਵਾਟਸਨ ਨੇ ਦੋ ਹਫਤੇ ਪਹਿਲਾਂ ਸੋਧੇ ਕਾਰਜਕਾਰੀ ਹੁਕਮ ਦੀ ਮੁੱਖ ਤਜਵੀਜ਼ ਨੂੰ ਰੋਕਦਿਆਂ ਦਲੀਲ ਦਿੱਤੀ ਕਿ ਇਹ ਮੁਸਲਮਾਨਾਂ ਬਾਰੇ ਨਾਪਸੰਦਗੀ ਰਾਹੀਂ ਸੰਵਿਧਾਨ ਦੇ ਸਥਾਪਤ ਸਿਧਾਂਤਾਂ ਦੀ ਉਲੰਘਣਾ ਹੈ।

ਵਾਟਸਨ ਦੇ ਇਸ ਤੋਂ ਪਹਿਲਾਂ 15 ਮਾਰਚ ਨੂੰ ਜਾਰੀ ਹੁਕਮ ਇਸ ਕਾਰਜਕਾਰੀ ਹੁਕਮ ਨੂੰ ਸੀਮਤ ਸਮੇਂ ਤੱਕ ਆਰਜ਼ੀ ਤੌਰ ‘ਤੇ ਰੋਕਣ ਵਾਲੇ ਸਨ। ਮੁੱਦਈਆਂ ਨੇ ਜੱਜ ਨੂੰ ਹੁਕਮਾਂ ‘ਤੇ ਰੋਕ ਲੰਮੇ ਸਮੇਂ ਤੱਕ ਵਧਾਉਣ ਦੀ ਅਪੀਲ ਕੀਤੀ। ਇਸ ‘ਤੇ ਜੱਜ ਨੇ ਕੱਲ੍ਹ ਸਹਿਮਤੀ ਦੇ ਦਿੱਤੀ।

ਹੁਣ ਛੇ ਮੁਸਲਿਮ ਬਹੁਗਿਣਤੀ ਵਾਲੇ ਮੁਲਕਾਂ ਦੇ ਨਾਗਰਿਕਾਂ ਉਤੇ 90 ਦਿਨਾਂ ਦੀ ਯਾਤਰਾ ਪਾਬੰਦੀ ਤੇ ਸਾਰੇ ਸ਼ਰਨਾਰਥੀਆਂ ਦੇ ਅਮਰੀਕਾ ਵਿੱਚ ਦਾਖਲੇ ਉੱਤੇ 120 ਦਿਨਾਂ ਦੀ ਪਾਬੰਦੀ ਵਾਲੇ ਰਾਸ਼ਟਰਪਤੀ ਦੇ ਹੁਕਮ ਨੂੰ ਅਣਮਿਥੇ ਸਮੇਂ ਲਈ ਰੋਕ ਦਿੱਤਾ ਗਿਆ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me