Breaking News
Home / Delhi / ਸੁਪਰੀਮ ਕੋਰਟ ਦੇ ਝਟਕੇ ਮਗਰੋਂ ਮੋਟਸਾਈਕਲ 22,000 ਰੁਪਏ ਤੱਕ ਸਸਤੇ

ਸੁਪਰੀਮ ਕੋਰਟ ਦੇ ਝਟਕੇ ਮਗਰੋਂ ਮੋਟਸਾਈਕਲ 22,000 ਰੁਪਏ ਤੱਕ ਸਸਤੇ

ਚੰਡੀਗੜ੍ਹ:  ਸੁਪਰੀਮ ਕੋਰਟ ਨੇ ਪਹਿਲੀ ਅਪਰੈਲ ਤੋਂ ਬੀਐਸ-3 ਵਾਹਨਾਂ ਉੱਤੇ ਪਾਬੰਦੀ ਲਾਉਣ ਨਾਲ ਵਾਹਨ ਬਾਜ਼ਾਰ ਵਿੱਚ ਡਿਸਕਾਉਂਟ ਦੀ ਬਹਾਰ ਆ ਗਈ ਹੈ। ਕੰਪਨੀਆਂ ਅਜਿਹੇ ਦੋ ਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ 5000 ਤੋਂ 22000 ਰੁਪਏ ਤੱਕ ਦੀ ਕਟੌਤੀ ਦੇ ਰਹੀਆਂ ਹਨ। ਬਾਜ਼ਾਰ ਵਿੱਚ ਮਹਾ ਸੇਲ ਦਾ ਮਾਹੌਲ ਬਣਿਆ ਹੋਇਆ ਹੈ। ਕੋਰਟ ਦੇ ਹੁਕਮ ਬਾਅਦ ਕੰਪਨੀਆਂ ਨੇ ਆਪਣਾ ਜ਼ਿਆਦਤਰ ਸਟਾਕ ਡਿਸਕਾਉਂਟ ਸੇਲ ਉੱਤੇ ਪਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਦੇਸ਼ ਦੀ ਉੱਚ ਅਦਾਲਤ ਨੇ ਫੈਸਲੇ ‘ਚ ਕਿਹਾ ਕਿ ਬੀ.ਐਸ.3 ਵਾਹਨ ਨਾਲ ਫੈਲ ਰਹੇ ਪ੍ਰਦੂਸ਼ਣ ਕਾਰਨ ਲੱਖਾਂ ਲੋਕਾਂ ਦੀ ਸਿਹਤ ‘ਤੇ ਬੁਰਾ ਅਸਰ ਪੈਂਦਾ। ਇਸ ਦੇ ਨਾਲ ਹੀ ਇਹ ਵੀ ਆਖਿਆ ਕਿ ਕੰਪਨੀਆਂ ਦੇ ਵਪਾਰਕ ਹਿੱਤ ਤੇ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਦੀ ਤੁਲਨਾ ਦੇ ਮੁਕਾਬਲੇ ਲੋਕਾਂ ਦੀ ਸਿਹਤ ਸਭ ਤੋਂ ਮਹੱਤਵਪੂਰਨ ਹੈ।
ਅੰਕੜਿਆਂ ਮੁਤਾਬਕ ਇਸ ਸਮੇਂ ਬੀ.ਐਸ.3 ਵਾਹਨਾਂ ਦਾ 8 ਲੱਖ 20 ਹਜ਼ਾਰ ਦਾ ਸਟਾਕ ਕੰਪਨੀਆਂ ਤੇ ਡੀਲਰਾਂ ਕੋਲ ਪਿਆ ਹੈ, ਜਿਨ੍ਹਾਂ ਦੀ ਅੰਦਾਜਨ ਕੀਮਤ 12 ਹਜ਼ਾਰ ਕਰੋੜ ਰੁਪਏ ਬਣਦੀ ਹੈ। ਡੀਲਰ ਇਸ ਮੁੱਦੇ ਨੂੰ ਨੋਟਬੰਦੀ ਦੇ ਝਟਕੇ ਵਾਂਗ ਰਾਤੋ-ਰਾਤ ਆਇਆ ਇੱਕ ਹੋਰ ਵਿਰੋਧੀ ਫੈਸਲਾ ਮੰਨਦੇ ਹੋਏ ਇਸ ਫੈਸਲੇ ‘ਤੇ ਅਦਾਲਤ ਪਾਸੋਂ ਮੁੜ ਨਜ਼ਰਸਾਨੀ ਕਰਨ ਤੇ ਡੀਲਰਾਂ ਕੋਲ ਪਏ ਵਾਹਨਾਂ ਦੇ ਕਰੋੜਾਂ ਰੁਪਏ ਦੇ ਸਟਾਕ ਨੂੰ ਵੇਚਣ ਲਈ ਕੁਝ ਸਮਾਂ ਵਧਾਉਣ ਦੀ ਮੰਗ ਕਰਦੇ ਰਹੇ।
ਭਾਵੇਂ ਕੰਪਨੀਆਂ ਵੱਲੋਂ ਛੋਟ ਵੀ ਆਈ ਹੈ ਪਰ ਇਸ ਛੋਟ ਤੋਂ ਵੀ ਘਟਾ ਕੇ ਉਹ ਵਾਹਨ ਵੇਚਣ ਲਈ ਮਜ਼ਬੂਰ ਹਨ, ਜਿਸ ਦਾ ਜਿਥੇ ਸਿੱਧਾ ਨੁਕਸਾਨ ਡੀਲਰਾਂ ਨੂੰ ਹੋ ਰਿਹਾ, ਉਥੇ ਸਰਕਾਰ ਨੂੰ ਦਿੱਤਾ ਜਾਣ ਵਾਲਾ ਵੈਟ ਟੈਕਸ ਵੀ ਡੀਲਰਾਂ ਨੂੰ ਹੀ ਦੇਣਾ ਪਵੇਗਾ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me