Breaking News
Home / Breaking News / ਹੁਣ ਚੁਟਕੀ ‘ਚ ਬਣਵਾਓ ਡਰਾਈਵਿੰਗ ਲਾਇਸੈਂਸ

ਹੁਣ ਚੁਟਕੀ ‘ਚ ਬਣਵਾਓ ਡਰਾਈਵਿੰਗ ਲਾਇਸੈਂਸ

ਚੰਡੀਗੜ੍ਹ: ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਨੂੰ ਹੁਣ ਡਰਨ ਦੀ ਲੋੜ ਨਹੀਂ। ਅਸੀਂ ਤਹਾਨੂੰ ਲਾਇਸੈਂਸ ਬਣਾਉਣ ਦਾ ਅਸਾਨ ਤਰੀਕਾ ਦੱਸਣ ਲੱਗੇ ਹਾਂ ਜਿਸ ਨਾਲ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਵੇਗੀ। ਲਾਇੰਸੈਂਸ ਬਣਵਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਆਰਟੀਓ ਦਫਤਰ ਅਪਲਾਈ ਕਰੋ। ਇਸ ਲਈ ਤੁਹਾਡੇ ਕੋਲ 4 ਫੋਟੋਆਂ, ਰੈਜ਼ੀਡੈਂਟ ਪਰੂਫ, ਉਮਰ ਦਾ ਸਬੂਤ ਤੇ ਫਿਜ਼ੀਕਲ ਫਿੱਟਨੈੱਸ ਦਾ ਸੈਲਫ ਡਿਕਲੇਰਸ਼ਨ ਦੇਣਾ ਹੋਵੇਗਾ।

ਇਹ ਸਾਰੇ ਕਾਗਜ਼ ਨੋਟਰੀ ਤੋਂ ਟੈਸਟ ਹੋਣੇ ਚਾਹੀਦੇ ਹਨ। ਲਰਨਿੰਗ ਲਾਇਸੈਂਸ ਲਈ ਇਹ ਸਾਰੇ ਜ਼ਰੂਰੀ ਕਾਗਜ਼ ਫਾਰਮ ਨੰਬਰ 1,2,3 ਨਾਲ ਭਰ ਦੇ ਆਰਟੀਓ ਆਫਿਸ ਜਮ੍ਹਾਂ ਕਰਵਾਓ। ਫਾਰਮ ਜਮ੍ਹਾਂ ਕਰਵਾਉਣ ਤੋਂ ਬਾਅਦ ਤੁਹਾਡਾ ਟੈਸਟ ਹੋਵੇਗਾ ਤੇ ਇਹ ਟ੍ਰੈਫਿਕ ਨਿਯਮਾਂ ਨਾਲ ਸਬੰਧਤ ਹੋਵੇਗਾ। ਟੈਸਟ ਪਾਸ ਕਰਨ ਤੋਂ ਬਾਅਦ ਤੁਹਾਨੂੰ ਲਾਇਸੈਂਸ ਮਿਲ ਜਾਵੇਗਾ। ਇਸ ਲਾਰਨਿੰਗ ਲਾਇਸੈਂਸ ਦੀ ਮਾਨਤਾ 6 ਮਹੀਨੇ ਤੱਕ ਰਹੇਗੀ।

ਲਰਨਿੰਗ ਲਾਇਸੈਂਸ ਮਿਲਣ ਦੇ ਇੱਕ ਮਹੀਨੇ ਬਾਅਦ ਤੁਸੀਂ ਇਸ ਨੂੰ ਆਰਟੀਓ ਦਫਤਾਰ ਜਮ੍ਹਾਂ ਕਰਵਾ ਸਕਦੇ ਹੋ। ਲਾਇਸੈਂਸ ਜਮ੍ਹਾਂ ਕਰਵਾਉਣ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਟੈਸਟ ਲਿਆ ਜਾਵੇਗਾ। ਇਸ ਤੋਂ ਬਾਅਦ ਪੱਕਾ ਡਰਾਈਵਿੰਗ ਲਾਇਸੈਂਸ ਤੁਹਾਡਾ ਘਰ ਸਪੀਡ ਪੋਸਟ ਜ਼ਰੀਏ ਪੁੱਜੇਗਾ।

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *