Breaking News
Home / Featured / ਜਲੰਧਰ ਸਮੇਤ ਪੰਜਾਬ ਦੇ ਇਨ੍ਹਾਂ 4 ਸ਼ਹਿਰਾਂ ਲਈ ਖੁਸ਼ਖਬਰੀ, ਮਨਪ੍ਰੀਤ ਬਾਦਲ ਨੇ ਕੀਤਾ ਵੱਡਾ ਐਲਾਨ

ਜਲੰਧਰ ਸਮੇਤ ਪੰਜਾਬ ਦੇ ਇਨ੍ਹਾਂ 4 ਸ਼ਹਿਰਾਂ ਲਈ ਖੁਸ਼ਖਬਰੀ, ਮਨਪ੍ਰੀਤ ਬਾਦਲ ਨੇ ਕੀਤਾ ਵੱਡਾ ਐਲਾਨ

ਬਠਿੰਡਾ : ਪੰਜਾਬ ਦੇ ਜਲੰਧਰ ਸਮੇਤ ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਚਾਰਾਂ ਸ਼ਹਿਰਾਂ ‘ਚ ਲੱਗੇ ਹੋਏ ਸਾਲਿਡ ਵੇਸਟ ਮੈਨਜਮੈਂਟ ਪਲਾਟਾਂ ਨੂੰ ਦੂਜੀਆਂ ਥਾਵਾਂ ‘ਤੇ ਸ਼ਿਫਟ ਕੀਤਾ ਜਾਵੇਗਾ। ਮਨਪ੍ਰੀਤ ਬਾਦਲ ਦੇ ਐਲਾਨ ਤੋਂ ਬਾਅਦ ਚਾਰਾਂ ਸ਼ਹਿਰਾਂ ਦੇ ਵਾਸੀਆਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਇਨਾਂ ਪਲਾਟਾਂ ਦੇ ਸ਼ਹਿਰਾਂ ‘ਚ ਲੱਗੇ ਹੋਣ ਕਾਰਨ ਲੋਕ ਕਾਫੀ ਪਰੇਸ਼ਾਨ ਸਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਸਾਲਿਡ ਵੇਸਟ ਪਲਾਂਟ ਨੂੰ ਸ਼ਹਿਰ ਤੋਂ ਦੂਰ ਲਿਜਾਏ ਜਾਣ ਦੀ ਮੰਗ ਲੰਬੇ ਸਮੇਂ ਤੋਂ ਉੱਠ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਠਿੰਡਾ ਦੇ ਸੂਏ-ਨਾਲਿਆਂ, ਓਵਰ ਅਤੇ ਅੰਡਰ ਬ੍ਰਿਜ ਦੀ ਉਸਾਰੀ ਦੇ ਨਾਲ-ਨਾਲ ਰੋਜ਼ਗਾਰ ਦੇ ਸਾਧਨ ਪੈਦਾ ਕਰਨਾ ਵੀ ਕਾਂਗਰਸ ਪਾਰਟੀ ਦਾ ਮੁੱਖ ਟੀਚਾ ਰਹੇਗਾ। ਉਨ੍ਹਾਂ ਕਿਹਾ ਕਿ ਸ਼ਾਮਲਾਟ ਅਤੇ ਵਕਫ ਬੋਰਡ ਦੀਆਂ ਜ਼ਮੀਨਾਂ ਦੀ ਮਲਕੀਅਤ ਲੋਕਾਂ ਨੂੰ ਦਿੱਤੀ ਜਾਵੇਗੀ ਅਤੇ ਬਾਰਸ਼ ਦੇ ਪਾਣੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਨੂੰ ਵੀ ਜਲਦ ਹੀ ਦੂਰ ਕੀਤਾ ਜਾਵੇਗਾ। ਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ 3 ਸਾਲ ਤੋਂ ਪੰਜਾਬ ਸਰਕਾਰ ਦੇ ਖਰਚੇ ਦਾ ਆਡਿਟ ਕਰਵਾਉਣਗੇ ਜੋ ਕੀ ਥਰਡ ਪਾਰਟੀ ਤੋਂ ਕਰਵਾਇਆ ਜਾਵੇਗਾ ਅਤੇ ਬਿਜਲੀ ਬੋਰਡ ਦਾ ਵੀ ਆਡਿਟ ਹੋਵੇਗਾ ਅਤੇ ਜਿਨ੍ਹਾਂ ਲੋਕਾਂ ਨੇ ਪੰਜਾਬ ਨਾਲ ਖਿਲਵਾੜ ਕੀਤਾ ਹੈ ਉਹ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣਗੇ।ਉਨਾਂ ਕਿਹਾ ਕਿ ਮੋੜ ਮੰਡੀ ‘ਚ ਹੋਏ ਬੰਬ ਧਮਾਕੇ ‘ਚ ਪੁਲਸ ਜਾਂਚ ਕਰ ਰਹੀ ਹੈ। ਮਨਪ੍ਰੀਤ ਬਾਦਲ ਨੇ ਸੜਕਾਂ ਦੇ ਨਾਂ ਬਦਲਣ ਲਈ ਇਕ ਬਿੱਲ ਲਿਆਏ ਜਾਣ ਦੀ ਗੱਲ ਕਹੀ ਅਤੇ ਕਿਹਾ ਕਿ ਇਸ ਦੇ ਆਉਣ ਨਾਲ ਬਹੁਤ ਲਾਭ ਹੋਵੇਗਾ।

About admin

Check Also

ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਦਫਤਰਾਂ ਦੀ ਚੈਕਿੰਗ

ਡਿਪਟੀ ਕਮਿਸ਼ਨਰ ਐਮ.ਕੇ ਅਰਵਿੰਦ ਕੁਮਾਰ ਆਈ.ਏ.ਐੱਸ ਨੇ ਅੱਜ ਮੁਕਤਸਰ ਸਾਹਿਬ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ...

Leave a Reply

Your email address will not be published. Required fields are marked *

My Chatbot
Powered by Replace Me