Home / Featured / Crime / ਪਾਕਿ ‘ਚ ਦਰਗਾਹ ਦੇ ਨਿਗਰਾਨ ਵੱਲੋਂ 20 ਲੋਕਾਂ ਦੀ ਹੱਤਿਆ

ਪਾਕਿ ‘ਚ ਦਰਗਾਹ ਦੇ ਨਿਗਰਾਨ ਵੱਲੋਂ 20 ਲੋਕਾਂ ਦੀ ਹੱਤਿਆ

ਲਾਹੌਰ, 2 ਅਪੈ੍ਰਲ (ਪੀ. ਟੀ. ਆਈ.)- ਪਾਕਿਸਤਾਨ ਵਿਖੇ ਪੰਜਾਬ ਸੂਬੇ ਦੇ ਸਰਗੋਧਾ ਜ਼ਿਲ੍ਹੇ ‘ਚ ਇਕ ਦਰਗਾਹ ਦੀ ਦੇਖਭਾਲ ਕਰਨ ਵਾਲੇ ਵੱਲੋਂ ਇਕੋ ਪਰਿਵਾਰ ਦੇ 6 ਮੈਂਬਰਾਂ ਸਣੇ 20 ਲੋਕਾਂ ਦੀ ਹੱਤਿਆ ਕਰਨ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਸਰਗੋਧਾ ਦੇ ਡੀ. ਸੀ. ਲਿਆਕਤ ਅਲੀ ਚੱਟਾ ਨੇ ਦੱਸਿਆ ਕਿ ਇਹ ਘਟਨਾ ਬੀਤੀ ਅੱਧੀ ਰਾਤ ਲਾਹੌਰ ਤੋਂ 200 ਕਿਲੋਮੀਟਰ ਦੂਰ ਸਰਗੋਧਾ ਦੇ ਇਕ ਪਿੰਡ ‘ਚ ਮੁਹੰਮਦ ਅਲੀ ਗੁੱਜਰ ਦਰਗਾਹ ‘ਤੇ ਵਾਪਰੀ | ਜਿਸ ਦਾ ਨਿਗਰਾਨ ਅਬਦੁਲ ਵਹੀਦ (50) ਮਾਨਸਿਕ ਤੌਰ ‘ਤੇ ਪੀੜਤ ਹੈ ਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚਾਕੂਆਂ ਤੇ ਲਾਠੀਆਂ ਨਾਲ 3 ਔਰਤਾਂ ਸਣੇ 20 ਲੋਕਾਂ ਦੀ ਹੱਤਿਆ ਕਰ ਦਿੱਤੀ ਜਿਨ੍ਹਾਂ ‘ਚ ਇਕੋ ਪਰਿਵਾਰ ਦੇ 6 ਮੈਂਬਰ ਵੀ ਸ਼ਾਮਿਲ ਹਨ | ਜਦ ਕਿ ਦੋ ਔਰਤਾਂ ਸਣੇ ਕੁਝ ਪੁਰਸ਼ ਗੰਭੀਰ ਹਾਲਤ ‘ਚ ਜ਼ਖ਼ਮੀ ਹੋ ਗਏ ਜੋ ਹਸਪਤਾਲ ‘ਚ ਜ਼ੇਰੇ ਇਲਾਜ ਹਨ | ਉਨ੍ਹਾਂ ਦੱਸਿਆ ਕਿ ਵਹੀਦ ਨੇ ਫੋਨ ਕਰਕੇ ਦਰਗਾਹ ਦੀ ਸਫਾਈ ਲਈ ਇਨ੍ਹਾਂ ਲੋਕਾਂ ਨੂੰ ਬੁਲਾਇਆ | ਉਸ ਨੇ ਪਹਿਲਾਂ ਇਨ੍ਹਾਂ ਨੂੰ ਨਸ਼ੀਲਾ ਪਦਾਰਥ ਦਿੱਤਾ ਤੇ ਫਿਰ ਨਿਰਵਸਤਰ ਕਰਕੇ ਉਨ੍ਹਾਂ ‘ਤੇ ਚਾਕੂਆਂ ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ | ਉੱਚ ਪੁਲਿਸ ਅਧਿਕਾਰੀ ਬਿਲਾਲ ਇਫਤਿਗਾਰ ਅਨੁਸਾਰ ਇਕ ਜ਼ਖ਼ਮੀ ਨੇ ਦੱਸਿਆ ਕਿ ਦਰਗਾਹ ‘ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ‘ਚ ਝਗੜਾ ਹੋ ਗਿਆ ਸੀ | ਘਟਨਾ ਪਿਛਲੇ ਕਾਰਨਾਂ ਦਾ ਪਤਾ ਨਹੀਂ ਲੱਗਾ, ਪਰ ਪੁੱਛਗਿੱਛ ਲਈ ਨਿਗਰਾਨ ਵਹੀਦ ਤੇ ਯੂਸਫ ਸਣੇ 5 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਤੇ ਦਰਗਾਹ ਦੇ ਨੇੜਲੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ |

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *