Home / Featured / ਮਹਿਲਾ ਹਾਕੀ : ਬੇਲਾਰੂਸ ਨੂੰ ਹਰਾ ਕੇ ਭਾਰਤ ਸੈਮੀਫਾਈਨਲ ‘ਚ

ਮਹਿਲਾ ਹਾਕੀ : ਬੇਲਾਰੂਸ ਨੂੰ ਹਰਾ ਕੇ ਭਾਰਤ ਸੈਮੀਫਾਈਨਲ ‘ਚ

ਵੈਸਟ ਵੈਂਕੁਵਰ (ਕੈਨੇਡਾ)-ਭਾਰਤ ਨੇ ਮਹਿਲਾ ਹਾਕੀ ਵਿਸ਼ਵ ਲੀਗ ਦੇ ਦੂਸਰੇ ਦੌਰ ‘ਚ ਵੰਦਨਾ ਕਟਾਰੀਆ ਦੇ ਇਕਲੌਤੇ ਗੋਲ ਨਾਲ ਬੇਲਾਰੂਸ ਨੂੰ 1-0 ਨਾਲ ਹਰਾ ਦਿੱਤਾ | ਇਸ ਜਿੱਤ ਦੇ ਨਾਲ ਹੀ ਭਾਰਤ ਨੇ ਪੂਲ-ਏ ‘ਚ ਚੋਟੀ ਦਾ ਸਥਾਨ ਹਾਸਿਲ ਕਰਦੇ ਹੋਏ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਥਾਂ ਬਣਾ ਲਈ ਹੈ | ਦੋਨਾਂ ਟੀਮਾਂ ਦੀ ਸ਼ੁਰੂਆਤ ਚੰਗੀ ਸੀ ਤੇ ਪਹਿਲੇ ਕੁਆਰਟਰ ‘ਚ ਦੋਨਾਂ ਨੇ ਲੱਗਭੱਗ ਬਰਾਬਰੀ ਦੀ ਖੇਡ ਵਿਖਾਈ | ਦੋਨਾਂ ਟੀਮਾਂ ਨੂੰ ਇਕ ਇਕ ਪੈਨਲਟੀ ਕਾਰਨਰ ਮਿਲਿਆ ਪਰ ਕੋਈ ਵੀ ਟੀਮ ਉਸ ਨੂੰ ਆਪਣੇ ਨਾਂਅ ਕਰਨ ‘ਚ ਸਫਲ ਨਹੀਂ ਰਹੀ | ਭਾਰਤ ਨੂੰ 21ਵੇਂ ਮਿੰਟ ‘ਚ ਦੂਸਰਾ ਪੈਨਲਟੀ ਕਾਰਨਰ ਮਿਲਿਆ, ਭਾਰਤੀ ਟੀਮ ਇਸ ਵਾਰ ਵੀ ਨਾਕਾਮ ਰਹੀ | ਇਸ ਦੇ ਤੁਰੰਤ ਬਾਅਦ ਬੇਲਾਰੂਸ ਦੀ ਟੀਮ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਭਾਰਤੀ ਗੋਲਕੀਪਰ ਸਵਿਤਾ ਸਿੰਘ ਨੇ ਬਿਹਤਰੀਨ ਬਚਾਅ ਕਰਦੇ ਹੋਏ ਉਸ ਨੂੰ ਬੜਤ ਲੈਣ ਤੋਂ ਰੋਕ ਦਿੱਤਾ | ਪਰ ਵੰਦਨਾ ਨੇ 26 ਮਿੰਟ ‘ਚ ਸ਼ਾਨਦਾਰ ਫੀਲਡ ਗੋਲ ਕਰਕੇ ਭਾਰਤ ਨੂੰ 1-0 ਨਾਲ ਬੜਤ ਦਿਵਾ ਦਿੱਤੀ | ਭਾਰਤ ਨੇ ਆਪਣੇ ਪੱਖ ਨੂੰ ਮਜ਼ਬੂਤ ਕੀਤਾ ਤੇ ਬੜਤ ਨੂੰ ਕਾਇਮ ਰੱਖਿਆ ਤੇ ਇਸ ਵਿਚਾਲੇ ਗੋਲ ਕਰਨ ਦੇ ਯਤਨ ਵੀ ਜਾਰੀ ਰੱਖੇ | ਇਸ ਦੇ ਬਾਅਦ ਵੀ ਭਾਰਤ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਉਹ ਉਨ੍ਹਾਂ ਨੂੰ ਗੋਲ ‘ਚ ਬਦਲਣ ‘ਚ ਅਸਫਲ ਰਿਹਾ | ਮੈਚ ਦੇ ਆਖਰੀ ਪਲਾਂ ‘ਚ ਬੇਲਾਰੂਸ ਨੇ ਬਰਾਬਰੀ ਦੇ ਯਤਨ ਜਾਰੀ ਰੱਖੇ ਅਤੇ 58ਵੇਂ ਮਿੰਟ ‘ਚ ਉਹ ਇਸ ਦੇ ਕਾਫੀ ਕਰੀਬ ਸੀ ਪਰ ਸਵਿਤਾ ਇਕ ਵਾਰ ਫਿਰ ਉਨ੍ਹਾਂ ਦੇ ਰਾਹ ‘ਚ ਰੋੜਾ ਬਣੀ | ਭਾਰਤ ਨੇ ਆਪਣੇ ਪਿਛਲੇ ਮੈਚ ‘ਚ ਉਰੂਗਵੇ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਾਰ ਦਿੱਤੀ ਸੀ |

About admin

Check Also

ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪਠਾਨਕੋਟ 'ਚ ਪੁਲਿਸ ਚੌਕਸ

ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪਠਾਨਕੋਟ ‘ਚ ਪੁਲਿਸ ਚੌਕਸ

ਅੱਤਵਾਦੀਆਂ ਵਲੋਂ ਪਠਾਨਕੋਟ ਏਅਰਬੇਸ ਕੀਤੇ ਗਏ ਹਮਲੇ ਤੋਂ ਬਾਅਦ ਰੋਜ਼ਾਨਾ ਕਿਸੇ ਨਾ ਕਿਸੇ ਰੇਲਵੇ ਸਟੇਸ਼ਨ ...

Leave a Reply

Your email address will not be published. Required fields are marked *

My Chatbot
Powered by Replace Me