Breaking News
Home / Featured / ਹਾਈਵੇਅ ਦੇ 500 ਮੀਟਰ ਘੇਰੇ ਤੱਕ ਸ਼ਰਾਬ ‘ਤੇ ਲਗਾਈ ਪਾਬੰਦੀ ਬਣੀ ਹੋਟਲ ਉਦਯੋਗ ਲਈ ਮੁਸੀਬਤ

ਹਾਈਵੇਅ ਦੇ 500 ਮੀਟਰ ਘੇਰੇ ਤੱਕ ਸ਼ਰਾਬ ‘ਤੇ ਲਗਾਈ ਪਾਬੰਦੀ ਬਣੀ ਹੋਟਲ ਉਦਯੋਗ ਲਈ ਮੁਸੀਬਤ

ਹੁਸ਼ਿਆਰਪੁਰ-ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹਾਈਵੇਅ ਦੇ 500 ਮੀਟਰ ਦੇ ਘੇਰੇ ‘ਚ ਸ਼ਰਾਬ ਪਰੋਸੇ ਜਾਣ ‘ਤੇ ਪਾਬੰਦੀ ਦੇ ਚੱਲਦਿਆਂ ਪਹਿਲਾਂ ਤੋਂ ਹੀ ਬਿਮਾਰ ਚੱਲ ਰਹੇ ਹੁਸ਼ਿਆਰਪੁਰ ਦੇ ਹੋਟਲ ਉਦਯੋਗ ਨੂੰ ਐਸੀ ਮਾਰ ਪਈ ਹੈ ਕਿ ਇਸ ਤੋਂ ਉੱਭਰ ਪਾਉਣਾ ਨਾ-ਮੁਮਕਿਨ ਨਜ਼ਰ ਆ ਰਿਹਾ ਹੈ | ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਉਹ ਤਾਂ ਇਸ ਪੱਛੜੇ ਇਲਾਕੇ ‘ਚ ਹੋਟਲ ਉਦਯੋਗ ਲਈ ਮਦਦ ਦੀ ਉਮੀਦ ਕਰ ਰਹੇ ਸਨ, ਪਰ ਇਹ ਫ਼ੈਸਲਾ ਤਾਂ ਉਨ੍ਹਾਂ ਦੀਆਂ ਉਮੀਦਾਂ ‘ਤੇ ਬਿਜਲੀ ਡਿੱਗਣ ਵਰਗਾ ਹੈ | 1 ਅਪ੍ਰੈਲ ਤੋਂ ਜਿੱਥੇ ਹੁਸ਼ਿਆਰਪੁਰ ‘ਚ ਹਾਈਵੇਅ ‘ਤੇ ਪੈਂਦੇ ਸਾਰੇ ਪ੍ਰਮੁੱਖ ਹੋਟਲਾਂ ਦੇ ‘ਬਾਰ’ ਨੂੰ ਸੀਲ ਕਰ ਦਿੱਤਾ ਹੈ | ਇਸ ਦੇ ਨਾਲ ਹੀ ਆਬਕਾਰੀ ਵਿਭਾਗ ਵੱਲੋਂ ਹੋਟਲ ਮਾਲਕਾਂ ਨੂੰ ਤਾਇਦ ਕੀਤੀ ਗਈ ਹੈ ਕਿ ਕਿਸੇ ਵੀ ਵਿਅਕਤੀ ਨੂੰ ਨਿੱਜੀ ਤੌਰ ‘ਤੇ ਜਾਂ ਪਾਰਟੀਆਂ ਆਦਿ ‘ਚ ਸ਼ਰਾਬ ਨਾ ਪਰੋਸੀ ਜਾਵੇ | ਇਸ ਨੂੰ ਲੈ ਕੇ ਹੁਸ਼ਿਆਰਪੁਰ ਦਾ ਹੋਟਲ ਉਦਯੋਗ ਸਦਮੇ ‘ਚ ਪੈਂਦਾ ਨਜ਼ਰ ਆ ਰਿਹਾ ਹੈ | ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਸ ਮਸਲੇ ਦਾ ਹੱਲ ਨਾ ਲੱਭਿਆ ਤਾਂ ਕਰੋੜਾਂ ਰੁਪਏ ਦੀ ਹੋਟਲ ਇੰਡਸਟ੍ਰੀ ਬਰਬਾਦ ਹੋ ਜਾਵੇਗਾ, ਜਿਸ ਦਾ ਸਿੱਧਾ ਅਸਰ ਸੂਬੇ ਦੇ ਸੈਰ-ਸਪਾਟਾ ਉਦਯੋਗ ‘ਤੇ ਵੀ ਪਵੇਗਾ ਤੇ ਨਾਲ ਹੀ ਸੈਂਕੜੇ ਲੋਕ ਬੇਰੁਜ਼ਗਾਰ ਹੋ ਜਾਣਗੇ | 1 ਅਪ੍ਰੈਲ ਤੋਂ ਲਾਗੂ ਹੁਕਮਾਂ ਅਨੁਸਾਰ ਨੈਸ਼ਨਲ/ਸਟੇਟ ਹਾਈਵੇਅ ‘ਤੇ 500 ਮੀਟਰ ਦੇ ਦਾਇਰੇ ‘ਚ ਪੈਂਦੇ, ਠੇਕਿਆਂ, ਪੱਬਾਂ, ਬਾਰ ਤੇ ਠੇਕਿਆਂ ਆਦਿ ‘ਤੇ ਪੂਰਨ ਪਾਬੰਦੀ ਲੱਗ ਗਈ ਹੈ | ਇਸ ਸੰਬੰਧੀ ਅੰਬਰ ਹੋਟਲ ਦੇ ਮਾਲਕ ਮੁਨੀਸ਼ ਨੇ ਕਿਹਾ ਕਿ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਉਨ੍ਹਾਂ ਨੇ ਕਰੀਬ 2 ਸਾਲ ਪਹਿਲਾਂ ਹੋਟਲ ਦੀ ਉਸਾਰੀ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਸਰਕਾਰ ਦੇ ਸਾਰੇ ਮਾਪਦੰਡ ਪੂਰੇ ਕਰਦਿਆਂ ਹੋਟਲ ਸ਼ੁਰੂ ਕੀਤਾ ਗਿਆ ਸੀ, ਪਰ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪਹਿਲਾਂ ਤੋਂ ਹੀ ਆਰਥਿਕ ਮੰਦੀ ਦਾ ਸ਼ਿਕਾਰ ਹੋਟਲ ਉਦਯੋਗ ਤਬਾਹ ਹੋ ਜਾਵੇਗਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੋਰਟ ਦੇ ਇਸ ਫ਼ੈਸਲੇ ‘ਤੇ ਮੁੜ ਨਜ਼ਰਸਾਨੀ ਕੀਤੀ ਜਾਵੇ, ਤਾਂ ਜੋ ਇਹ ਸਨਅਤ ਬੱਚ ਸਕੇ | ਸੁਪਰੀਮ ਕੋਰਟ ਦੇ ਹੁਕਮਾਂ ਨੂੰ ਇਨ-ਬਿਨ ਲਾਗੂ ਕਰਵਾਇਆ ਜਾ ਰਿਹੈ-ਭਾਂਵਰਾ ਇਸ ਸੰਬੰਧੀ ਜਦੋਂ ਕਰ ਤੇ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਮੈਡਮ ਹਰਦੀਪ ਭਾਂਵਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਨੈਸ਼ਨਲ/ਸਟੇਟ ਹਾਈਵੇਅ ਦੇ 500 ਮੀਟਰ ਦੇ ਘੇਰੇ ‘ਚ ਕੋਈ ਵੀ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ। ਇਸ ਘੇਰੇ ‘ਚ ਆਉਣ ਵਾਲੇ ਹੋਟਲ ਤੇ ਪੱਬ ਮਾਲਕਾਂ ਨੂੰ ਸ਼ਰਾਬ ਨਾ ਪਿਲਾਉਣ ਦੀ ਤਾਇਦ ਕੀਤੀ ਗਈ ਹੈ, ਨਾਲ ਹੀ ਉਨ੍ਹਾਂ ਕੋਲ ਮੌਜੂਦ ਸ਼ਰਾਬ ਦਾ ਸਟਾਕ ਵੀ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ/ਸਟੇਟ ਹਾਈਵੇਅ ‘ਤੇ ਆਉਣ ਵਾਲੇ ਕਸਬਿਆਂ, ਜਿਨ੍ਹਾਂ ਦੀ 20 ਹਜ਼ਾਰ ਤੋਂ ਘੱਟ ਆਬਾਦੀ ਹੈ ‘ਚ ਸ਼ਰਾਬ ਵੇਚਣ ਲਈ 220 ਮੀਟਰ ਦੀ ਦੂਰੀ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਇਨ-ਬਿਨ ਪਾਲਣਾ ਕਰਵਾਈ ਜਾ ਰਹੀ ਹੈ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me