Breaking News
Home / Breaking News / ਰਸਾਇਣਕ ਹਮਲੇ ਮਗਰੋਂ ਅਮਰੀਕਾ ਨੇ ਦਾਗੀਆਂ 60 ਮਿਜ਼ਾਈਲਾਂ

ਰਸਾਇਣਕ ਹਮਲੇ ਮਗਰੋਂ ਅਮਰੀਕਾ ਨੇ ਦਾਗੀਆਂ 60 ਮਿਜ਼ਾਈਲਾਂ

  • ਵਾਸ਼ਿੰਗਟਨ:ਰਸਾਇਣਕ ਹਮਲੇ ਮਗਰੋਂ ਅਮਰੀਕਾ ਨੇ ਦਾਗੀਆਂ 60 ਮਿਜ਼ਾਈਲ

ਵਾਸ਼ਿੰਗਟਨ07-04-2017 : ਸੀਰੀਆ ਵਿੱਚ ਰਸਾਇਣਕ ਹਮਲੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਦੇ ਆਦੇਸ਼ਾਂ ਮੁਤਾਬਕ ਅਮਰੀਕਾ ਨੇ ਸੀਰੀਆ ਦੇ ਏਅਰਬੇਸ ‘ਤੇ 60 ਕਰੂਜ਼ ਮਿਜ਼ਾਈਲਾਂ ਦਾਗੀਆਂ ਹਨ। ਟਰੰਪ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ, ”ਸੀਰੀਆ ਵਿੱਚ ਰਸਾਇਣਕ ਹਮਲੇ ਲਈ ਰਾਸ਼ਟਰਪਤੀ ਅਸ-ਅਸਦ ਜ਼ਿੰਮੇਵਾਰ ਹਨ, ਉਹ ਮਾਸੂਮ ਲੋਕਾਂ, ਔਰਤਾਂ ਤੇ ਬੱਚਿਆਂ ਦਾ ਖੂਨ ਵਹਾ ਰਹੇ ਹਨ।”

ਟਰੰਪ ਦੀ ਇਸ ਕਾਰਵਾਈ ਨੂੰ ਵਿਦੇਸ਼ ਨੀਤੀ ਤਹਿਤ ਹੁਣ ਤੱਕ ਦਾ ਸਭ ਤੋਂ ਔਖਾ ਐਕਸ਼ਨ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅਮਰੀਕੀ ਮਿਜ਼ਾਈਲਾਂ ਨੇ ਸ਼ਾਇਰਤ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਅਮਰੀਕਾ ਮੁਤਾਬਕ ਸੀਰੀਆ ਵਿੱਚ ਰਸਾਇਣਕ ਹਮਲੇ ਇਸੇ ਏਅਰਬੇਸ ਤੋਂ ਕੀਤੇ ਗਏ।

ਹਾਲਾਂਕਿ ਟਰੰਪ ਨੇ ਸਾਫ ਕੀਤਾ ਹੈ ਕਿ ਰੂਸੀ ਫੌਜ ਦੀ ਤਾਇਨਾਤੀ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਨਹੀਂ ਬਾਣਇਆ ਜਾਵੇਗਾ। ਅਮਰੀਕਾ ਨੂੰ ਰੂਸ ਤੋਂ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਦੀ ਲੋੜ ਨਹੀਂ। ਉਧਰ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਵੀ ਅਮਰੀਕਾ ਦੌਰੇ ‘ਤੇ ਹਨ। ਬੀਤੇ ਦਿਨੀਂ ਫਲੋਰਿਡਾ ਵਿੱਚ ਉਨ੍ਹਾਂ ਟਰੰਪ ਨਾਲ ਮੁਲਾਕਾਤ ਕੀਤੀ ਹੈ।
ਵਿੱਚ ਰਸਾਇਣਕ ਹਮਲੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਦੇ ਆਦੇਸ਼ਾਂ ਮੁਤਾਬਕ ਅਮਰੀਕਾ ਨੇ ਸੀਰੀਆ ਦੇ ਏਅਰਬੇਸ ‘ਤੇ 60 ਕਰੂਜ਼ ਮਿਜ਼ਾਈਲਾਂ ਦਾਗੀਆਂ ਹਨ। ਟਰੰਪ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ, ”ਸੀਰੀਆ ਵਿੱਚ ਰਸਾਇਣਕ ਹਮਲੇ ਲਈ ਰਾਸ਼ਟਰਪਤੀ ਅਸ-ਅਸਦ ਜ਼ਿੰਮੇਵਾਰ ਹਨ, ਉਹ ਮਾਸੂਮ ਲੋਕਾਂ, ਔਰਤਾਂ ਤੇ ਬੱਚਿਆਂ ਦਾ ਖੂਨ ਵਹਾ ਰਹੇ ਹਨ।”

 

 

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *