Breaking News
Home / Breaking News / ਕੈਪਟਨ ਸਾਬ੍ਹ..ਬਾਬਾ ਸੀਚੇਵਾਲ ਦੀ ਸੁਣੋ

ਕੈਪਟਨ ਸਾਬ੍ਹ..ਬਾਬਾ ਸੀਚੇਵਾਲ ਦੀ ਸੁਣੋ

ਕੈਪਟਨ ਸਾਬ੍ਹ..ਬਾਬਾ ਸੀਚੇਵਾਲ ਦੀ ਸੁਣੋ

ਚੰਡੀਗੜ੍ਹ08-04-2017 : ਪਵਿੱਤਰ ਕਾਲੀ ਬੇਈ ‘ਚ ਗੰਦਾ ਪਾਣੀ ਸੁੱਟੇ ਜਾਣ ਕਾਰਣ ਪਿਛਲੇ ਦੋ ਦਿਨਾਂ ‘ਚ ਕਾਲੀ ਬੇਈ ‘ਚ ਸੈਕੜੇਂ ਮੱਛੀਆਂ ਮਰ ਚੁੱਕੀਆਂ ਹਨ। ਪਵਿੱਤਰ ਕਾਲੀ ਬੇਈ ‘ਚ ਮਰ ਰਹੀਆਂ ਮੱਛੀਆਂ ਨੂੰ ਬਚਾਉਣ ਲਈ ਪਦਮਸ਼੍ਰੀ ਸੰਤ ਸੀਚੇਵਾਲ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਵਿਸਾਖੀ ਤੋਂ ਪਹਿਲਾਂ-ਪਹਿਲਾਂ ਕਾਲੀ ਵੇਈ ‘ਚ ਪਾਣੀ ਛੱਡਣ ਦਾ ਹੁਕਮ ਦੇਣ ਤਾਂ ਜੋ ਵੇਈ ਵਿਸਾਖੀ ਤੱਕ ਲੋਕਾਂ ਦੇ ਇਸ਼ਨਾਨ ਕਰਨ ਜੋਗੀ ਬਣ ਸਕੇ। ਸੀਚੇਵਾਲ ਨੇ ਕਿਹਾ ਕਿ ਅਸੀਂ 17 ਸਾਲ ਤੋਂ ਪਵਿੱੱਤਰ ਬੇਈ ਦੀ ਸਫਾਈ ਕਰ ਰਹੇ ਹਾਂ। ਅਜੇ ਤੱਕ ਕਪੂਰਥਲਾ ਦਾ ਟ੍ਰੀਟਮੈਂਟ ਸਹੀ ਤਰੀਕੇ ਨਾਲ ਨਹੀਂ ਚਲ ਸੱਕਿਆ। ਇਸੇ ਲਈ ਮੱਛੀਆਂ ਮਰ ਰਹੀਆਂ ਹਨ। ਸੀਚੇਵਾਲ ਨੇ ਕਿਹਾ ਕਿ ਵਿਸਾਖੀ ਆ ਰਹੀ ਹੈ। ਸੰਗਤਾਂ ਨੇ ਪਵਿੱਤਰ ਬੇਈ ‘ਚ ਇਸ਼ਨਾਨ ਕਰਨਾ ਹੈ। ਅਜੇ ਬਦਬੂ ਨਾਲ ਬੁਰਾ ਹਾਲ ਹੈ। ਸਰਕਾਰਾਂ ਨੇ ਇਸ ਮਸਲੇ ਨੂੰ ਕਿੰਨਾ ਸੀਰਿਅਸਲੀ ਲਿਆ ਹੈ ਇਸ ਤਾ ਰਿਜ਼ਲਟ ਸਾਡੇ ਸਾਹਮਣੇ ਹੈ।

ਸੰਤ ਸੀਚੇਵਾਲ ਨੇ ਕੈਪਟਨ ਸਰਕਾਰ ਨੂੰ ਬੇਨਤੀ ਕੀਤੀ ਕਿ ਕਾਲੀ ਬੇਈ ‘ਚ ਵਿਸਾਖੀ ਤੋਂ ਪਹਿਲਾਂ ਪਾਣੀ ਛੱਡਿਆ ਜਾਵੇ ਤੇ ਪਵਿੱਤਰ ਕਾਲੀ ਬੇਈ ਵੱਲ ਧਿਆਨ ਦਿੱਤਾ ਜਾਵੇ।

About admin

Check Also

750 ਰੁਪਏ ਹੋਈ ਮਹਿੰਗੀ ਚਾਂਦੀ,ਜਾਣੋ ਸੋਨੇ ਦੇ ਰੇਟ

ਨਵੀਂ ਦਿੱਲੀ,18/11/17:–  ਵਿਆਹਾਂ ਦੇ ਸੀਜ਼ਨ ‘ਚ ਮੰਗ ਵਧਣ ਨਾਲ ਅੱਜ  ਸਰਾਫਾ ਬਾਜ਼ਾਰ ‘ਚ ਸੋਨਾ ਲਗਾਤਾਰ ...

Leave a Reply

Your email address will not be published. Required fields are marked *