Breaking News
Home / Featured / Crime / ਮਹੀਨਾ ਪਹਿਲਾਂ ਅਮਰੀਕਾ ਤੋਂ ਆਇਆ ਮੌਤ ਦਾ ਸੱਦਾ

ਮਹੀਨਾ ਪਹਿਲਾਂ ਅਮਰੀਕਾ ਤੋਂ ਆਇਆ ਮੌਤ ਦਾ ਸੱਦਾ

  • ਮਹੀਨਾ ਪਹਿਲਾਂ ਅਮਰੀਕਾ ਤੋਂ ਆਇਆ ਮੌਤ ਦਾ ਸੱਦਾ

ਵਾਸ਼ਿੰਗਟਨ-08-04-2017 :- ਅਮਰੀਕਾ ਵਿੱਚ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਫਰਵਰੀ ਚ ਸ਼ੂਰੂ ਹੋਇਆ ਭਾਰਤੀਆਂ ਦੇ ਕਤਲ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਘਟਨਾ ਵਾਸ਼ਿੰਗਟਨ ਵਿੱਚ ਵਾਪਰੀ ਹੈ, ਜਿੱਥੇ ਇੱਕ ਸਟੋਰ ‘ਤੇ ਕੰਮ ਕਰਦੇ ਮੁਕੇਰੀਆਂ ਸਬ-ਡਵੀਜ਼ਨ ਦੇ ਪਿੰਡ ਜੰਡਵਾਲ ਦੇ ਨੌਜਵਾਨ ਬਿਕਰਮ ਜਰਿਆਲ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਵਾਸ਼ਿੰਗਟਨ ਦੇ ਇੱਕ ਗੈਸ ਸਟੇਸ਼ਨ ਦੇ ਜਨਰਲ ਸਟੋਰ ਉੱਤੇ ਦੋ ਨਕਾਬਪੋਸ਼ ਲੁਟੇਰਿਆਂ ਨੇ ਕਥਿਤ ਤੌਰ ਉੱਤੇ ਗੋਲੀ ਮਾਰ ਕੇ 26 ਸਾਲਾ ਭਾਰਤੀ ਨੌਜਵਾਨ ਦੀ ਹੱਤਿਆ ਕਰ ਦਿੱਤੀ।

ਪ੍ਰਾਪਤ ਜਾਣਕਾਰੀ ਮੁਤਾਬਕ ਵਿਕਰਮ ਜਰਿਆਲ ਯਾਕਿਮਾ ਸਿਟੀ ਵਿੱਚ ਏਐਮ-ਪੀਐਮ ਗੈਸ ਸਟੇਸ਼ਨ ਦੇ ਸਟੋਰ ਉੱਤੇ ਕਲਰਕ ਵਜੋਂ ਕੰਮ ਕਰਦਾ ਸੀ, ਕੰਮ ਦੌਰਾਨ ਜਦੋਂ ਕਾਊਂਟਰ ਤੇ ਖੜ੍ਹਾ ਸੀ ਤਾਂ ਮੂੰਹ ਉਤੇ ਮਾਸਕ ਪਾਈ ਦੋ ਵਿਅਕਤੀ ਸਟੋਰ ਲੁੱਟਣ ਆਏ। ਪੁਲੀਸ ਮੁਤਾਬਕ ਕਲਰਕ ਨੇ ਸ਼ੱਕੀਆਂ ਨੂੰ ਰਾਸ਼ੀ ਫੜਾਈ ਪਰ ਉਨ੍ਹਾਂ ਵਿੱਚੋਂ ਇਕ ਨੇ ਉਸ ਉੱਤੇ ਗੋਲੀ ਦਾਗ ਦਿੱਤੀ। ਵਿਕਰਮ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਹ ਦਮ ਤੋੜ ਗਿਆ।

ਮ੍ਰਿਤਕ ਨੌਜਵਾਨ ਠਾਕੁਰ ਬਿਕਰਮ ਜਰਿਆਲ (26) ਪੁੱਤਰ ਪ੍ਰਸ਼ੋਤਮ ਜਰਿਆਲ ਦੇ ਵੱਡੇ ਭਰਾ ਲਵਲੀ ਜਰਿਆਲ ਨੇ ਟਵਿੱਟਰ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟੈਗ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਆਪਣੇ ਭਰਾ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ‘ਚ ਮਦਦ ਮੰਗੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ‘ਦਰਦਨਾਕ ਮੌਤ’ ਉਤੇ ਦੁੱਖ ਦਾ ਇਜ਼ਹਾਰ ਕਰਦਿਆਂ ਟਵੀਟ ਕੀਤਾ, ‘ਤੁਹਾਡੇ ਭਰਾ ਦੀ ਦਰਦਨਾਕ ਮੌਤ ਉਤੇ ਮੈਨੂੰ ਡੂੰਘਾ ਦੁੱਖ ਹੈ। ਮੈਂ ਅਮਰੀਕਾ ਵਿੱਚ ਭਾਰਤੀ ਸਫਾਰਤਖਾਨੇ ਨੂੰ ਹਰ ਮਦਦ ਤੇ ਸਹਿਯੋਗ ਲਈ ਕਹਿ ਰਹੀ ਹਾਂ।’ ਸੁਸ਼ਮਾ ਸਵਰਾਜ ਨੇ ਇਸ ਘਟਨਾ ਤੇ ਪੂਰੀ ਨਜ਼ਰ ਬਣਾਈ ਹੋਈ ਹੈ ਅਤੇ ਟਵੀਟ ‘ਤੇ ਕਿਹਾ ਹੈ ਕਿ ”ਸੈਨ ਫਰਾਂਸਿਸਕੋ ਵਿੱਚ ਸਾਡੇ ਸਲਾਹਕਾਰਾਂ ਨੇ ਪੁਲਿਸ ਅਤੇ ਪਰਿਵਾਰ ਨਾਲ ਸੰਪਰਕ ਬਣਾਇਆ ਹੋਇਆ ਹੈ, ਜਾਂਚ ਏਜੰਸੀਆਂ ਨੇ ਸੀਸੀਟੀਵੀ ਫੁਟੇਜ ਬਰਾਮਦ ਕਰ ਲਈ ਹੈ ਅਤੇ ਦੋਸ਼ੀਆਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ”

ਵਿਕਰਮ ਦੇ ਵੱਡੇ ਭਰਾ ਲਵਲੀ ਨੇ ਦੱਸਿਆ ਕਿ ਉਸ ਦਾ ਭਰਾ ਸਿੰਗਾਪੁਰ ਦੀ ਐਮਈਆਰਐਸਕੇ ਨਾਮੀਂ ਕੰਪਨੀ ‘ਚ ਮਰਚੈਂਟ ਨੇਵੀ ‘ਚ ਕੰਮ ਕਰਦਾ ਸੀ ਅਤੇ ਸਿਰਫ ਇੱਕ ਮਹੀਨਾ ਪਹਿਲਾਂ 14 ਮਾਰਚ 2017 ਨੂੰ ਇੰਟਰਵਿਊ ਪਾਸ ਕਰਕੇ ਅਮਰੀਕਾ ਗਿਆ ਸੀ, ਜਿਥੇ ਉਹ ਲੁਧਿਆਣਾ ਦੇ ਕਾਰੋਬਾਰੀਆਂ ਦੇ ਇੱਕ ਸਟੋਰ ‘ਚ ਨੌਕਰੀ ਕਰਦਾ ਸੀ। ਇਸ ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਿੰਡ ਜੰਡਵਾਲ ‘ਚ ਸੋਗ ਦੀ ਲਹਿਰ ਹੈ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me