Breaking News
Home / Featured / ਸੁਖਬੀਰ ਪੁਲ ਬਣਾਉਣ ਨੂੰ ਹੀ ਤਰੱਕੀ ਸਮਝਦੇ ਰਹੇ : ਮਨਪ੍ਰੀਤ

ਸੁਖਬੀਰ ਪੁਲ ਬਣਾਉਣ ਨੂੰ ਹੀ ਤਰੱਕੀ ਸਮਝਦੇ ਰਹੇ : ਮਨਪ੍ਰੀਤ

  • ਸੁਖਬੀਰ ਪੁਲ ਬਣਾਉਣ ਨੂੰ ਹੀ ਤਰੱਕੀ ਸਮਝਦੇ ਰਹੇ : ਮਨਪ੍ਰੀਤ

ਚੰਡੀਗੜ੍ਹ08-04-2017  : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਡੇ-ਵੱਡੇ ਓਵਰ ਬ੍ਰਿਜਾਂ ਤੇ ਸੜਕਾਂ ਬਣਾਉਣ ਨੂੰ ਹੀ ਤਰੱਕੀ ਸਮਝਦੇ ਰਹੇ, ਪਰ ਲੋਕਾਂ ਨੂੰ ਮਾੜੀਆਂ ਆਰਥਿਕ ਹਾਲਤ ਤੇ ਗਰੀਬੀ ‘ਚੋਂ ਕੱਢਣ ਲਈ ਉਨ੍ਹਾਂ ਕੁਝ ਵੀ ਨਹੀਂ ਕੀਤਾ। ਲੋਕਾਂ ਦੀ ਆਰਥਿਕ ਹਾਲਤ ਸੁਧਾਰ ਕੇ ਗਰੀਬੀ ਦੂਰ ਕਰਨਾ ਹੀ ਅਸਲੀ ਤਰੱਕੀ ਹੈ, ਪਰ ਇਹ ਗੱਲ ਸੁਖਬੀਰ ਬਾਦਲ ਨੂੰ ਹੁਣ ਤਕ ਸਮਝ ਨਹੀਂ ਆਈ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਬਠਿੰਡਾ ਵਿਚ ਕੀਤਾ। ਗਰੀਬੀ ਦੇ ਬਲਾਕ ਪ੍ਰਧਾਨ ਰਤਨ ਰਾਹੀ ਦੇ ਘਰ ਗੱਲਬਾਤ ਕਰਦਿਆਂ ਉਨ੍ਹਾਂ ਪੰਜਾਬ ‘ਚ ਤਰੱਕੀ ਤੇ ਖੁਸ਼ਹਾਲੀ ਤਾਂ ਹੀ ਆ ਸਕਦੀ ਹੈ ਜੇਕਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲਣ ਪਰ ਅਕਾਲੀ ਸਰਕਾਰ ਦੇ ਸੂਬੇ ‘ਚ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸਦੇ ਰਹੇ ਪਰ ਸੁਖਬੀਰ ਪੁਲਾਂ ਦੇ ਗੁਣ ਗਾਣ ਕਰਦੇ ਰਹੇ ਤੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਮੇਰਾ ਟੀਚਾ ਲੋਕਾਂ ਦੀ ਆਮਦਨ ਵਧਾ ਕੇ ਗਰੀਬੀ ਦਾ ਖ਼ਾਤਮਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਅਜ਼ਾਦੀ ਨੂੰ 70 ਸਾਲ ਬੀਤ ਚੁੱਕੇ ਹਨ, ਪਰ ਅੱਜ ਤਕ ਦੇਸ਼ ਚੋਂ ਗਰੀਬੀ ਦੂਰ ਨਹੀਂ ਹੋਈ। ਬਾਦਲ ਨੇ ਕਿਹਾ ਕਿ ਭਾਵੇਂ ਲੋਕ ਗਲੀਆਂ, ਨਾਲੀਆਂ ਨੂੰ ਪੱਕਾ ਕਰਨ ਦੀਆਂ ਮੰਗ ਕਰ ਰਹੇ ਹਨ, ਪਰ ਲੋਕਾਂ ਨੂੰ ਇਨ੍ਹਾਂ ਮੁੱਢਲੀ ਜ਼ਰੂਰਤਾਂ ‘ਚ ਹੀ ਬਾਦਲ ਸਰਕਾਰ ਨੇ ਉਲਝਾ ਰੱਖਿਆ ਸੀ ਤੇ ਲੋਕਾਂ ਨੂੰ ਇਸ ਤੋਂ ਉਪਰ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ। ਪਰ ਕੈਪਟਨ ਸਰਕਾਰ ਇਨ੍ਹਾਂ ਲੋਕਾਂ ਦੀ ਆਮਦਨ ਵਧਾ ਕੇ ਗਰੀਬੀ ‘ਚੋਂ ਕੱਢਣ ਦੀ ਕੋਸ਼ਿਸ਼ ਕਰੇਗੀ।

ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਛੋਟੀਆਂ ਹਨ, ਪਰ ਉਨ੍ਹਾਂ ਨੂੰ ਵੱਡੀਆਂ ਇਸ ਕਰਕੇ ਲੱਗ ਰਹੀਆਂ ਹਨ, ਕਿਉਂਕਿ ਲੋਕ ਲੰਬੇ ਸਮੇਂ ਤੋਂ ਇੰਨ੍ਹਾਂ ਨੂੰ ਝਲ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ, ਪਰ ਮੁੱਖ ਟੀਚਾ ਗਰੀਬੀ ਨੂੰ ਖ਼ਤਮ ਕਰਨਾ ਹੈ, ਜਿਸ ਤੋਂ ਅੱਗੇ ਸਾਰੀਆਂ ਸਮੱਸਿਆਵਾਂ ਛੋਟੀਆਂ ਹੀ ਹਨ।

 

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *