Breaking News
Home / Featured / ਆਕਲੈਂਡ ਦੇ ਸ਼ਹਿਰ ਉਟਾਹੂਹੂ ਵਿਖੇ ਸਜਾਇਆ ਨਗਰ ਕੀਰਤਨ

ਆਕਲੈਂਡ ਦੇ ਸ਼ਹਿਰ ਉਟਾਹੂਹੂ ਵਿਖੇ ਸਜਾਇਆ ਨਗਰ ਕੀਰਤਨ

ਆਕਲੈਂਡ– ਆਕਲੈਂਡ ਦੇ ਸ਼ਹਿਰ ਉਟਹੂਹੂ ਵਿਖੇ ਅੱਜ 22ਵਾਂ ਸਾਲਾਨਾ ਨਗਰ ਕੀਰਤਨ ਸਜਾਇਆ ਗਿਆ ¢ ਤਕਰੀਬਨ 12:30 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਕਾਨਪੁਰੀ ਦੇ ਜਥੇ ਵੱਲੋਂ ਅਤੇ ਅੱਜ ਹੀ ਨਿਊਜ਼ੀਲੈਂਡ ਪੁੱਜੇ ਭਾਈ ਹਰਨਾਮ ਸਿੰਘ ਸ੍ਰੀ ਨਗਰ ਵਾਲਿਆਾ ਵੱਲੋਂ ਮਿੱਠੇ ਬੋਲਾਂ ਨਾਲ ਕੀਰਤਨ ਦੀ ਸੇਵਾ ਨਿਭਾਈ ਗਈ | ਉਪਰੰਤ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸੱਚਖੰਡ ਸ੍ਰੀ ਦਰਾਬਰ ਸਾਹਿਬ ਵੱਲੋਂ ਕਥਾ ਕੀਤੀ ਗਈ ¢ ਇਸ ਮੌਕੇ ਪੂਰੀ ਤਰ੍ਹਾਂ ਸਜਾਏ ਗਏ ਟਰੱਕ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਈ ਪਹਿਲੀ ਵਾਰ ਇੰਨੀ ਭਾਰੀ ਸਜਾਵਟ ਕੀਤੀ ਗਈ | ਸਜਾਏ ਗਏ ਇਸ ਨਗਰ ਕੀਰਤਨ ਨੂੰ ਪੂਰੀ ਸ਼ਾਨੋ-ਸ਼ੋਕਤ ਨਾਲ ਉਟਾਹੂਹੂ ਬਾਜ਼ਾਰ ਤੋਂ ਹੁੰਦੇ ਹੋਏ ਸ਼ਾਮ 3:30 ਵਜੇ ਵਾਪਸ ਗੁਰਦੁਆਰਾ ਸਾਹਿਬ ਲਿਆਂਦਾ ਗਿਆ ¢ ਇਸ ਮੌਕੇ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਨਗਰ ਕੀਰਤਨ ‘ਚ ਸ਼ਮੂਲੀਅਤ ਕੀਤੀ | ਗਤਕੇ ਦਾ ਅਖਾੜਾ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ | ਸੁਪਰੀਮ ਸਿੱਖ ਸੁਸਾਇਟੀ ਵੱਲੋਂ ਅੱਜ ਦੇ ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਲਈ ਵਾਲਿਆਂ ਦਾ ਧੰਨਵਾਦ ਕੀਤਾ ਗਿਆ |

About admin

Check Also

ਭਾਰਤੀ ਰੈਸਲਰ ਦੇਵੀ ਕਵਿਤਾ ਬਾਰੇ ਸੁਪਰਸਟਾਰ ਬਰੂਨ ਸਟ੍ਰੋਮੈਨ ਦਾ ਵੱਡਾ ਬਿਆਨ

ਅਮਰੀਕਾ ਦੇ ਫਲੋਰੀਡਾ ‘ਚ 8 ਤੇ 9 ਅਗਸਤ ਨੂੰ ਹੋਣ ਵਾਲੇ ਮੇਈ ਯੰਗ ਕਲਾਸਿਕ ਟੁਰਨਾਂਮੈਂਟ ...

Leave a Reply

Your email address will not be published. Required fields are marked *

My Chatbot
Powered by Replace Me