Home / Featured / ਸ਼ਹਿਰ ‘ਚ ‘ਆਪਣਾ ਘਰ’ ਬਣਾਉਣ ਦੀ ਕੋਸ਼ਿਸ਼ ‘ਚ ਹਰ ਕਿਰਾਏਦਾਰ, 85 ਹਜ਼ਾਰ ਤੋਂ ਜ਼ਿਆਦਾ ਅਰਜ਼ੀਆਂ

ਸ਼ਹਿਰ ‘ਚ ‘ਆਪਣਾ ਘਰ’ ਬਣਾਉਣ ਦੀ ਕੋਸ਼ਿਸ਼ ‘ਚ ਹਰ ਕਿਰਾਏਦਾਰ, 85 ਹਜ਼ਾਰ ਤੋਂ ਜ਼ਿਆਦਾ ਅਰਜ਼ੀਆਂ

ਚੰਡੀਗੜ੍ਹ– ਚੰਡੀਗੜ੍ਹ ਹਾਊਸਿੰਗ ਬੋਰਡ ਸ਼ਹਿਰ ਵਿਚ ਲੋਕਾਂ ਲਈ ਇਕ ਵਾਰ ਫਿਰ ਤੋਂ ਪੰਜ ਮੰਜ਼ਿਲਾਂ ਸਸਤੇ ਫਲੈਟ ਬਨਾਉਣ ਦੀ ਯੋਜਨਾ ਲੈ ਕੇ ਆਇਆ ਹੈ | ਪਰ ਇਹ ਫਲੈਟ ਕਿੱਥੇ ਬਣਨਗੇ, ਇਹ ਹਾਲੇ ਤੱਕ ਫਾਈਨਲ ਨਹੀਂ ਹੋਇਆ ਹੈ | ਜਦਕਿ ਇਸ ਤੋਂ ਪਹਿਲਾਂ ਹਾਊਸਿੰਗ ਬੋਰਡ ਚਾਰ ਕਾਲੋਨੀਆਂ ਦੀ ਆਬਾਦੀ ਲਈ ਚਾਰ ਮੰਜ਼ਿਲਾਂ ਫਲੈਟ ਬਣਾ ਕੇ ਦੇ ਚੱੁਕਾ ਹੈ | ਪਰ ਹਾਲੇ ਵੀ ਸ਼ਹਿਰ ਵਿਚ ਤਕਰੀਬਨ ਤਿੰਨ ਲੱਖ ਪਰਿਵਾਰ ਕਿਰਾਏਦਾਰ ਹਨ | ਜਦਕਿ ਬੋਰਡ ਦੀ ਯੋਜਨਾ 50 ਹਜ਼ਾਰ ਪਰਿਵਾਰਾਂ ਲਈ ਸਸਤੇ ਫਲੈਟ ਬਨਾਉਣ ਦੀ ਹੈ | ਜਨਗਣਨਾ ਵਿਭਾਗ ਦੀ ਰਿਪੋਰਟ ਮੁਤਾਬਿਕ 2021 ਵਿਚ ਸ਼ਹਿਰ ਦੀ ਆਬਾਦੀ ਤਕਰੀਬਨ 19 ਲੱਖ ਤੱਕ ਪਹੁੰਚਣ ਦਾ ਅੰਦਾਜ਼ਾ ਹੈ | ਪ੍ਰੰਤੂ ਵਰਤਮਾਨ ਵਿਚ ਸਾਰਿਆਂ ਨੂੰ ਸਸਤੇ ਫਲੈਟ ਖ਼ਰੀਦਣ ਦੀ ਲਾਲਸਾ ਨੇ ਅਰਜ਼ੀਆਂ ਦੇਣ ਲਈ ਮਜਬੂਰ ਕਰ ਦਿੱਤਾ ਹੈ | ਹੁਣ ਇਸ ਲਿਹਾਜ਼ ਨਾਲ ਸਭ ਲਈ ‘ਅਪਣਾ ਘਰ’ ਦਾ ਸੁਫ਼ਨਾ ਪੂਰਾ ਕਰਨਾਂ ਥੋੜ੍ਹਾ ਮੁਸ਼ਕਿਲ ਲੱਗ ਰਿਹਾ ਹੈ ਪਰ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਲੋਕਾਂ ਨੂੰ ਸਸਤੇ ਫਲੈਟ ਦੇਣ ਦੇ ਲਈ ਇੱਕ ਡਿਮਾਂਡ ਸਰਵੇ ਸ਼ੁਰੂ ਕਰਦੇ ਹੋਏ ਸਰਵੇ ਨੂੰ ਚਾਰ ਵਰਗਾਂ ਦੀ ਸ਼੍ਰੇਣੀ ਵਿਚ ਰੱਖਿਆ ਹੈ | ਬੋਰਡ ਪੰਜ ਮੰਜ਼ਿਲਾਂ ਫਲੈਟ ਲਈ ਈਡਬਲਿਊਐਸ, ਐਲਆਈਜੀ, ਐਮਆਈਜੀ ਅਤੇ ਐਮਆਈਜੀ-2 ਸ਼ੇ੍ਰਣੀ ਵਿਚ ਆਪਣਾ ਸਰਵੇ ਕਰ ਸਕਦਾ ਹੈ | ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਅਧਿਕਾਰੀ ਮਨਿੰਦਰ ਸਿੰਘ ਬੈਂਸ ਅਨੁਸਾਰ ਪਹਿਲੇ ਚਰਨ ਵਿਚ 600 ਏਕੜ ਜ਼ਮੀਨ ‘ਤੇ ਫਲੈਟ ਬਨਾਉਣ ਦੀ ਯੋਜਨਾ ਹੈ | ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਲਾਲ ਡੋਰਾ ਦੇ 13 ਪਿੰਡਾਂ ਨੂੰ ਨਗਰ ਨਿਗਮ ਚੰਡੀਗੜ੍ਹ ਵਿਚ ਸ਼ਾਮਿਲ ਕਰਨ ਦੇ ਪ੍ਰਸਤਾਵ ‘ਤੇ ਹਾਲੇ ਤਕ ਕੋਈ ਅਮਲ ਨਹੀਂ ਹੋਇਆ ਹੈ | ਜਦੋਂ ਕਿ ਯੂ.ਟੀ ਪ੍ਰਸ਼ਾਸਨ ਨੇ ਪਿੰਡਾ ਦੀ ਐਗਰੀਕਲਚਰ ਲੈਂਡ ਵਿਚ ਵਸੇ ਪਰਿਵਾਰਾਂ ਨੂੰ ਵੀ ਜਗ੍ਹਾ ਖ਼ਾਲੀ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਹਨ | ਸ਼ਹਿਰ ਦੇ ਪਿੰਡ ਧਨਾਸ ਦੀ ਮਾਰਬਲ ਮਾਰਕੀਟ ਦੇ ਪਿੱਛੇ 15 ਸਾਲ ਪੁਰਾਣੀ ਕੱਚੀ ਕਲੋਨੀ ਦੇ ਕਈ ਪਰਿਵਾਰਾਂ ਨੇ ਡੀ.ਸੀ ਕਮ ਅਸਟੇਟ ਅਫ਼ਸਰ ਅਜੀਤ ਬਾਲਾਜੀ ਜੋਸ਼ੀ ਦੇ ਸਾਹਮਣੇ ਆਪਣਾ ਪੱਖ ਰੱਖਿਆ ਹੈ | ਸ਼ੁੱਕਰਵਾਰ ਨੂੰ ਤਕਰੀਬਨ 200 ਪਰਿਵਾਰਾਂ ਨੇ ਡੀ.ਸੀ ਦਫ਼ਤਰ ਨੂੰ ਸਥਿਤੀ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਜਿਸ ਜਗ੍ਹਾ ‘ਤੇ ਉਹ ਸਾਲਾਂ ਤੋਂ ਰਹਿ ਰਹੇ ਹਨ ਉਹ ਜ਼ਮੀਨ ਯੂ.ਟੀ ਪ੍ਰਸ਼ਾਸਨ ਦੀ ਨਹੀਂ ਹੈ | ਇਹ ਕੱਚੀ ਕਾਲੋਨੀ ਕਿਸਾਨਾਂ ਦੀ ਜ਼ਮੀਨ ‘ਤੇ ਵਸਾਈ ਗਈ ਸੀ | ਜਿਸ ਲਈ ਇੱਕ ਹਜ਼ਾਰ ਪਰਿਵਾਰ ਹਰ ਮਹੀਨੇ ਕਿਸਾਨਾਂ ਨੂੰ ਕਿਰਾਇਆ ਦੇ ਰਹੇ ਹਨ | ਜਦੋਂ ਕਿ ਸੰਪਦਾ ਵਿਭਾਗ ਅਨੁਸਾਰ ਐਗਰੀਕਲਚਰ ਲੈਂਡ ‘ਤੇ ਕੋਈ ਵੀ ਉਸਾਰੀ ਕਰਨਾ ਕਾਨੂੰਨ ਦੀ ਉਲੰਘਣਾ ਕਰਨਾ ਮੰਨਿਆ ਜਾਵੇਗਾ | ਜਿਸ ਦੇ ਚੱਲਦੇ ਇਸ ਤਰ੍ਹਾਂ ਦੀਆਂ ਕਾਲੋਨੀਆਂ ਨੂੰ ਹਟਾਇਆ ਜਾਣਾ ਕਾਨੂੰਨ ਦੇ ਅਨੁਸਾਰ ਜ਼ਰੂਰੀ ਹੈ |

About admin

Check Also

ਆਖਿਰ ਕਿਉਂ ਮੰਗਣੀ ਪਈ ਪੰਜਾਬ ਸਿਿਵਲ ਸਕੱਤਰੇਤ ਦੇ ਕਰਮਚਾਰੀਆਂ ਨੂੰ ਭੀਖ

ਚੰਡੀਗੜ੍ਹ: ਅੱਜ ਬੁੱਧਵਾਰ ਸਵੇਰੇ ਪੰਜਾਬ ਸਿਿਵਲ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਸ. ...

Leave a Reply

Your email address will not be published. Required fields are marked *

My Chatbot
Powered by Replace Me