Breaking News
Home / Featured / ਸੀਬੀਆਈ ਦੀ ਚੰਡੀਗੜ੍ਹ ‘ਚ ਵੱਡੀ ਕਾਰਵਾਈ

ਸੀਬੀਆਈ ਦੀ ਚੰਡੀਗੜ੍ਹ ‘ਚ ਵੱਡੀ ਕਾਰਵਾਈ

ਚੰਡੀਗੜ੍ਹ-09-04-2017 : ਸੀਬੀਆਈ ਨੇ ਮੁਹਾਲੀ ਤੇ ਚੰਡੀਗੜ੍ਹ ਦੀਆਂ ਤਿੰਨ ਥਾਵਾਂ ‘ਤੇ ਰੇਡ ਕਰਕੇ ਇੱਕ ਕੰਪਨੀ ਖ਼ਿਲਾਫ ਕੇਸ ਰਜਿਸਟਰਡ ਕੀਤਾ ਹੈ। ਇਨ੍ਹਾਂ ਕੰਪਨੀਆਂ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾ ਕੀਤਾ ਹੈ। ਇੱਕ ਏਜੰਸੀ ਕੰਪਨੀ ਕੁਡੌਸ ਕੈਮੀ ਲਿਮਿਟਡ ਤੇ ਇਸ ਦੇ ਨਿਰਦੇਸ਼ਕਾਂ ਕਬੀਰ ਸੋਢੀ, ਜਤਿੰਦਰ ਸਿੰਘ ਤੇ ਗੁਰਮੀਤ ਸੋਢੀ ਖ਼ਿਲਾਫ ਕ੍ਰਿਮੀਨਲ ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਕੰਪਨੀ ‘ਤੇ ਇਲਜ਼ਾਮ ਹੈ ਕਿ ਇਨ੍ਹਾਂ ਦੇ ਨਿਰਦੇਸ਼ਕਾਂ ਨੇ ਬੈਂਕ ਦੇ 1,301 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।

 

ਇੱਕ ਹੋਰ ਕੇਸ ‘ਚ ਸੀਬੀਆਈ ਨੇ ਜਬਲਪੁਰ ਤੇ ਮੱਧ ਪ੍ਰਦੇਸ਼ ਦੇ ਰੀਵਾ ‘ਚ ਵੀ ਰੇਡ ਕੀਤਾ ਹੈ। ਇਸ ਕੰਪਨੀ ਨੇ ਵੀ ਕੈਨਰਾ ਬੈਂਕ ਦੇ 43 ਕਰੋੜ ਡਕਾਰੇ ਸਨ। ਇਹ ਕੇਸ ਜਗਦੰਬਾ ਆਟੋਮੋਬਾਈਲ ਲਿਮਟਿਡ ਤੇ ਇਸ ਦੇ ਚਾਰ ਨਿਰਦੇਸ਼ਕਾਂ ਪੁਸ਼ਪਿੰਦਰ ਸਿੰਘ, ਯੋਗਿੰਦਰ ਸਿੰਘ, ਸ਼ੈਲਿੰਦਰ ਸਿੰਘ ਤੇ ਪ੍ਰੀਤਮ ਸਿੰਘ ਖ਼ਿਲਾਫ ਝੂਠੇ ਦਸਤਾਵੇਜ਼ ਸਬੰਧੀ ਕੇਸ ਦਰਜ ਕੀਤੇ ਹਨ।

 

ਦੱਸਣਯੋਗ ਹੈ ਕਿ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆਏ ਹਨ ਜਿਨ੍ਹਾਂ ‘ਚ ਕੰਪਨੀਆਂ ਨੇ ਬੈਂਕਾਂ ਨਾਲ ਠੱਗੀ ਮਾਰੀ ਹੈ। ਇਸ ਲਈ ਸੀਬੀਆਈ ਨੇ ਅਜਿਹੀਆਂ ਕੰਪਨੀਆਂ ‘ਤੇ ਸਖ਼ਤ ਸ਼ਿਕੰਜਾ ਕੱਸਿਆ ਹੈ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me