Breaking News
Home / Delhi / 9 ਸੂਬਿਆਂ ‘ਚ ਜ਼ਿਮਨੀ ਚੋਣਾਂ, ਨਤੀਜੇ 13 ਅਪਰੈਲ ਨੂੰ

9 ਸੂਬਿਆਂ ‘ਚ ਜ਼ਿਮਨੀ ਚੋਣਾਂ, ਨਤੀਜੇ 13 ਅਪਰੈਲ ਨੂੰ

ਨਵੀਂ ਦਿੱਲੀ-09-04-2017 : ਦੇਸ਼ ‘ਚ ਅੱਜ 9 ਸੂਬਿਆਂ ਵਿੱਚ ਇੱਕ ਲੋਕ ਸਭਾ ਤੇ 10 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਚੋਣ ਕਮਿਸ਼ਨ ਦੀ ਸੂਚਨਾ ਨੁਸਾਰ ਵੱਖਰੇ-ਵੱਖਰੇ ਕਾਰਨਾਂ ਕਰਕੇ ਖਾਲੀ ਹੋਈਆਂ ਇਨ੍ਹਾਂ ਸੀਟਾਂ ਲਈ ਮਤਦਾਨ ਹੋ ਰਿਹਾ ਹੈ। ਚੋਣ ਨਤੀਜੇ 13 ਅਪਰੈਲ ਨੂੰ ਐਲਾਨੇ ਜਾਣਗੇ।

ਕਮਿਸ਼ਨ ਅਨੁਸਾਰ ਜੰਮੂ-ਕਸ਼ਮੀਰ ਦੀ ਸ਼੍ਰੀਨਗਰ ਲੋਕ ਸਭਾ ਸੀਟ ਲਈ ਵੀ ਐਤਵਾਰ ਨੂੰ ਜ਼ਿਮਨੀ ਚੋਣ ਹੋਵੇਗੀ। ਕਸ਼ਮੀਰ ‘ਚ ਇੱਕ ਦੋ ਥਾਈਂ ਗੋਲੀਬਾਰੀ ਵੀ ਹੋਈ ਹੈ। ਸ੍ਰੀਨਗਰ ਲੋਕ ਸਭਾ ਖੇਤਰ ਤਹਿਤ ਆਉਣ ਵਾਲੇ ਤਿੰਨ ਜ਼ਿਲ੍ਹਿਆਂ ਵਿੱਚ ਅਫਵਾਹਾਂ ਫੈਲਾਉਣ ਤੋਂ ਰੋਕਣ ਲਈ ਇਹਤਿਆਤੀ ਕਦਮ ਦੇ ਤੌਰ ਉੱਤੇ ਇੰਟਰਨੈਟ ਸੇਵਾਵਾਂ ਵੀ ਬੰਦ ਹਨ।

ਜਿਨ੍ਹਾਂ ਰਾਜਾਂ ਵਿੱਚ ਵਿਧਾਨ ਸਭਾ ਸੀਟਾਂ ਲਈ ਉਪ ਚੋਣ ਹੋਣੀ ਹੈ, ਉਨ੍ਹਾਂ ਵਿੱਚ ਅਸਮ ਦੀ ਧੇਮਾਜੀ ਸੀਟ, ਹਿਮਾਚਲ ਪ੍ਰਦੇਸ਼ ਦੀ ਭੋਰੰਜ, ਮੱਧ ਪ੍ਰਦੇਸ਼ ਵਿੱਚ ਭਡ ਜ਼ਿਲ੍ਹੇ ਦੀ ਅਟੇਰ ਤੇ ਉਮਰਿਆ ਜ਼ਿਲ੍ਹੇ ਦੀ ਬਾਂਧਵਗੜ ਸੀਟ, ਪੱਛਮੀ ਬੰਗਾਲ ਦੀ ਕਾਂਠੀ, ਦਿੱਲੀ ਦੀ ਰਾਜੌਰੀ ਗਾਰਡਨ, ਰਾਜਸਥਾਨ ਦੀ ਧੌਲਪੁਰ, ਕਰਨਾਟਕ ਦੀ ਨੰਜਨਗੜ੍ਹ ਤੇ ਝਾਰਖੰਡ ਵਿੱਚ ਪਾਕੁੜ ਜ਼ਿਲ੍ਹੇ ਦੀ ਲਿੱਟੀਪਾੜਾ ਵਿਧਾਨ ਸਭਾ ਸੀਟ ਸ਼ਾਮਲ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me