Breaking News
Home / Featured / Crime / ਫਗਵਾੜਾ ‘ਚ ਦਿਨ-ਦਿਹਾੜੇ ਗੁੰਡਾਗਰਦੀ-ਕਿੱਥੇ ਗਏ ਕੈਪਟਨ ਸਾਬ!

ਫਗਵਾੜਾ ‘ਚ ਦਿਨ-ਦਿਹਾੜੇ ਗੁੰਡਾਗਰਦੀ-ਕਿੱਥੇ ਗਏ ਕੈਪਟਨ ਸਾਬ!

  • ਫਗਵਾੜਾ ‘ਚ ਦਿਨ-ਦਿਹਾੜੇ ਗੁੰਡਾਗਰਦੀ-ਕਿੱਥੇ ਗਏ ਕੈਪਟਨ ਸਾਬ!

ਫਗਵਾੜਾ-10-04-2017 : ਸਰਕਾਰ ਬਦਲਣ ਨਾਲ ਲੋਕਾਂ ਨੂੰ ਉਮੀਦ ਸੀ ਕਿ ਗੁੰਡਾਗਰਦੀ ਨੂੰ ਵੀ ਨੱਥ ਪਏਗੀ ਪਰ ਇਹ ਪਹਿਲਾਂ ਵਾਂਗ ਹੀ ਰੰਗ ਵਿਖਾ ਰਹੀ ਹੈ। ਇਸ ਦੀ ਮਿਸਾਲ ਫਗਵਾੜਾ ‘ਚ ਮਿਲੀ। ਇੱਥੋਂ ਦੇ ਖਲਵਾੜਾ ਗੇਟ ਇਲਾਕੇ ‘ਚ ਦਿਨ-ਦਿਹਾੜੇ ਛੇ ਗੁੰਡਿਆਂ ਨੇ ਤਿੰਨ ਨੌਜਵਾਨਾਂ ‘ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।

ਐਤਵਾਰ ਸ਼ਾਮ ਫਗਵਾੜਾ ਦੇ ਖਲਵਾੜਾ ਗੇਟ ਪੁਲੀ ਨਜ਼ਦੀਕ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਦੇ ਦਫਤਰ ਬਾਹਰ ਬੈਠੇ ਸ਼ਿਵ ਸੈਨਾ ਬਾਲ ਠਾਕਰੇ ਨੇਤਾ ਦੇ ਬੇਟੇ ਅਮਨ ਬਸਰਾ ਤੇ ਉਸ ਦੇ ਦੋ ਦੋਸਤਾਂ ‘ਤੇ 6 ਗੁੰਡਿਆਂ ਨੇ ਹਮਲਾ ਕਰ ਦਿੱਤਾ। ਗੁੰਡਿਆਂ ਨੇ ਤਿੰਨਾਂ ਨੂੰ ਕੁੱਟਣ ਤੋਂ ਬਾਅਦ ਉੱਥੇ ਖੜ੍ਹੀਆਂ ਗੱਡੀਆਂ ਵੀ ਭੰਨ ਦਿੱਤੀਆਂ।

ਕਾਰ ਦੇ ਸ਼ੀਸ਼ੇ ਤੋੜਨ ਤੋਂ ਬਾਅਦ ਦਫਤਰ ਦੇ ਸ਼ੀਸ਼ੇ ਵੀ ਤੋੜ ਦਿੱਤੇ। ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਦੋਂ ਗੁੰਡਿਆਂ ਨੇ ਨੌਜਵਾਨਾਂ ‘ਤੇ ਹਮਲਾ ਕੀਤਾ ਉਸ ਵੇਲੇ ਉੱਥੋਂ ਔਰਤਾਂ ਵੀ ਲੰਘ ਰਹੀਆਂ ਸਨ।

ਮੌਕੇ ‘ਤੇ ਅੱਧਾ ਘੰਟਾ ਦੇਰੀ ਨਾਲ ਪੁੱਜੇ ਐਸਪੀ ਹਰਿੰਦਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਵੇਖ ਕੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਸਾਰਿਆਂ ‘ਤੇ 307 ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਲੇਟ ਪੁੱਜਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਮੀਡੀਆ ਤੋਂ ਹੀ ਵਾਰਦਾਤ ਬਾਰੇ ਪਤਾ ਲੱਗਾ ਹੈ।

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *