Breaking News
Home / Breaking News / ਇਹ ਸੁਵਿਧਾ ਮਿਲੇਗੀ ਨੌਕਰੀਪੇਸ਼ਾ ਲੋਕਾਂ ਲਈ ਖੁਸ਼ਖਬਰੀ

ਇਹ ਸੁਵਿਧਾ ਮਿਲੇਗੀ ਨੌਕਰੀਪੇਸ਼ਾ ਲੋਕਾਂ ਲਈ ਖੁਸ਼ਖਬਰੀ

  • ਇਹ ਸੁਵਿਧਾ ਮਿਲੇਗੀ ਨੌਕਰੀਪੇਸ਼ਾ ਲੋਕਾਂ ਲਈ ਖੁਸ਼ਖਬਰੀ

ਨਵੀਂ ਦਿੱਲੀ-11-04-2017 — ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਦੇ ਮੈਂਬਰਾਂ ਲਈ ਇਕ ਚੰਗੀ ਖਬਰ ਹੈ। ਆਪਣਾ ਪੀ. ਐੱਫ. ਕਢਵਾਉਣ ਲਈ ਜਲਦ ਹੀ ਤੁਹਾਨੂੰ ਮੁਸ਼ਕਿਲ ਪ੍ਰਕਿਰਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਡਿਜੀਟਲ ਦੇ ਜ਼ਮਾਨੇ ‘ਚ ਕਰਮਚਾਰੀ ਭਵਿੱਖ ਫੰਡ ਸੰਗਠਨ ਆਪਣੇ ਤਕਰੀਬਨ 4 ਕਰੋੜ ਮੈਂਬਰਾਂ ਲਈ ਇਕ ਅਜਿਹੀ ਐਪ ਲਿਆਉਣ ਜਾ ਰਿਹਾ, ਜਿਸ ਜ਼ਰੀਏ ਇਹ ਮੁਸ਼ਕਿਲ ਕੰਮ ਆਸਾਨ ਹੋ ਜਾਵੇਗਾ। ਇਸ ਮੋਬਾਇਲ ਐਪ ਦਾ ਨਾਮ ‘ਉਮੰਗ’ ਹੋਵੇਗਾ, ਜਿਸ ਜ਼ਰੀਏ ਪੀ. ਐੱਫ. ਕਢਵਾਉਣਾ ਆਸਾਨ ਹੋ ਜਾਵੇਗਾ।

 

ਜਾਣਕਾਰੀ ਮੁਤਾਬਕ, ਅਜੇ ਤਕ ਈ. ਪੀ. ਐੱਫ. ਦੇ ਦੇਸ਼ ਭਰ ‘ਚ 123 ਦਫਤਰਾਂ ‘ਚੋਂ 110 ਨੂੰ ਕੇਂਦਰੀ ਸਰਵਰ ਨਾਲ ਜੋੜ ਦਿੱਤਾ ਗਿਆ ਹੈ। ਇਹ ਸੁਵਿਧਾ ਸ਼ੁਰੂ ਕਰਨ ਲਈ ਸਾਰੇ ਦਫਤਰਾਂ ਨੂੰ ਕੇਂਦਰੀ ਸਰਵਰ ਨਾਲ ਜੋੜਨਾ ਤਕਨੀਕੀ ਤੌਰ ‘ਤੇ ਜ਼ਰੂਰੀ ਹੈ।
ਕਿਰਤ ਮੰਤਰੀ ਬੰਡਾਰੂ ਦੱਤਾਤਰੇਇਆ ਮੁਤਾਬਕ, ਈ. ਪੀ. ਐੱਫ. ਓ. ਆਨਲਾਈਨ ਅਰਜ਼ੀ ਪ੍ਰਾਪਤ ਕਰਕੇ ਆਨਲਾਈਨ ਹੀ ਇਸ ਦੀ ਨਿਪਟਾਣ ਪ੍ਰਕਿਰਿਆ ਦਾ ਵਿਕਾਸ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐਪ ਨੂੰ ਨਵੇਂ ਦੌਰ ਦੇ ਮੁਤਾਬਕ ਮੋਬਾਇਲ ਐਪ ‘ਉਮੰਗ’ ਨਾਲ ਏਕੀਕ੍ਰਿਤ ਕੀਤਾ ਜਾਵੇਗਾ ਤਾਂ ਕਿ ਦਾਅਵੇ ਆਨਲਾਈਨ ਪ੍ਰਾਪਤ ਕੀਤੇ ਜਾ ਸਕਣ। ਹਾਲਾਂਕਿ ਉਨ੍ਹਾਂ ਨੇ ਇਹ ਸਾਫ ਨਹੀਂ ਕੀਤਾ ਹੈ ਕਿ ਇਹ ਸੁਵਿਧਾ ਕਦੋਂ ਸ਼ੁਰੂ ਹੋਵੇਗੀ

 

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *