Breaking News
Home / Featured / Crime / ਪਾਕਿ ਸੈਨਾ ਵੱਲੋਂ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ

ਪਾਕਿ ਸੈਨਾ ਵੱਲੋਂ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ

ਇਸਲਾਮਾਬਾਦ-ਈਰਾਨ ‘ਚ ਕਾਰੋਬਾਰ ਕਰਨ ਗਏ ਭਾਰਤੀ ਨਾਗਰਿਕ ਕੁਲਭੂਸ਼ਣ ਸੁਧੀਰ ਜਾਧਵ ਨੂੰ ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ‘ਚ ਬਲੋਚ ਨਾਗਰਿਕਾਂ ਦੇ ਚੱਲ ਰਹੇ ਅੰਦੋਲਨ ਨੂੰ ਹਵਾ ਦੇਣ ਤੇ ਚੀਨ-ਪਾਕਿਸਤਾਨ ਵਪਾਰ ਕਾਰੀਡੋਰ ਯੋਜਨਾ ‘ਚ ਵਿਘਨ ਪਹੁੰਚਾਉਣ ਦੀ ਕੋਸ਼ਿਸ਼ ਦੇ ਦੋਸ਼ ‘ਚ ਪਾਕਿਸਤਾਨੀ ਸੈਨਾ ਦੀ ਅਦਾਲਤ ਦੁਆਰਾ ਅੱਜ ਮੌਤ ਦੀ ਸਜ਼ਾ ਸੁਣਾਈ ਗਈ। ਪਾਕਿ ਨੇ ਸੋਮਵਾਰ ਨੂੰ ਕਿਹਾ ਕਿ ਰਾਅ ਦੇ ਏਜੰਟ ਅਤੇ ਜਲ ਸੈਨਾ ਦੇ ਕਮਾਂਡਰ ਕੁਲਭੂਸ਼ਣ ਸੁਧੀਰ ਜਾਧਵ ਉਰਫ ਹੁਸੈਨ ਮੁਬਾਰਕ ਪਟੇਲ ਨੂੰ ਜਾਸੂਸੀ ਅਤੇ ਗੜਬੜੀ ਫੈਲਾਉਣ ਦੇ ਦੋਸ਼ਾਂ ‘ਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਭਾਰਤ ਨੇ ਕੁਲਭੂਸ਼ਣ ਖਿਲਾਫ਼ ਲਾਏ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਸੀ। ਪਾਕਿਸਤਾਨੀ ਸੈਨਾ ਨੇ ਟਵਿੱਟਰ ‘ਤੇ ਦੱਸਿਆ ਕਿ ਇਕ ਖੁਫੀਆ ਆਪਰੇਸ਼ਨ ‘ਚ ਜਾਧਵ ਨੂੰ 3 ਮਾਰਚ ਨੂੰ ਮਸ਼ਕੇਲ (ਬਲੋਚਿਸਤਾਨ) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਧਵ ‘ਤੇ ਪਾਕਿਸਤਾਨ ਆਰਮੀ ਐਕਟ ਦੇ ਫੀਲਡ ਜਨਰਲ ਕੋਰਟ ਮਾਰਸ਼ਲ ਜ਼ਰੀਏ ਮੁਕੱਦਮਾ ਚਲਾਇਆ ਗਿਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ। ਇਸ ਮੌਤ ਦੀ ਸਜ਼ਾ ਦੀ ਸੋਮਵਾਰ ਨੂੰ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਪੁਸ਼ਟੀ ਕਰਦਿਆਂ ਜਾਧਵ ਦੀ ਫਾਂਸੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਜਾਧਵ ‘ਤੇ ਸਾਰੇ ਦੋਸ਼ ਸਾਬਤ ਹੋਏ ਹਨ। ਉਨ੍ਹਾਂ ਨੇ ਮੈਜਿਸਟ੍ਰੇਟ ਅਤੇ ਅਦਾਲਤ ਸਾਹਮਣੇ ਕਬੂਲ ਕੀਤਾ ਕਿ ਰਾਅ ਨੇ ਉਨ੍ਹਾਂ ਨੂੰ ਵਿਨਾਸ਼ਕ ਅਤੇ ਜਾਸੂਸੀ ਕਾਰਵਾਈਆਂ ਲਈ, ਤਾਲਮੇਲ ਕਰਨ ਅਤੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ।
ਪਾਕਿਸਤਾਨ ਦੇ ਮਾਹਿਰਾਂ ਦਾ ਵਿਚਾਰ ਹੈ ਕਿ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਉਣ ਨਾਲ ਜਿਹੜੇ ਵਿਦੇਸ਼ੀ ਦੇਸ਼ ਪਾਕਿਸਤਾਨ ‘ਚ ਜਾਸੂਸੀ ਕਰਵਾ ਰਹੇ ਹਨ, ਨੂੰ ਸਖਤ ਸੰਦੇਸ਼ ਜਾਵੇਗਾ। ਰੱਖਿਆ ਵਿਸ਼ਲੇਸ਼ਕ ਇਕਰਾਮ ਸਹਿਗਲ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਪਾਕਿਸਤਾਨ ਨੇ ਸੰਦੇਸ਼ ਦਿੱਤਾ ਹੈ ਕਿ ਜੇਕਰ ਕੋਈ ਅਜਿਹੀਆਂ ਕਾਰਵਾਈਆਂ ਕਰੇਗਾ, ਤਾਂ ਪਾਕਿਸਤਾਨ ਉਸ ਨੂੰ ਸਖਤ ਸਜ਼ਾ ਦੇਵੇਗਾ।

About admin

Check Also

ਬੰਦੂਕ ਦੀ ਨੋਕ ਤੇ ਲੁੱਟੇ ਲੱਖਾਂ ਰੁਪਏ, ਪੁਲਿਸ ਨੇ ਅੱਧੇ ਘੰਟੇ ‘ਚ ਫੜੇ ਲੁਟੇਰੇ

ਰੇਲਵੇ ਰੋਡ ਛਾਬੜਾ ਪੈਟਰੋਲ ਪੰਪ ਨੇੜੇ ਅੱਜ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਦੋਨਾਲੀ ਦੇ ਜ਼ੋਰ ਤੇ ...

Leave a Reply

Your email address will not be published. Required fields are marked *

My Chatbot
Powered by Replace Me