- ਕਾਂਗਰਸ ਨੇ ਕੀਤੀ ਖਤਮ ਅਕਾਲੀਆਂ ਦੀ ਹਲਕਾ ਇੰਚਾਰਜ ਵਿਵਸਥਾ
ਚੰਡੀਗੜ੍ਹ-15-04-17: ਚੋਣ ਵਾਅਦੇ ਨੂੰ ਲਾਗੂ ਕਰਦਿਆਂ ਅਤੇ ਪੁਲੀਸ ਦੇ ਕੰਮ-ਕਾਜ ਵਿੱਚ ਸਿਆਸੀ ਦਖਲਅੰਦਾਜ਼ੀ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਇੰਚਾਰਜ ਵਿਵਸਥਾ ਨੂੰ ਫ਼ੌਰੀ ਖ਼ਤਮ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਪੁਲੀਸ ਥਾਣਿਆਂ ਅਤੇ ਪੁਲੀਸ ਸਬ-ਡਵੀਜ਼ਨਾਂ ਦੇ ਅਧਿਕਾਰ ਖੇਤਰ ਵਿੱਚ ਤਬਦੀਲੀਆਂ ਸਬੰਧੀ ਸਾਲ 2010 ਦੀਆਂ ਅਧਿਸੂਚਨਾਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਨਾਲ ਪੁਲੀਸ ਵਿਵਸਥਾ ਸੁਤੰਤਰ ਅਤੇ ਨਿਰਪੱਖਤਾ ਦੇ ਨਾਲ ਸੁਚਾਰੂ ਬਣਾਉਣ ਲਈ ਰਾਹ ਪੱਧਰਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਰਾਜ ਦੀ ਵਾਗਡੋਰ ਸੰਭਾਲਨ ਉਪਰੰਤ ਇਹ ਐਲਾਨ ਕੀਤਾ ਸੀ ਕਿ ਉਹਨਾ ਦੀ ਸਰਕਾਰ ਨੇ ਪੁਲਿਸ ਥਾਣਿਆਂ ਅਤੇ ਸਬ-ਡਵੀਜ਼ਨਾਂ ਦੇ ਖੇਤਰੀ ਪੁਨਰਗਠਨ ਦਾ ਫੈਸਲਾ ਕੀਤਾ ਹੈ ਤਾਂ ਜੋ ਕੰਮ ਕਾਜੀ ਅਤੇ ਅਪ੍ਰੇਸ਼ਨਲ ਕਾਰਜ-ਕੂਸ਼ਲਤਾ ਨੂੰ ਹੋਰ ਵਧਾਇਆ ਜਾ ਸਕੇ। ਕਾਂਗਰਸ ਸਕਰਾਰ ਦੀ ਪਲੇਠੀ ਕੈਬਿਨੇਟ ਮੀਟਿੰਗ ਵਿੱਚ ਸਿਆਸੀ ਦਖਲ-ਅੰਦਾਜੀ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਕਾਰਜਕਾਲ ਦੌਰਾਨ ਸਿਆਸੀ ਦਖਲ-ਅੰਦਾਜੀ ਕਾਰਨ ਪੁਲਿਸ ਫੌਰਸ ਦਾ ਮਨੋਬਲ ਬੂਰੀ ਤਰ੍ਹਾਂ ਠਹਿ ਹੋ ਗਿਆ ਸੀ ਦੇ ਮੱਦੇਨਜ਼ਰ ਹਲਕਾ ਇੰਚਾਰਜ ਵਿਵਸਥਾ ਨੂੰ ਖਤਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ।