Breaking News
Home / Breaking News / ਕੇਜਰੀਵਾਲ ਖ਼ਿਲਾਫ਼ ਮੋਰਚਾ ਕੁਮਾਰ ਵਿਸ਼ਵਾਸ ਨੇ ਖੋਲ੍ਹਿਆ

ਕੇਜਰੀਵਾਲ ਖ਼ਿਲਾਫ਼ ਮੋਰਚਾ ਕੁਮਾਰ ਵਿਸ਼ਵਾਸ ਨੇ ਖੋਲ੍ਹਿਆ

  • ਕੇਜਰੀਵਾਲ ਖ਼ਿਲਾਫ਼ ਮੋਰਚਾ ਕੁਮਾਰ ਵਿਸ਼ਵਾਸ ਨੇ ਖੋਲ੍ਹਿਆ

ਨਵੀਂ ਦਿੱਲੀ-15-04-17  : ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣ ਆਪ ਇਸ ਮਾਮਲੇ ਵਿੱਚ ਉਲ਼ਝਦੇ ਜਾ ਰਹੇ ਹਨ। ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ਦੇ ਖ਼ਿਲਾਫ਼ ਅਸਿੱਧੇ ਢੰਗ ਨਾਲ ਮੋਰਚਾ ਖੋਲ੍ਹਿਆ ਹੈ।
ਕੁਮਾਰ ਵਿਸ਼ਵਾਸ ਨੇ ਆਖਿਆ ਹੈ ਕਿ ‘’ ਜੇਕਰ ਤੁਸੀਂ ਭ੍ਰਿਸ਼ਟਾਚਾਰ ਮੁਕਤੀ ਦਾ ਨਾਅਰਾ ਲੱਗਾ ਦੇ ਦਿੱਲੀ ਵਿੱਚ ਸਰਕਾਰ ਬਣਾਈ ਹੈ ਅਤੇ ਤੁਸੀਂ ਆਪ ਹੀ ਇਸ ਵਿੱਚ ਲੁਪਤ ਹੋ ਜਾਵੋਗੇ ਅਤੇ ਤੁਸੀਂ ਇਸ ਮੁੱਦੇ ਉੱਤੇ ਪੂਰੀ ਤਰਾਂ ਚੁੱਪ ਹੋ ਜਾਵੋਗੇ ਅਤੇ ਉਨ੍ਹਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ ਤਾਂ ਲੋਕ ਤੁਹਾਨੂੰ ਸਵਾਲ ਪੁੱਛਣਗੇ.’’। ਕੁਮਾਰ ਵਿਸ਼ਵਾਸ ਦੀ ਇਸ ਗੱਲਬਾਤ ਤੋਂ ਸਪਸ਼ਟ ਹੈ ਕਿ ਉਨ੍ਹਾਂ ਦੇ ਨਿਸ਼ਾਨੇ ਉੱਤੇ ਕੇਜਰੀਵਾਲ ਹੈ।

 
ਸਰਕਾਰਾਂ ਆਉਂਦੀਆਂ ਜਾਂਦੀਆਂ ਹਨ, ਪੰਜ ਸਾਲ -ਦਸ ਸਾਲ ਇਹਨਾਂ ਹਵੇਲੀਆਂ ਵਿੱਚ ਇਹਨਾਂ ਮਹਿਲਾਂ ਵਿੱਚ ਸੱਤ ਰੇਸ ਕਰਾਸ ਵਿੱਚ ਇਹਨਾਂ ਮੁੱਖ ਮੰਤਰੀ ਨਿਵਾਸ ਵਿੱਚ ਤੁਹਾਡੀਆਂ ਅਸਥੀਆਂ ਨਹੀਂ ਰੱਖੀਆਂ ਜਾਣੀਆਂ’’। ਇਸ਼ਾਰੇ ਇਸ਼ਾਰੇ ਵਿੱਚ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾ ਲਗਾਉਂਦੇ ਹੋਏ ਕੁਮਾਰ ਵਿਸ਼ਵਾਸ ਨੇ ਕਿਤੇ ਵੀ ਸ਼ੰਗਲੂ ਕਮੇਟੀ ਦਾ ਜ਼ਿਕਰ ਨਹੀਂ ਕੀਤਾ।

About admin

Check Also

ਸੁੱਖਾ’ ਸੁਖਪਾਲ ਖਹਿਰਾ ਸੋਸ਼ਲ ਮੀਡੀਆ ‘ਚ ਚਰਚਿਤ : ਜਗੀਰ ਕੌਰ

ਜਲੰਧਰ,17/11/17 :- ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ ‘ਤੇ ਵੱਡਾ ਹਮਲਾ ਬੋਲਿਆ ਹੈ। ਜਲੰਧਰ ਵਿਖੇ ...

Leave a Reply

Your email address will not be published. Required fields are marked *