Breaking News
Home / Featured / ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਯਾਦਵ ਹੋ ਸਕਦੇ ਨੇ ਇਕੱਠੇ

ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਯਾਦਵ ਹੋ ਸਕਦੇ ਨੇ ਇਕੱਠੇ

  • ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਯਾਦਵ ਹੋ ਸਕਦੇ ਨੇ ਇਕੱਠੇ

ਲਖਨਊ-15-04-17  : ਉੱਤਰ ਪ੍ਰਦੇਸ਼ ‘ਚ ਸਿਆਸੀ ਸਮੀਕਰਨ ਬਦਲ ਸਕਦੇ ਹਨ। ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਸਮਾਜਵਾਦੀ ਪਾਰਟੀ ਤੇ ਬਹੁਜਨ ਬਹੁਜਨ ‘ਚ ਗਠਜੋੜ ਹੋ ਸਕਦਾ ਹੈ। ਮਾਇਆਵਤੀ ਵੱਲੋਂ ਅਜਿਹੇ ਸੰਕੇਤ ਦੇਣ ਤੋਂ ਬਾਅਦ ਅੱਜ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਤਰ੍ਹਾਂ ਦੇ ਸੰਕੇਤ ਦਿੱਤੇ ਹਨ। ਯਾਦਵ ਨੇ ਕਿਹਾ ਕਿ ਝੂਠੇ ਤੇ ਫਿਰਕਾਪ੍ਰਸਤ ਲੋਕਾਂ ਨੂੰ ਸੱਤਾ ‘ਚੋਂ ਬਾਹਰ ਰੱਖਣ ਲਈ ਗਠਜੋੜ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਸੂਬੇ ‘ਚ ਜਨਤਾ ਨੂੰ ਧੋਖਾ ਦੇ ਕੇ ਯੋਗੀ ਸਰਕਾਰ ਬਣਾਈ ਹੈ ਤੇ ਈ.ਵੀ.ਐਮ. ਮਸ਼ੀਨਾਂ ‘ਤੇ ਵੀ 100 ਫੀਸਦੀ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਲਈ ਚੋਣ ਕਮਿਸ਼ਨ ਈ.ਵੀ.ਐਮ. ਮਸ਼ੀਨਾਂ ‘ਚ ਗੜਬੜੀਆਂ ‘ਤੇ ਜਵਾਬ ਦੇਵੇ।
ਉਨ੍ਹਾਂ ਨੇ ਕਿਹਾ ਕਿ ਵਕਤ ਆਉਣ ‘ਤੇ ਬਾਕੀ ਪਾਰਟੀਆਂ ਨਾਲ ਗਠਜੋੜ ‘ਤੇ ਫੈਸਲਾ ਲਿਆ ਜਾਵੇਗਾ। ਅਖਿਲੇਸ਼ ਨੇ ਕਿਹਾ ਕਿ ਹਿੰਦੂ ਹੋਣ ਲਈ ਭਾਜਪਾ ਕੋਲੋਂ ਹੁਣ ਸਰਟੀਫਿਕੇਟ ਲੈਣਾ ਪਵੇਗਾ। ਉਨ੍ਹਾਂ ਕਿਹਾ ਕਿ ਬੀਜੇਪੀ ਹਿੰਦੂ ਵਿਰੋਧੀ ਪਾਰਟੀ ਹੈ ਤੇ ਇਹ ਸਿਰਫ਼ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖੇਡਦੀ ਹੈ।

About admin

Check Also

ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਦਫਤਰਾਂ ਦੀ ਚੈਕਿੰਗ

ਡਿਪਟੀ ਕਮਿਸ਼ਨਰ ਐਮ.ਕੇ ਅਰਵਿੰਦ ਕੁਮਾਰ ਆਈ.ਏ.ਐੱਸ ਨੇ ਅੱਜ ਮੁਕਤਸਰ ਸਾਹਿਬ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ...

Leave a Reply

Your email address will not be published. Required fields are marked *

My Chatbot
Powered by Replace Me