Breaking News
Home / Featured / ਕੈਪਟਨ ਅਮਰਿੰਦਰ ਖ਼ਾਲਿਸਤਾਨੀਆਂ ਬਾਰੇ ਬੋਲ ਕੇ ਫਸੇ

ਕੈਪਟਨ ਅਮਰਿੰਦਰ ਖ਼ਾਲਿਸਤਾਨੀਆਂ ਬਾਰੇ ਬੋਲ ਕੇ ਫਸੇ

  • ਕੈਪਟਨ ਅਮਰਿੰਦਰ ਖ਼ਾਲਿਸਤਾਨੀਆਂ ਬਾਰੇ ਬੋਲ ਕੇ ਫਸੇ

ਚੰਡੀਗੜ੍ਹ-16-04-17 : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਵੱਲੋਂ ਭਾਰਤੀ ਦੌਰੇ ‘ਤੇ ਆ ਰਹੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ‘ਖ਼ਾਲਿਸਤਾਨੀ ਹਮਦਰਦ’ ਆਖੇ ਜਾਣ ’ਤੇ ਸਿੱਖਾਂ ਖਾਸਕਰ ਪਰਵਾਸੀ ਪੰਜਾਬੀਆਂ ਵਿੱਚ ਰੋਸ ਦੀ ਲਹਿਰ ਹੈ। ਸਿੱਖ ਹਲਕਿਆਂ ਨੂੰ ਕੈਪਟਨ ਅਮਰਿੰਦਰ ਦੇ ਇਸ ਸਟੈਂਡ ‘ਤੇ ਕਾਫੀ ਹੈਰਾਨੀ ਹੋਈ ਹੈ।
ਦੂਜੇ ਪਾਸੇ ਕਾਂਗਰਸ ਦੇ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਨੇ ਇਸ ਵਿਵਾਦ ਦਾ ਲਾਹਾ ਲੈਣ ਦੀ ਰਣਨੀਤੀ ਘੜੀ ਹੈ। ‘ਆਪ’ ਵੱਲ਼ੋਂ ਅੰਮ੍ਰਿਤਸਰ ਵਿੱਚ ਸੱਜਣ ਦਾ ਭਰਵਾਂ ਸਵਾਗਤ ਕਰਨ ਦਾ ਫ਼ੈਸਲਾ ਕੀਤਾ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਕਿਹਾ ਕਿ ਕੈਪਟਨ, ਕਾਂਗਰਸ ਤੇ ਆਪਣੇ ਨਜ਼ਦੀਕੀਆਂ ਜਗਦੀਸ਼ ਟਾਈਟਲਰ, ਕਮਲ ਨਾਥ ਤੇ ਸੱਜਣ ਕੁਮਾਰ ਨੂੰ ਬਚਾਉਣ ਲਈ ਰੱਖਿਆ ਮੰਤਰੀ ਵਿਰੁੱਧ ਕੂੜ ਪ੍ਰਚਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਤੇ ਕਾਂਗਰਸ ਨੂੰ ਡਰ ਹੈ ਕਿ ਓਂਟਾਰੀਓ ਸੂਬੇ ਦੀ ਵਿਧਾਨ ਸਭਾ ਤੋਂ ਬਾਅਦ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ’84 ਦੇ ਕਾਂਡ ਨੂੰ ਸਿੱਖ ਕਤਲੇਆਮ ਐਲਾਨਿਆ ਜਾ ਸਕਦਾ ਹੈ। ਇਸ ਦੇ ਦਬਾਅ ਹੇਠ ਭਾਰਤ ਦੀ ਸੰਸਦ ਵੀ ਇਸ ਕਾਂਡ ਨੂੰ ਸਿੱਖ ਕਤਲੇਆਮ ਕਰਾਰ ਦੇ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਦੀ ਰਣਨੀਤੀ ਤਹਿਤ ਹੀ ਕੈਪਟਨ ਸੱਜਣ ਉਪਰ ਖਾਲਿਸਤਾਨੀਆਂ ਦੇ ਹਮਾਇਤੀ ਹੋਣ ਦਾ ਥੱਪਾ ਲਾਉਣ ਦਾ ਯਤਨ ਕਰ ਰਹੇ ਹਨ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me