Breaking News
Home / Featured / ਘਰ ਬੈਠੇ ਬਣਾਉ ਹੁਣ ਆਪਣੀ ਵੋਟ

ਘਰ ਬੈਠੇ ਬਣਾਉ ਹੁਣ ਆਪਣੀ ਵੋਟ

  • ਘਰ ਬੈਠੇ ਬਣਾਉ ਹੁਣ ਆਪਣੀ ਵੋਟ

ਲੁਧਿਆਣਾ-17-04-17 : ਹੁਣ ਵੋਟਰ ਨੂੰ ਆਪਣੀ ਵੋਟ ਲਈ ਬੀ. ਐੱਲ. ਓ. (ਬਲਾਕ ਪੱਧਰੀ ਅਫ਼ਸਰ) ਨੂੰ ਥਾਂ-ਥਾਂ ਲੱਭਣ ਜਾਂ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਭਾਰਤੀ ਚੋਣ ਕਮਿਸ਼ਨ ਵੋਟਰਾਂ ਦੀ ਸਹੂਲਤ ਦੇਣ ਲਈ ਇੱਕ ਨਵੇਂ ਵੈੱਬ ਅਧਾਰਿਤ ਸਿਸਟਮ ERONet ਲਾਂਚ ਕਰਨ ਜਾ ਰਿਹਾ ਹੈ।

ਇਸ ਸਿਸਟਮ ਤਹਿਤ ਜਿੱਥੇ ਵੋਟਰ ਆਪਣੀ ਨਵੀਂ ਵੋਟ ਬਣਵਾਉਣ, ਕਟਵਾਉਣ ਅਤੇ ਦਰੁਸਤੀ ਕਰਾਉਣ ਲਈ ਆਨਲਾਈਨ ਅਪਲਾਈ ਕਰ ਸਕੇਗਾ, ਉਥੇ ਇਸ ਨਾਲ ਵੋਟ ਰਜਿਸਟਰੇਸ਼ਨ ਵੇਲੇ ਰਹਿੰਦੀਆਂ ਸਾਰੀਆਂ ਖਾਮੀਆਂ ਵੀ ਨਹੀਂ ਰਿਹਾ ਕਰਨਗੀਆਂ ਅਤੇ ਡੁਪਲੀਕੇਸੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ।

 

ਇਸ ਮੌਕੇ ਹਾਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਨਵਾਂ ਸਿਸਟਮ ਜਲਦ ਹੀ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਦੇ ਸ਼ੁਰੂ ਹੋਣ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਆਨਲਾਈਨ ਐਪਲੀਕੇਸ਼ਨ ਵੇਲੇ ਵੋਟਰ ਆਪਣੇ ਵੇਰਵੇ ਖੁਦ ਦਰਜ ਕਰ ਸਕੇਗਾ, ਜਿਸ ਨਾਲ ਵੋਟ ਬਣਵਾਉਣ ਜਾਂ ਨਵਿਆਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕਲੈਰੀਕਲ ਗਲਤੀ ਰਹਿਣ ਦੀ ਸੰਭਾਵਨਾ ਬਿਲਕੁਲ ਖ਼ਤਮ ਹੋ ਜਾਵੇਗੀ।

 

ਇਸ ਨਾਲ ਜਿੱਥੇ ਸਾਰੇ ਕੰਮ ਵਿੱਚ ਪਾਰਦਰਸ਼ਤਾ ਆਵੇਗੀ ਉਥੇ ਵੋਟ ਬਣਵਾਉਣ ਦੀ ਪ੍ਰਕਿਰਿਆ ਲਈ ਘੱਟ ਸਮਾਂ ਲੱਗੇਗਾ। ਇਸ ਤੋਂ ਇਲਾਵਾ ਹਰੇਕ ਚੋਣ ਤੋਂ ਪਹਿਲਾਂ ਵੋਟਾਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਦਾ ਕੰਮ ਵੀ ਬਹੁਤ ਹੱਦ ਤੱਕ ਘੱਟ ਜਾਵੇਗਾ। ਕਮਿਸ਼ਨ ਵੱਲੋਂ ਇਹ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਆਨਲਾਈਨ ਅਪਲਾਈ ਕਰਨ ਲਈ ਵੋਟਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਚੱਲ ਰਹੇ ਸਰਕਾਰੀ ਸੇਵਾ ਕੇਂਦਰਾਂ ਦੀ ਵੀ ਵਰਤੋਂ ਕਰ ਸਕਣ।

About admin

Check Also

ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਦਫਤਰਾਂ ਦੀ ਚੈਕਿੰਗ

ਡਿਪਟੀ ਕਮਿਸ਼ਨਰ ਐਮ.ਕੇ ਅਰਵਿੰਦ ਕੁਮਾਰ ਆਈ.ਏ.ਐੱਸ ਨੇ ਅੱਜ ਮੁਕਤਸਰ ਸਾਹਿਬ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ...

Leave a Reply

Your email address will not be published. Required fields are marked *

My Chatbot
Powered by Replace Me