Home / Featured / ਮਾਣਹਾਨੀ ਦਾ ਮੁਕੱਦਮਾ ਕੈਪਟਨ ਅਮਰਿੰਦਰ ਖਿਲਾਫ

ਮਾਣਹਾਨੀ ਦਾ ਮੁਕੱਦਮਾ ਕੈਪਟਨ ਅਮਰਿੰਦਰ ਖਿਲਾਫ

  • ਮਾਣਹਾਨੀ ਦਾ ਮੁਕੱਦਮਾ ਕੈਪਟਨ ਅਮਰਿੰਦਰ ਖਿਲਾਫ

ਚੰਡੀਗੜ੍ਹ-17-04-17 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੈਨੇਡਾ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਕੈਨੇਡਾ ਦੇ ਕਾਨੂੰਨ ਤਹਿਤ ਕਥਿਤ ਤੌਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਖਿਲਾਫ ਦਰਜ ਕੀਤਾ ਗਿਆ ਹੈ।

ਮਨੁੱਖੀ ਅਧਿਕਾਰਾਂ ਦੀ ਤਰਫਦਾਰੀ ਕਰਨ ਵਾਲੀ ਸਿੱਖ ਹਿਊਮਨ ਰਾਈਟਸ ਜਥੇਬੰਦੀ ਨੇ ਕੈਨੇਡਾ ਦੀ ਓਂਟਾਰੀਓ ਅਦਾਲਤ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨੁੱਖੀ ਅਧਿਕਾਰਾਂ ਲਈ ਸੰਸਥਾ ਬਾਰੇ ਇਤਰਾਜ਼ਯੋਗ ਬਿਆਨ ਦੇਣ ਖਿਲਾਫ ਇੱਕ ਮਿਲੀਅਨ ਡਾਲਰ ਦੀ ਮਾਣਹਾਨੀ ਦਾ ਦਾਅਵਾ ਤੇ ਕੈਪਟਨ ਦੇ ਅਜਿਹੇ ਬਿਆਨਾਂ ‘ਤੇ ਸਥਾਈ ਰੋਕ ਲਾਉਣ ਦੀ ਮੰਗ ਕੀਤੀ ਗਈ। ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਜਥੇਬੰਦੀ ਖਿਲਾਫ ਬਿਆਨ ਦੇਣ ਕਾਰਨ ਨਾਨ-ਪ੍ਰਾਫਿਟ ਸੰਸਥਾ ਦੇ ਵੱਕਾਰ ਨੂੰ ਕਾਫੀ ਠੇਸ ਪਹੁੰਚੀ ਹੈ ਜਿਸ ਕਾਰਨ ਕੈਪਟਨ ਨੂੰ ਇਹ ਹਰਜਾਨਾ ਭਰਨਾ ਹੋਵੇਗਾ।
ਜਥੇਬੰਦੀ ਦੇ ਦੱਸਣ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ, ਅਮਰੀਕਾ ਤੇ ਯੂਰਪ ਵਿੱਚ ਆਪਣੀਆਂ ਸਿਆਸੀ ਰੈਲੀਆਂ ਦੌਰਾਨ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਆਈਐਸਆਈ ਵਰਗੇ ਅੱਤਵਾਦੀ ਗਰੁੱਪ ਨਾਲ ਸਬੰਧ ਹੋਣ ਦੇ ਬਿਆਨ ਦਿੰਦਿਆਂ ਕਿਹਾ ਸੀ ਕਿ ”ਸਿੱਖਸ ਫਾਰ ਜਸਟਿਸ ਭਾਰਤ ਵਿਰੋਧੀ ਤਾਕਤਾਂ ਜਿਵੇਂ ਕਿ ਆਈਐਸਆਈ ਦੇ ਹੱਥਾਂ ਵਿੱਚ ਖੇਡਦੀ ਹੈ।”

ਸਿੱਖਜ਼ ਫਾਰ ਜਸਟਿਸ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕੈਨੇਡਾ ਦੀ ਅਦਾਲਤ ਵੱਲੋਂ ਭੇਜੇ ਸੰਮਨ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣ ਵਾਲੇ ਵਿਅਕਤੀ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me