Breaking News
Home / Breaking News / ਸਰਕਾਰ ਨੇ ਨਹੀਂ ਫੜੀ ਕਿਸਾਨਾਂ ਦੀ ਬਾਂਹ -ਯੋਗੀ ਸਰਕਾਰ ਤੋਂ ਵੀ ਕਿਸਾਨ ਔਖੇ,

ਸਰਕਾਰ ਨੇ ਨਹੀਂ ਫੜੀ ਕਿਸਾਨਾਂ ਦੀ ਬਾਂਹ -ਯੋਗੀ ਸਰਕਾਰ ਤੋਂ ਵੀ ਕਿਸਾਨ ਔਖੇ,

  • ਸਰਕਾਰ ਨੇ ਨਹੀਂ ਫੜੀ ਕਿਸਾਨਾਂ ਦੀ ਬਾਂਹ -ਯੋਗੀ ਸਰਕਾਰ ਤੋਂ ਵੀ ਕਿਸਾਨ ਔਖੇ,

ਲਖਨਾਉ-19-04-17 : ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਬੇਸ਼ੱਕ ਕਿਸਾਨਾਂ ਤੋਂ ਆਲੂ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ ਪਰ ਆਲੂ ਕਿਸਾਨ ਖ਼ੁਸ਼ ਨਹੀਂ ਹਨ। ਦੂਜੇ ਪਾਸੇ ਇਹੀ ਹਾਲ ਟਮਾਟਰ ਦੀ ਪੈਦਾਵਾਰ ਦਾ ਵੀ ਹੈ। ਆਗਰਾ ਵਿੱਚ ਨੇ ਆਲੂ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ।

ਆਗਰਾ ਦੇ ਚੋਂਗਾਨ ਪਿੰਡ ਦੇ ਕੋਲਡ ਸਟੋਰ ਵਿੱਚ ਸੈਂਕੜੇ ਟਨ ਆਲੂ ਦੀਆਂ ਬੋਰੀਆਂ ਹਨ ਪਰ ਕਿਸਾਨਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਇਹ ਹੈ ਕਿ ਇਸ ਨੂੰ ਵੇਚਿਆ ਕਿਵੇਂ ਜਾਵੇ? ਅਜਿਹੀ ਸਮੱਸਿਆ ਇਸ ਲਈ ਹੈ ਕਿਉਂਕਿ ਯੋਗੀ ਸਰਕਾਰ ਨੇ ਜਿਸ ਰੇਟ ਉੱਤੇ ਕਿਸਾਨਾਂ ਤੋਂ ਆਲੂ ਖ਼ਰੀਦਣ ਦਾ ਐਲਾਨ ਕੀਤਾ ਹੈ। ਉਸ ਰੇਟ ਤੋਂ ਕਿਸਾਨ ਖ਼ੁਸ਼ ਨਹੀਂ ਹਨ। ਯੋਗੀ ਸਰਕਾਰ ਨੇ ਆਲੂ ਦਾ ਘੱਟੋ-ਘੱਟ ਮੁੱਲ 497 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਕਿਸਾਨ ਇਸ ਰੇਟ ਉੱਤੇ ਆਲੂ ਨਹੀਂ ਵੇਚਣਗੇ ਕਿਉਂਕਿ ਇੱਕ ਕੁਇੰਟਲ ਆਲੂ ਰੱਖਣ ਦਾ ਕਿਰਾਇਆ 220 ਰੁਪਏ ਹੈ। ਉਸ ਦੇ ਬਾਅਦ ਆਲੂ ਦੀ ਖ਼ੁਦਾਈ ਤੇ ਮਜ਼ਦੂਰੀ ਮਿਲਾ ਕੇ ਲਾਗਤ 487 ਰੁਪਏ ਤੋਂ ਕਾਫ਼ੀ ਜ਼ਿਆਦਾ ਪੈਂਦੀ ਹੈ। ਟਮਾਟਰ ਦੀ ਖੇਤੀ ਕਰਨ ਵਾਲੇ  ਇਸ ਦੀ ਵਜ੍ਹਾ ਹੈ ਕਿ ਖੇਤ ਵਿੱਚ ਤੋੜ ਕੇ ਬਾਜ਼ਾਰ ਤੱਕ ਲੈ ਕੇ ਜਾਣ ਵਿੱਚ ਜਿੰਨਾ ਖ਼ਰਚ ਹੁੰਦਾ, ਓਨ੍ਹਾਂ ਟਮਾਟਰ ਵੇਚ ਕੇ ਨਹੀਂ ਮਿਲਦਾ।

ਯੋਗੀ ਸਰਕਾਰ ਨੂੰ ਪਿੰਡਾਂ ਵਿੱਚ ਕਿਸਾਨਾਂ ਨੂੰ ਸਸਤੇ ਰੇਟ ਉੱਤੇ ਖਾਦ ਤੇ ਬੀਜ ਮੁਹੱਈਆ ਕਰਨਾ ਚਾਹੀਦਾ। ਇਸ ਦੇ ਇਲਾਵਾ ਘੱਟੋ-ਘੱਟ ਦਰ ਉੱਤੇ ਕਿਸਾਨਾਂ ਤੋਂ ਸਿੱਧੇ ਖ਼ਰੀਦ ਦੇ ਵੀ ਇੰਤਜ਼ਾਮ ਕਰਨਾ ਚਾਹੀਦਾ। ਛੋਟੇ ਤੇ ਸੀਮਾਂਤ ਕਿਸਾਨਾਂ ਦਾ ਇੱਕ ਲੱਖ ਰੁਪਏ ਕਰਜ਼ ਮੁਆਫ਼ ਕਰਨ ਤੇ ਪੂਰੀ ਬਿਜਲੀ ਦੇਣ ਦੇ ਵਾਅਦੇ ਤੋਂ ਸੰਜੀਵ ਖ਼ੁਸ਼ ਤਾਂ ਹੈ ਪਰ ਉਨ੍ਹਾਂ ਯੋਗੀ ਸਰਕਾਰ ਤੋਂ ਇਸ ਤੋਂ ਵੀ ਜ਼ਿਆਦਾ ਉਮੀਦ ਹਨ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *