Home / Breaking News / ਬਰਖਾ ਸ਼ੁਕਲਾ ਬੀਜੇਪੀ ‘ਚ ਸ਼ਾਮਲ ਇੱਕ ਹੋਰ ਝਟਕਾ ਕਾਂਗਰਸ ਨੂੰ

ਬਰਖਾ ਸ਼ੁਕਲਾ ਬੀਜੇਪੀ ‘ਚ ਸ਼ਾਮਲ ਇੱਕ ਹੋਰ ਝਟਕਾ ਕਾਂਗਰਸ ਨੂੰ

  • ਬਰਖਾ ਸ਼ੁਕਲਾ ਬੀਜੇਪੀ ‘ਚ ਸ਼ਾਮਲ ਇੱਕ ਹੋਰ ਝਟਕਾ ਕਾਂਗਰਸ ਨੂੰ

ਨਵੀਂ ਦਿੱਲੀ-22-04-17  : ਦਿੱਲੀ ਮਹਿਲਾ ਕਾਂਗਰਸ ਦੀ ਚੇਅਰਪਰਸਨ ਬਰਖਾ ਸ਼ੁਕਲਾ ਸਿੰਘ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਦਿੱਲੀ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਬਰਖਾ ਸ਼ੁਕਲਾ ਸਿੰਘ ਨੇ ਆਖਿਆ ਕਿ ਉਹ ਬੀਜੇ ਪੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਈ ਹੈ। ਇਸ ਤੋਂ ਪਹਿਲਾਂ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਰਖਾ ਨੂੰ ਕਾਂਗਰਸ ਵਿਚੋਂ 6 ਸਾਲਾਂ ਲਈ ਬਰਖ਼ਾਸਤ ਕਰ ਦਿੱਤਾ ਗਿਆ ਸੀ|
ਇਹ ਕਾਰਵਾਈ ਬਰਖਾ ਸ਼ੁਕਲਾ ਸਿੰਘ ਵੱਲੋਂ ਪ੍ਰਦੇਸ਼ ਪ੍ਰਧਾਨ ਅਜੇ ਮਾਕਨ ਤੇ ਗ਼ਲਤ ਵਤੀਰਾ ਕਰਨ ਦਾ ਦੋਸ਼ ਲਾਉਣ ਤੋਂ ਬਾਅਦ ਹੋਈ ਸੀ। ਦਿੱਲੀ ਦੇ ਤਿੰਨ ਨਿਗਮਾਂ ਦੇ 23 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਰਹੀ ਬਰਖਾ ਨੇ ਕਿਹਾ ਕਿ ਕਾਂਗਰਸ ਦੀ ਕਥਨੀ ਅਤੇ ਕਰਨੀ ਵਿੱਚ ਹੁਣ ਬਹੁਤ ਫ਼ਰਕ ਹੈ| ਇੱਕ ਸਾਲਾਂ ਤੋਂ ਉਹ ਸ਼੍ਰੀ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅੱਜ ਤੱਕ ਮੁਲਾਕਾਤ ਦਾ ਸਮਾਂ ਨਹੀਂ ਮਿਲਿਆ|
ਜ਼ਿਕਰਯੋਗ ਹੈ ਕਿ ਦਿੱਲੀ ਕਾਂਗਰਸ ਦੇ ਉੱਚ ਨੇਤਾ ਅਤੇ ਸ਼ੀਲਾ ਸਰਕਾਰ ਵਿੱਚ ਮੰਤਰੀ ਰਹੇ ਅਰਵਿੰਦਰ ਸਿੰਘ ਲਵਲੀ ਨੇ ਵੀ ਮੰਗਲਵਾਰ ਨੂੰ ਕਾਂਗਰਸ ਦੀ ਅਗਵਾਈ ਤੇ ਨਗਰ ਨਿਗਮ ਚੋਣਾਂ ਵਿੱਚ ਟਿਕਟਾਂ ਦੀ ਵਿੱਕਰੀ ਦਾ ਦੋਸ਼ ਲਾਉਂਦੇ ਹੋਏ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ|

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *